16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਬਠਿੰਡਾ ਪੁਲਿਸ ਵਲੋਂ 76 ਮੁਕੱਦਮਿਆਂ ਨਾਲ ਸੰਬੰਧਿਤ 83 ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ <br/>

Ad Position 21
No active advertisement
ਅਜੀਤ ਡੈਸਕ 22-04-2026
ਬਠਿੰਡਾ, 21 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਮੁਕੱਦਮਿਆਂ ਵਿਚ ਜ਼ਬਤ ਅਤੇ ਬਿਨ੍ਹਾਂ ਕਾਗਜ਼ਾਤ ਤੇ ਨਾ-ਵਰਤੋਂਯੋਗ ਵਾਲੇ 83 ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕੀਤੀ ਗਈ ਹੈ¢ ਐੱਸ.ਐੱਸ.ਪੀ ਬਠਿੰਡਾ ਡਾ. ਜਯੋਤੀ ਯਾਦਵ ਬੈਂਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਨਸ਼ਿਆਂ ਦੇ ਖ਼ਾਤਮੇ, ਜ਼ੇਰੇ ਤਫ਼ਤੀਸ਼ ਮਾਮਲਿਆਂ ਦੇ ਨਿਪਟਾਰੇ ਅਤੇ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ¢ ਇਸੇ ਕੜੀ ਹੇਠ ਥਾਣਿਆਂ ਵਿਚ ਲੰਬੇ ਸਮੇਂ ਤੋਂ ਖੜੇ ਵਾਹਨਾਂ ਦੀ ਨਿਲਾਮੀ ਕਰਵਾਈ ਗਈ¢ਉਨ੍ਹਾਂ ਦੱਸਿਆ ਕਿ ਵਹੀਕਲ ਡਿਸਪੋਜ਼ਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਜ਼ਿਲ੍ਹਾ ਬਠਿੰਡਾ ਦੇ ਪੁਲਿਸ ਥਾਣਾ ਨਥਾਣਾ, ਭਗਤਾ ਭਾਈਕਾ, ਮੌੜ, ਥਰਮਲ ਬਠਿੰਡਾ, ਫੂਲ, ਬਾਲਿਆਂਵਾਲੀ ਅਤੇ ਥਾਣਾ ਸਿਟੀ ਰਾਮਪੁਰਾ ਵਿਚ ਖੜੇ 76 ਫੈਸਲਾਸ਼ੁਦਾ ਮੁਕੱਦਮਿਆਂ ਨਾਲ ਸੰਬੰਧਿਤ 78 ਵਾਹਨ ਅਤੇ ਧਾਰਾ 102 ਸੀ.ਆਰ.ਪੀ.ਸੀ. ਤਹਿਤ ਨਾ-ਵਰਤੋਂਯੋਗ ਅਤੇ ਸਕਰੈਪ ਹਾਲਤ ਵਿਚ 05 ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕੀਤੀ ਗਈ¢ ਇਸ ਤਰ੍ਹਾਂ ਕੁੱਲ 83 ਵਾਹਨਾਂ ਦੀ ਨਿਲਾਮੀ ਕੀਤੀ ਗਈ¢ਇਨ੍ਹਾਂ ਵਿਚ 49 ਦੋਪਹੀਆ ਅਤੇ 34 ਚੌਪਈਆ ਵਾਹਨ ਸ਼ਾਮਿਲ ਸਨ¢ ਕਮੇਟੀ ਵੱਲੋਂ ਇਨ੍ਹਾਂ ਦੀ ਰਿਜ਼ਰਵ ਕੀਮਤ 11,92,050 ਰੁਪਏ ਨਿਰਧਾਰਿਤ ਕੀਤੀ ਗਈ ਸੀ, ਜਦਕਿ ਖੁੱਲ੍ਹੀ ਬੋਲੀ ਦੌਰਾਨ ਇਹ ਵਾਹਨ 18,57,500 ਰੁਪਏ (ਜੀਐਸਟੀ 18 ਫ਼ੀਸਦੀ ਸਮੇਤ) ਵਿਚ ਵੇਚੇ ਗਏ¢ ਇਹ ਸਾਰੀ ਰਕਮ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਈ ਗਈ ਹੈ¢ਐਸ.ਐਸ.ਪੀ ਨੇ ਦੱਸਿਆ ਕਿ ਥਾਣਿਆਂ ਵਿਚ ਹੋਰ ਖੜੇ ਵਾਹਨਾਂ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਉਨ੍ਹਾਂ ਦੀ ਵੀ ਨਿਲਾਮੀ ਕੀਤੀ ਜਾਵੇਗੀ, ਜਿਸ ਨਾਲ ਥਾਣਿਆਂ ਵਿਚ ਜਗ੍ਹਾ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ¢ਇਸ ਮੌਕੇ ਐੱਸ.ਪੀ ਹੈੱਡਕੁਆਰਟਰ ਜਗਦੀਸ਼ ਕੁਮਾਰ ਬਿਸ਼ਨੋਈ, ਐੱਸ.ਪੀ ਇੰਨਵੈਸਟੀਗੇਸ਼ਨ ਜਸਮੀਤ ਸਿੰਘ ਸਾਹੀਵਾਲ, ਡੀ.ਐੱਸ.ਪੀ ਸਪੈਸ਼ਲ ਕਰਾਈਮ ਕਰਮਜੀਤ ਸਿੰਘ, ਏ.ਡੀ.ਟੀ.ਓ ਗੁਰਤੇਜ ਸਿੰਘ, ਸੁਖਦੇਵ ਸਿੰਘ ਪੀਆਰਟੀਸੀ ਦਫ਼ਤਰ ਬਠਿੰਡਾ ਅਤੇ ਹੋਰ ਵਹੀਕਲ ਕਮੇਟੀ ਮੈਂਬਰ ਮੌਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੀ ਪੁਨੀਤਪਾਲ ਕੌਰ ਨੇ 98.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਚਮਕਾਇਆ ਨਾਮ <br/> ਅਗਲੀ ਖ਼ਬਰ ਡੀ.ਟੀ.ਐੱਫ਼. ਨੇ ਜਨਗਣਨਾ, ਗੈਰ-ਵਿੱਦਿਅਕ ਡਿਊਟੀਆਂ ਅਤੇ ਮਿਡਲ ਸਕੂਲਾਂ ਦੇ ਅਧਿਆਪਕਾਂ ਦੇ ਡੈਪੂਟੇਸ਼ਨ ਸੰਬੰਧੀ ਏ.ਡੀ.ਸੀ....
Ad Position 24