ਏ.ਈ.ਐੱਸ.ਐੱਲ ਬਠਿੰਡਾ ਦਾ ਜੀ.ਈ. ਈ-2026 ਵਿਚ ਸ਼ਾਨਦਾਰ ਪ੍ਰਦਰਸ਼ਨ <br/>
ਅਜੀਤ ਡੈਸਕ
22-04-2026
ਬਠਿੰਡਾ, 21 ਅਪ੍ਰੈਲ (ਅਵਤਾਰ ਸਿੰਘ ਕੈਂਥ)-ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ (ਏ.ਈ.ਐਸ.ਐਲ), ਬਠਿੰਡਾ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਜੇ.ਈ.ਈ-2026 ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਯਸ਼ਵਰਧਨ ਨੇ ਬਠਿੰਡਾ ਖੇਤਰ ਵਿਚ 100 ਪ੍ਰਤੀਸ਼ਤ ਹਾਸਲ ਕਰਕੇ ਆਲ ਇੰਡੀਆ ਰੈਂਕ (ਏਆਈਆਰ) 11 ਪ੍ਰਾਪਤ ਕੀਤਾ, ਜਦਕਿ ਕ੍ਰੋਵਿੱਡੀ ਮੱਲਿਕਾ ਮਾਰੂਥੀ ਲਾਸਿਆ ਨੇ 99.85 ਪ੍ਰਤੀਸ਼ਤ ਲੈ ਕੇ ਉੱਤਮ ਪ੍ਰਾਪਤੀ ਦਰਜ ਕੀਤੀ | ਇਹ ਨਤੀਜੇ ਸੰਸਥਾ ਦੀ ਲਗਾਤਾਰ ਉੱਚ ਸਿੱਖਿਆ ਗੁਣਵੱਤਾ ਅਤੇ ਵਿਦਿਆਰਥੀਆਂ ਦੀ ਕੜੀ ਮਿਹਨਤ ਨੂੰ ਦਰਸਾਉਂਦੇ ਹਨ | ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ) ਵਲੋਂ ਐਲਾਨੇ ਗਏ ਨਤੀਜਿਆਂ ਅਨੁਸਾਰ, ਆਕਾਸ਼ ਇੰਸਟੀਚਿਊਟ ਬਠਿੰਡਾ ਦੇ 28 ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਕਰਦਿਆਂ ਕ੍ਰੋਵਿੱਡੀ ਮੱਲਿਕਾ ਮਾਰੂਥੀ ਲਾਸਿਆ ਨੇ 99.85 ਪ੍ਰਤੀਸ਼ਤ ਅਤੇ ਪਾਵਕ ਮਿੱਤਲ ਨੇ 99.19 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਇਸ ਮੌਕੇ ਡਿਪਟੀ ਰੀਜਨਲ ਡਾਇਰੈਕਟਰ ਜਸਦੀਪ ਸਿੰਘ ਬਬਰਾ ਨੇ ਕਿਹਾ ਕਿ ਬਠਿੰਡਾ ਖੇਤਰ ਦੇ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਨਿੱਜੀ ਮਿਹਨਤ ਅਤੇ ਆਕਾਸ਼ ਦੇ ਮਜ਼ਬੂਤ ਸਿੱਖਣ ਮਾਹੌਲ ਦਾ ਸਪਸ਼ਟ ਸਬੂਤ ਹੈ | ਉਨ੍ਹਾਂ ਦੀ ਲਗਾਤਾਰ ਕੋਸ਼ਿਸ਼, ਦਿ੍ੜ ਨਿਸ਼ਚਾ ਅਤੇ ਸੁਧਾਰ ਦੀ ਲਗਨ ਨੇ ਇਹ ਨਤੀਜੇ ਸੰਭਵ ਬਣਾਏ ਹਨ | ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਜੇ.ਈ.ਈ-2026 ਜੋ ਸਾਲ ਵਿਚ ਦੋ ਵਾਰ ਕਰਵਾਇਆ ਜਾਂਦਾ ਹੈ, ਵਿਦਿਆਰਥੀਆਂ ਨੂੰ ਆਪਣੇ ਅੰਕ ਸੁਧਾਰਨ ਦਾ ਮੌਕਾ ਦਿੰਦਾ ਹੈ | ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਿਟਡ (ਏ.ਈ.ਐਸ.ਐਲ) ਬਾਰੇ : ਏ.ਈ.ਐਸ.ਐਲ ਭਾਰਤ ਦੀ ਪ੍ਰਮੁੱਖ ਟੈੱਸਟ ਪਿ੍ਪਰੇਸ਼ਨ ਸੰਸਥਾ ਹੈ, ਦੇਸ਼ ਭਰ ਵਿਚ ਏ.ਈ.ਐਸ.ਐਲ ਦੇ 415 ਤੋਂ ਵੱਧ ਸੈਂਟਰ ਹਨ, ਜਿੱਥੇ 4 ਲੱਖ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ | ਪਿਛਲੇ 37 ਸਾਲਾਂ ਵਿਚ ਸੰਸਥਾ ਨੇ ਮਜ਼ਬੂਤ ਬ੍ਰਾਂਡ ਪਹਿਚਾਣ ਬਣਾਈ ਹੈ ਅਤੇ ਸਿੱਖਿਆ ਖੇਤਰ ਵਿਚ ਅਗੇਤਰੀ ਸਥਾਨ ਹਾਸਲ ਕੀਤਾ ਹੈ | ਇਹ ਸੰਸਥਾ ਵਿਦਿਆਰਥੀ-ਕੇਂਦਿ੍ਤ ਦਿ੍ਸ਼ਟੀਕੋਣ ਅਪਣਾਉਂਦੀ ਹੈ ਅਤੇ ਹਰ ਵਿਦਿਆਰਥੀ ਦੀ ਵੱਖਰੀ ਲੋੜ ਨੂੰ ਸਮਝਦਿਆਂ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦੀ ਹੈ | ਅਨੁਭਵੀ ਅਧਿਆਪਕ ਟੀਮ ਵਲੋਂ ਆਧੁਨਿਕ ਤਕਨਾਲੋਜੀ ਨਾਲ ਵਿਦਿਆਰਥੀਆਂ ਨੂੰ ਆਪਣੇ ਹੁਨਰ ਪਹਿਚਾਣ ਤੱਕ ਪਹੁੰਚਣ ਵਿਚ ਪੂਰੀ ਤਰ੍ਹਾਂ ਸਹਾਇਤਾ ਕਰਦੀ ਹੈ |