ਮਾਨਸਾ, 21 ਅਪ੍ਰੈਲ (ਸੱਭਿ.ਪ੍ਰਤੀ)- ਸਥਾਨਕ ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਵਿਸ਼ਵ ਪਿ੍ਥਵੀ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਕਿਹਾ ਕਿ ਧਰਤੀ ਨੂੰ ਉਪਜਾਊ ਬਣਾਉਣ ਲਈ ਵਧੇਰੇ ਬੂਟੇ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ | ਵਿਦਿਆਰਥੀਆਂ, ਅਧਿਆਪਕਾਂ ਅਤੇ ਸੇਵਾਦਾਰਾਂ ਵਲੋਂ ਬਿਜਲੀ ਤੇ ਹਰ ਪ੍ਰਕਾਰ ਦੀ ਊਰਜਾ ਦੀ ਜ਼ਿੰਮੇਵਾਰੀ ਨਾਲ ਉਪਯੋਗ ਕਰਨ, ਪਾਣੀ ਤੇ ਹੋਰ ਕੁਦਰਤੀ ਸਾਧਨਾਂ ਦਾ ਬਚਾਅ ਕਰਨ ਅਤੇ ਨਵਿਆਉਣ ਯੋਗ ਊਰਜਾ ਨੂੰ ਵਧਾਉਣ ਦੇ ਯਤਨ ਕਰਨ ਦੀ ਸਹੁੰ ਚੁੱਕੀ ਗਈ | ਇਸ ਦੌਰਾਨ ਵਿਦਿਆਰਥੀਆਂ ਵਲੋਂ ਵਿੱਦਿਆ ਮੰਦਰ ਵਿਖੇ ਬੂਟੇ ਵੀ ਲਗਾਏ ਗਏ |