ਲਹਿਰਾ ਮੁਹੱਬਤ, 23 ਅਪ੍ਰੈਲ (ਸੁਖਪਾਲ ਸਿੰਘ ਸੁੱਖੀ): ਪਿੰਡ ਬਾਠ ਤੋਂ ਲਹਿਰਾ ਬੇਗਾ ਨੂੰ ਜੋੜਦੀ ਕਾਫੀ ਸਮੇਂ ਤੋਂ ਖਸਤਾ ਹਾਲ ਹੋਈ ਪੇਂਡੂ ਸੜਕ ਨੂੰ ਨਵੀਂ ਬਣਾਉਣ ਲਈ ਪਿੰਡ ਬਾਠ ਦੀ ਗ੍ਰਾਮ ਪੰਚਾਇਤ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਭੁੱਚੋ ਦੇ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਪਿੰਡ ਬਾਠ ਦੇ ਸਰਪੰਚ ਰਣਜੀਤ ਕੌਰ ਪਤਨੀ ਸੁਖਜਿੰਦਰ ਸਿੰਘ ਬਾਠ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਪਿੰਡ ਵਾਸੀਆਂ ਦੀ ਭਲਾਈ ਲਈ ਹੋਰ ਅਧੂਰੇ ਕੰਮਾਂ ਨੂੰ ਪੂਰੇ ਕਰਨ ਲਈ ਹਮੇਸ਼ਾ ਤੱਤਪਰ ਰਹਿਣਗੇ | ਇਸ ਮੌਕੇ ਸੁਖਜਿੰਦਰ ਸਿੰਘ, ਪੰਚ ਰੇਸ਼ਮ ਸਿੰਘ, ਪ੍ਰਧਾਨ ਗੁਰਸੇਵਕ ਸਿੰਘ ਬਾਠ ਪੰਚ, ਪੰਚ ਕੁਲਬੀਰ ਸਿੰਘ, ਤਰਸੇਮ ਸਿੰਘ ਪੰਚ, ਅਜਾਇਬ ਸਿੰਘ ਪੰਚ, ਗੁਰਲਾਲ ਸਿੰਘ ਪੰਚ, ਪੰਚ ਜਸਪ੍ਰੀਤ ਸਿੰਘ ਬਾਠ, ਲਛਮਣ ਸਿੰਘ ਵੀ ਹਾਜ਼ਰ ਸਨ |