ਬਠਿੰਡਾ, 23 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)- ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਅਤੇ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਦੀ ਅਗਵਾਈ ਹੇਠ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਂਅ ਗੈਰ ਵਿੱਦਿਅਕ ਡਿਊਟੀਆਂ ਸਬੰਧੀ ਮੰਗ ਪੱਤਰ ਸੌਂਪਿਆ¢ ਇਸ ਮੌਕੇ ਵਫ਼ਦ ਵਲੋਂ ਅਧਿਆਪਕਾਂ ਦੀਆਂ ਵੱਡੀ ਗਿਣਤੀ ਵਿਚ ਲਗਾਈਆਂ ਜਾ ਰਹੀਆਂ ਗੈਰ ਵਿੱਦਿਅਕ ਡਿਊਟੀਆਂ ਦਾ ਇਤਰਾਜ਼ ਦਰਜ ਕਰਵਾਇਆ ਗਿਆ¢ ਅਧਿਆਪਕਾਂ ਦੀਆਂ ਪਹਿਲਾਂ ਹੀ ਐਸ.ਆਈ.ਆਰ, ਡਰੱਗ ਜਨ-ਗਣਨਾ, ਬੀ.ਐਲ.ਓ. ਅਤੇ ਹੋਰ ਗ਼ੈਰ ਵਿੱਦਿਅਕ ਡਿਊਟੀਆਂ ਲਗਾਈਆਂ ਗਈਆਂ ਹਨ, ਜਿਸ ਕਾਰਨ ਸਕੂਲਾਂ ਵਿਚ ਵਿੱਦਿਅਕ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ¢ ਹੁਣ ਜਨਗਣਨਾ ਦੀਆਂ ਡਿਊਟੀਆਂ ਆਉਣ ਨਾਲ ਸਕੂਲਾਂ ਦੀ ਹਾਲਤ ਹੋਰ ਮਾੜੀ ਹੋ ਜਾਵੇਗੀ | ਵਫ਼ਦ ਨੇ ਪਤੀ-ਪਤਨੀ ਵਿਚੋਂ ਇਕ ਨੂੰ ਛੋਟ ਦੇਣ, ਸਕੂਲ ਮੁਖੀਆਂ ਨੂੰ ਗਣਨਾਕਾਰ ਡਿਊਟੀ ਤੋਂ ਛੋਟ ਦੇਣ, ਇਕੋ ਸਕੂਲ ਵਿਚੋਂ ਬਹੁ ਗਿਣਤੀ ਅਧਿਆਪਕਾਂ, ਕਰੋਨਿਕ ਬਿਮਾਰੀ ਪੀੜਤਾਂ, ਗਰਭਵਤੀ ਔਰਤਾਂ ਆਦਿ ਨੂੰ ਡਿਊਟੀ ਤੋਂ ਛੋਟ ਦੇਣ ਦੀ ਮੰਗ ਕੀਤੀ¢ ਆਗੂਆਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਲੋੜਵੰਦਾਂ ਦੀਆਂ ਡਿਊਟੀਆਂ ਕੱਟਣ ਦਾ ਭਰੋਸਾ ਦਿੱਤਾ ਗਿਆ ਹੈ | ਇਸ ਮੌਕੇ 6635 ਦੇ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਨੰਗਲਾ, ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਖੋਖਰ, ਕੰਪਿਊਟਰ ਅਧਿਆਪਕ ਜਥੇਬੰਦੀ ਦੇ ਜੋਨੀ ਸਿੰਗਲਾ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਕਨਵੀਨਰ ਅੰਮਿ੍ਤਪਾਲ ਸਿੰਘ ਮਾਨ, ਹਰਜਿੰਦਰ ਸਿੰਘ ਸੇਮਾ, ਤਰਸੇਮ ਸਿੰਘ ਸਿੱਧੂ, ਅਵਤਾਰ ਸਿੰਘ ਮਲੂਕਾ, ਸੁਨੀਲ ਕੁਮਾਰ ਅੰਮਿ੍ਤਪਾਲ ਸਿੰਘ ਸੈਣੇਵਾਲਾ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ ਨੰਗਲਾ ਆਦਿ ਮੌਜੂਦ ਸਨ¢