ਸੀਂਗੋ ਮੰਡੀ, 24 ਅਪ੍ਰੈਲ (ਪੱਤਰ-ਪ੍ਰੇਰਕ)-ਆਮ ਆਦਮੀ ਪਾਰਟੀ ਨੇ ਸਵਾ ਚਾਰ ਸਾਲ ਪੰਜਾਬ ਦੇ ਵਿਕਾਸ ਦੇ ਨਾਂ ਤੇ ਜਾਂ ਲੋਕ ਭਲਾਈ ਸਕੀਮਾਂ ਬਹਾਲ ਰੱਖਣ ਲਈ ਕੁਝ ਨਹੀ ਕੀਤਾ ਪਰ ਹੁਣ ਚੋਣ ਵਰ੍ਹੇ 'ਚ ਉਸ ਵਲੋਂ ਫਿਰ ਤਾਬੜਤੋੜ ਲੋਕ ਭਰਮਾਊ ਐਲਾਨ ਕੀਤੇ ਜਾ ਰਹੇ ਹਨ ਪਰ ਸੱਚ ਇਹ ਹੈ ਕਿ ਸਰਕਾਰ ਦੇ ਜ਼ਿਆਦਾਤਰ ਐਲਾਨ ਸਿਰਫ਼ ਕਾਗ਼ਜ਼ੀ ਹਨ ਜਦੋਂਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ¢ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਨÏਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਪਿੰਡਾਂ ਦੇ ਦÏਰੇ ਉਪਰੰਤ ਕੀਤਾ¢ ਸਿੱਧੂ ਜੋ ਕਿ ਇਲਾਕੇ ਦੇ ਕਈ ਪਿੰਡਾਂ 'ਚ ਵਰਕਰਾਂ ਤੇ ਆਮ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ 'ਚ ਹਾਜ਼ਰੀ ਭਰਨ ਪੁੱਜੇ ਸਨ ਨੇ ਬਾਅਦ 'ਚ ਗੱਲਬਾਤ ਦੌਰਾਨ ਕਿਹਾ ਕਿ 2022 ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਆਗੂਆਂ ਨੇ ਸਰਕਾਰ ਬਣਨ ਤੇ ਔਰਤਾਂ ਨੂੰ ਹਜ਼ਾਰ ਰੁਪਿਆ ਮਹੀਨਾ ਮਾਣ ਭੱਤਾ ਦੇਣ ਦਾ ਵਾਇਦਾ ਕੀਤਾ ਜੋ ਸਵਾ ਚਾਰ ਸਾਲ ਵਿਚਾਰਿਆ ਤੱਕ ਨਹੀ ਗਿਆ ਤੇ ਹੁਣ ਵੀ ਜਦੋਂ ਵੱਧ-ਚੜ੍ਹ ਕੇ ਅÏਰਤਾਂ ਨੂੰ ਮਾਣਭੱਤਾ ਦੇਣ ਦਾ ਪ੍ਰਚਾਰ ਕੀਤਾ ਜਾ ਰਿਹੈ ਤਾਂ ਜ਼ਮੀਨੀ ਹਕੀਕਤ ਇਹ ਹੈ ਕਿ ਬਹੁਤੇ ਇਲਾਕਿਆਂ ਚ ਇਸ ਸਬੰਧੀ ਰਜਿਸਟ੍ਰੇਸ਼ਨ ਤੱਕ ਸ਼ੁਰੂ ਨਹੀ ਹੋਈ¢ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਾਲਵਾ ਨਹਿਰ ਬਣਾਉਣ ਦਾ ਐਲਾਨ, ਮੈਡੀਕਲ ਕਾਲਜ ਬਣਾਉਣ ਦੇ ਐਲਾਨ ਅਜੇ ਤੱਕ ਸਿਰਫ਼ ਕਾਗ਼ਜ਼ੀ ਹੀ ਸਾਬਿਤ ਹੋਏ ਹਨ ਜਦੋਂਕਿ ਜ਼ਮੀਨ ਤੇ ਇਹ ਕਿਧਰੇ ਦਿਖਾਈ ਨਹੀ ਦੇ ਰਹੇ¢ਸਿੱਧੂ ਨੇ ਕਿਹਾ ਕਿ 'ਆਪ' ਸਰਕਾਰ ਨੇ ਲੋਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਤੇ ਇਸ ਦਾ ਸਬਕ ਲੋਕ 2027 ਵਿਧਾਨ ਸਭਾ ਚੋਣਾਂ 'ਚ ਸਿਖਾਉਣਗੇ¢ ਸਿੱਧੂ ਨਾਲ ਇਸ ਮੌਕੇ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਕ੍ਰਿਸ਼ਨ ਯਾਦਵ, ਹਰਦੇਵ ਸਿੰਘ ਫ਼ੌਜੀ ਸਾਬਕਾ ਸਰਪੰਚ ਨੰਗਲਾ, ਭੀਮ ਸਿੰਘ ਨੰਗਲਾ, ਭਿੰਦਰ ਸਿੰਘ ਨੰਗਲਾ, ਦਰਸ਼ਨ ਸਿੰਘ ਮੈਂਬਰ, ਗੁਰਾਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਸੁਰਜੀਤ ਸ਼ਿੰਦੀ ਜਗਾ, ਹਰਪਾਲ ਵਿਰਕ, ਟਹਿਲ ਸਿੰਘ ਲਹਿਰੀ, ਅੰਗਰੇਜ਼ ਗਾਂਧੀ ਆਦਿ ਆਗੂ ਮੌਜੂਦ ਸਨ¢