ਭਗਤਾ ਭਾਈਕਾ, 24 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੇ ਦਾਖ਼ਲੇ ਲਈ ਸਕਾਲਰਸ਼ਿਪ ਪ੍ਰੀਖਿਆ ਕਰਵਾਈ ਗਈ¢ ਕਾਲਜ ਦੇ ਅਕਾਦਮਿਕ ਇੰਚਾਰਜ ਡਾ. ਹਰਮਨਦੀਪ ਕÏਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪ੍ਰੀਖਿਆ ਵਿਚ ਇਲਾਕੇ ਦੇ ਲਗਭਗ 15 ਪਿੰਡਾਂ ਨਾਲ ਸਬੰਧਿਤ 52 ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ¢ ਕਾਲਜ ਪਿ੍ੰਸੀਪਲ ਡਾ. ਸਤਿੰਦਰ ਕÏਰ ਮਾਨ ਵੱਲੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ¢ ਟੈੱਸਟ ਵਿਚ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਪਹਿਲੇ ਦਸ ਵਿਦਿਆਰਥੀ ਬਲਕਰਨ ਸਿੰਘ, ਹਰਮਨ ਸਿੰਘ, ਅਰਮਾਨਜੀਤ ਸਿੰਘ, ਛਵਨਪ੍ਰੀਤ ਸਿੰਘ, ਪ੍ਰਦੀਪ ਸਿੰਘ, ਗੁਰਵਿੰਦਰ ਸਿੰਘ, ਅਮਨਪ੍ਰੀਤ ਕÏਰ, ਗੁਰਅੰਸ਼ਦੀਪ ਕÏਰ, ਰਸਮਿੰਦਰ ਕÏਰ ਅਤੇ ਬਲਕਾਰ ਸਿੰਘ ਨੂੰ ਫ਼ੀਸ ਵਿਚ ਵਿਸ਼ੇਸ਼ ਛੋਟ ਦਿੱਤੀ ਗਈ¢ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 4000 ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲੇ ਨੂੰ 3000 ਰੁਪਏ, ਤੀਸਰਾ ਸਥਾਨ ਹਾਸਲ ਕਰਨ ਵਾਲੇ ਨੂੰ 2000 ਰੁਪਏ ਅਤੇ ਬਾਕੀ ਸੱਤ ਵਿਦਿਆਰਥੀਆਂ ਨੂੰ 1000 ਰੁਪਏ ਦੀ ਛੋਟ ਦਿੱਤੀ ਗਈ¢ਕਾਲਜ ਪਹੁੰਚੇ ਵਿਦਿਆਰਥੀਆਂ ਤੇ ਮਾਪਿਆ ਨੂੰ ਸੰਬੋਧਨ ਕਰਦਿਆ ਹੋਇਆ ਪ੍ਰੋ. ਜਗਦੀਪ ਕÏਰ ਨੇ ਕਾਲਜ ਨਿਯਮਾਂ, ਸਹਿ ਗਤੀਵਿਧੀਆਂ ਤੇ ਵੱਖ-ਵੱਖ ਵਜ਼ੀਫ਼ਿਆਂ ਬਾਰੇ ਜਾਣਕਾਰੀ ਦਿੱਤੀ¢ ਇਸ ਦੇ ਨਾਲ ਹੀ ਉਨ੍ਹਾਂ ਗਿਆਰ੍ਹਵੀਂ, ਬਾਰ੍ਹਵੀਂ(ਆਰਟਸ, ਕਾਮਰਸ, ਮੈਡੀਕਲ/ਨਾਨ ਮੈਡੀਕਲ) ਜਮਾਤ ਤੋਂ ਬਿਨਾਂ ਕਾਲਜ ਵਿੱਚ ਚੱਲ ਰਹੇ ਹੋਰ ਕੋਰਸਾਂ ਬੀ.ਏ, ਬੀ.ਸੀ.ਏ, ਬੀ.ਕਾਮ, ਬੀ.ਐਸ ਸੀ ਮੈਡੀਕਲ/ਨਾਨ ਮੈਡੀਕਲ, ਬੀ.ਐਸ ਸੀ ਐਫ.ਟੀ,ਐਮ.ਏ ਪੰਜਾਬੀ, ਐਮ.ਐਸ.ਸੀ.ਆਈ.ਟੀ, ਪੀ.ਜੀ.ਡੀ.ਸੀ.ਏ ਕੋਰਸਾਂ ਬਾਰੇ ਜਾਣਕਾਰੀ ਦਿੱਤੀ¢ ਇਸ ਮÏਕੇ ਡਾ. ਹਰਪਿੰਦਰ ਕÏਰ, ਪ੍ਰੋਫੈਸਰ ਸੁਸ਼ਮਾ ਰਾਣੀ, ਡਾ. ਸਿਮਰਜੀਤ ਕÏਰ, ਡਾ. ਅਮਨਦੀਪ ਕÏਰ, ਪ੍ਰੋ. ਜ਼ਿੰਕਪ੍ਰੀਤ ਕÏਰ, ਪ੍ਰੋ. ਗੁਰਪ੍ਰੀਤ ਕÏਰ, ਡਾ. ਰਮਨਪ੍ਰੀਤ ਕÏਰ, ਪ੍ਰੋ. ਲਖਵੀਰ ਕÏਰ ਅਤੇ ਸਮੂਹ ਸਟਾਫ਼ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ¢