ਬਠਿੰਡਾ, 24 ਅਪ੍ਰੈਲ (ਵੀਰਪਾਲ ਸਿੰਘ)-ਸਵ: ਸੂਰਜ ਪ੍ਰਕਾਸ਼ ਸਿੰਘਲ ਆਈਸਰ ਟਰੈਕਟਰ ਵਾਲਿਆਂ ਦੇ ਨਮਿਤ ਰੱਖੇ ਗਏ ਗਰੁੜ ਪੁਰਾਣ ਦੇ ਭੋਗ ਲਾਰਡ ਰਾਮਾਂ ਹਾਲ ਅਨਾਜ ਮੰਡੀ ਬਠਿੰਡਾ ਵਿਖੇ ਦਿਵਿਆ ਜਾਗਰਣ ਜਯੋਤੀ ਮੰਚ ਦੇ ਉੱਘੇ ਕਥਾ ਵਾਚਕਾਂ ਵਲੋਂ ਗਰੁੜ ਪੁਰਾਣ ਦੀ ਕਥਾ ਦੇ ਪ੍ਰਵਚਨ ਸੁਣਾਏ | ਸ੍ਰੀ ਸੂਰਜ ਪ੍ਰਕਾਸ਼ ਨੂੰ ਸੱਚੇ-ਸੱੁਚੇ ਜੀਵਨ ਬਾਰੇ ਵਿਚ ਚਾਨਣਾ ਪਾਇਆ | ਸਵ: ਸੂਰਜ ਪ੍ਰਕਾਸ਼ ਜੀ ਨਮਿੱਤ ਰੱਖੇ ਗਏ ਸ਼ੋਕ ਸਮਾਗਮ ਵਿਚ ਇਲਾਕੇ ਭਰ ਦੀਆਂ ਉੱਘੀਆਂ ਰਾਜਨੀਤਿਕ, ਸਮਾਜਿਕ, ਅਤੇ ਧਾਰਮਿਕ ਹਸਤੀਆਂ ਅਤੇ ਸੂਬੇ ਭਰ ਵਿਚੋਂ ਪੁੱਜੇ ਉੱਘੇ ਕਾਰੋਬਾਰੀ ਲੋਕਾਂ ਵਲੋਂ ਆਪਣੀ ਹਾਜ਼ਰੀ ਲਗਵਾਉਂਦੇ ਹੋਏ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਸੋਗ ਸਮਾਗਮ ਵਿਚ ਹਾਜ਼ਰੀ ਲਗਵਾਉਣ ਵਾਲੀ ਮੁੱਖ ਸ਼ਖ਼ਸੀਅਤਾਂ ਵਿਚ ਰਾਜਿੰਦਰ ਕੁਮਾਰ ਮਿੱਤਲ ਸੀ.ਐੱਮ.ਡੀ.ਬਠਿੰਡਾ ਕੈਮੀਕਲ, ਵਿਵੇਕ ਗੋਇਲ ਆਲ ਇੰਡੀਆ ਹੈਾਡ ਸੋਨਾਲੀਕਾ ਟਰੈਕਟਰ ਗਰੁੱਪ, ਜੈਜੀਤ ਸਿੰਘ ਜੌਹਲ, ਅਭੈ ਸਿੰਘਲ ਪ੍ਰਧਾਨ ਐੱਸ.ਐੱਮ.ਡੀ., ਭਾਜਪਾ ਆਗੂ ਸਰੂਪ ਚੰਦ ਸਿੰਗਲਾ, ਅਨਿਲ ਠਾਕੁਰ, ਸਤੀਸ਼ ਕੁਮਾਰ ਪ੍ਰਧਾਨ ਅਗਰਵਾਲ ਸਭਾ ਡੱਬਵਾਲੀ, ਡੀ.ਪੀ.ਗਰੀਨ ਸਿਟੀ, ਪ੍ਰਵੀਨ ਕੁਮਾਰ ਪਾਰਕ ਪਰੋਮਾ, ਪਰਨਵ ਕੁਮਾਰ, ਮੁਕੇਸ਼ ਕੁਮਾਰ ਪੀ.ਪੀ. ਇੰਡਸਟਰੀ, ਸਤੀਸ਼ ਕੁਮਾਰ, ਪ੍ਰਦੀਪ ਕੁਮਾਰ, ਸਤੀਸ਼ ਕੁਮਾਰ, ਇਕਬਾਲ ਸਿੰਘ ਬਬਲੀ ਢਿੱਲੋਂ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ, ਅਨਿਲ ਕੁਮਾਰ ਭੋਲਾ, ਪ੍ਰਵੀਨ ਗਰਗ, ਰਮੇਸ਼ ਮਲੋਹਤਰਾ, ਸੰਜੇ ਜੈਨ, ਸੁਨੀਲ ਮੁੰਨਾ, ਸੰਦੀਪ ਗਰਗ, ਸੰਦੀਪ ਨੰਬਰਦਾਰ, ਮੁਕੇਸ਼ ਕੁਮਾਰ, ਨੀਰਜ ਜਿੰਦਲ, ਵਿਕਾਸ ਅਗਰਵਾਲ, ਸਾਬਕਾ ਮੇਅਰ ਪਦਮ ਮਹਿਤਾ ਆਦਿ ਵਲੋਂ ਸਵ: ਸ੍ਰੀ ਸੂਰਜ ਪ੍ਰਕਾਸ਼ ਸਿੰਘਲ ਦੇ ਨਮਿਤ ਰੱਖੇ ਸ਼ਰਧਾਂਜਲੀ ਸਮਾਗਮ ਮੌਕੇ ਹਾਜ਼ਰੀ ਲਗਵਾਈ ਅਤੇ ਸੂਰਜ ਪ੍ਰਕਾਸ਼ ਵੱਡੇ ਭਾਈ ਅਸ਼ੋਕ ਸਿੰਘਲ ਅਤੇ ਬੇਟੇ ਅਸੀਸ ਸਿੰਘਲ ਨਾਲ ਦੁੱਖ ਸਾਂਝਾ ਕੀਤਾ ਗਿਆ |