16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਰਕਾਰੀ ਸਕੂਲ ਮਲਕੋਂ ਵਿਖੇ 'ਤਿ੍ਤੀਆ ਸੋਪਾਨ' ਕੈਂਪ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬੋਹਾ, 24 ਅਪ੍ਰੈਲ (ਰਮੇਸ਼ ਤਾਂਗੜੀ)-ਸਰਕਾਰੀ ਸਮਾਰਟ ਸਕੂਲ ਮਲਕੋਂ ਵਿਖੇ 3 ਰੋਜ਼ਾ 'ਤਿ੍ਤੀਆ ਸੋਪਾਨ' ਕੈਂਪ ਲਗਾਇਆ ਗਿਆ | ਡੀ.ਓ.ਸੀ. (ਗ) ਨਿਰਲੇਪ ਕੌਰ, ਸਕਾਊਟ ਮਾਸਟਰ ਜਸਮੇਲ ਸਿੰਘ, ਗਾਈਡ ਕੈਪਟਨ ਗੁਰਵਿੰਦਰ ਕੌਰ ਅਤੇ ਅੰਮਿ੍ਤਪਾਲ ਕੌਰ ਨੇ ਦੱਸਿਆ ਕਿ ਹੈੱਡ ਮਾਸਟਰ ਹਰਪ੍ਰੀਤ ਸਿੰਘ ਜੱਸਲ ਅਤੇ ਜ਼ਿਲ੍ਹਾ ਆਰਗੇਨਾਈਜ਼ਰ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਸਕਾਊਟ ਸਿਲੇਬਸ, ਮੁੱਢਲੀ ਸਹਾਇਤਾ, ਰੱਸੀ ਦੀਆਂ ਗੰਢਾਂ ਦੇ ਸਦਉਪਯੋਗ, ਪਹਾੜੀ ਤੇ ਸਮਤਲ ਥਾਵਾਂ 'ਤੇ ਟੈਂਟ ਦੀ ਯੋਗ ਵਰਤੋਂ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ | ਕੈਂਪ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ 6 ਟੈਂਟ ਬਣਾ ਕੇ ਪੁਜ਼ੀਸ਼ਨਾਂ ਹਾਸਲ ਕੀਤੀਆਂ | ਸਕਾਊਟ ਗਤੀਵਿਧੀਆਂ ਕਰਵਾਉਣ 'ਚ ਸਕੂਲ ਮੁਖੀ ਗੁਰਵਿੰਦਰ ਸਿੰਘ, ਅਧਿਆਪਕ ਹਰਵਿੰਦਰ ਸਿੰਘ, ਗੁਰਪ੍ਰੀਤ ਕੌਰ, ਸਰੂ ਮਿੱਤਲ, ਮੰਜੂ ਦੇਵੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜਾਂ ਦੇ ਦਰਜਾ ਤਿੰਨ ਅਤੇ ਚਾਰ ਕਰਮਚਾਰੀ ਵਲੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਆਧੁਨਿਕ ਆਡੀਟੋਰੀਅਮ ਦਾ ਕੀਤਾ ਉਦਘਾਟਨ <br/>
Ad Position 24