15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਮਾਨਸਾ 'ਚ ਸਿਵਲ ਡਿਫੈਂਸ ਏਅਰ ਰੇਡ ਬਲੈਕ-ਆਊਟ ਮੌਕ ਡਰਿੱਲ ਅਭਿਆਸ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਮਾਨਸਾ, 24 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)-ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਨਵਜੋਤ ਕੌਰ ਦੀ ਅਗਵਾਈ 'ਚ ਦੇਸ਼ ਦੇ ਗ੍ਰਹਿ ਵਿਭਾਗ ਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਅੱਜ ਦੇਰ ਸ਼ਾਮ ਸਿਵਲ ਡਿਫੈਂਸ ਏਅਰ ਰੇਡ ਬਲੈਕ-ਆਊਟ ਮੌਕ ਡਰਿੱਲ ਅਭਿਆਸ ਕਰਵਾਇਆ ਗਿਆ | ਬੱਸ ਸਟੈਂਡ ਤੋਂ ਮਾਨਸਾ ਖ਼ੁਰਦ ਤੱਕ ਦੇ ਖੇਤਰ 'ਚ 8.00 ਤੋਂ 8.15 ਵਜੇ ਤੱਕ ਕਰਵਾਈ ਮੌਕ ਡਰਿੱਲ ਮੌਕੇ ਬਿਜਲੀ ਸਪਲਾਈ ਬੰਦ ਰਹੀ | ਦੁਕਾਨਦਾਰਾਂ ਤੋਂ ਇਲਾਵਾ ਜ਼ਿਆਦਾਤਰ ਲੋਕਾਂ ਨੇ ਘਰਾਂ 'ਚ ਲਾਈਟਾਂ, ਜਨਰੇਟਰ, ਟਾਰਚ ਆਦਿ ਬੰਦ ਰੱਖੇ | ਹਵਾਈ ਹਮਲਾ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ 'ਤੇ ਦਰਸਾਇਆ ਗਿਆ | ਐਂਬੂਲੈਂਸ ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਘਟਨਾ ਸਥਾਨ 'ਤੇ ਪਹੁੰਚੀਆਂ ਅਤੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ | ਗੰਭੀਰ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ | ਹਮਲੇ ਦੌਰਾਨ ਕੋਈ ਇਮਾਰਤ ਨੁਕਸਾਨ ਗ੍ਰਸਤ ਹੋ ਜਾਂਦੀ ਹੈ ਤਾਂ ਉਸ ਵਿਚ ਫਸੇ ਜਾਂ ਜ਼ਖਮੀ ਹੋਏ ਲੋਕਾਂ ਨੂੰ ਕਿਵੇਂ ਬਚਾਉਣਾ ਹੈ, ਸਬੰਧੀ ਬਚਾਓ ਟੀਮਾਂ ਨੇ ਇਹ ਕਾਰਜ ਕਰ ਕੇ ਦਿਖਾਇਆ | ਅੱਗ ਲੱਗਣ ਦੀ ਸੂਰਤ ਵਿਚ ਫਾਇਰ ਬਿ੍ਗੇਡ ਦੀਆਂ ਗੱਡੀਆਂ ਵਲੋਂ ਪਾਣੀ ਦੀਆਂ ਬੁਛਾਰਾਂ ਨਾਲ ਅੱਗ ਨੂੰ ਬੁਝਾਇਆ ਗਿਆ | ਇਸ ਮੌਕੇ ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ, ਐੱਸ.ਪੀ.ਐਚ. ਮਨਮੋਹਨ ਸਿੰਘ ਅÏਲਖ, ਡੀ.ਐੱਸ.ਪੀ. ਪੁਸ਼ਪਿੰਦਰ ਸਿੰਘ ਗਿੱਲ, ਡੀ.ਐੱਸ.ਪੀ. ਹਰਜਿੰਦਰ ਸਿੰਘ ਗਿੱਲ, ਥਾਣਾ ਸ਼ਹਿਰੀ-2 ਦੇ ਮੁਖੀ ਗੁਰਤੇਜ ਸਿੰਘ ਮਾਨਖੇੜਾ, ਪੰਜਾਬ ਹੋਮ ਗਾਰਡਜ਼ ਦੇ ਇੰਸਪੈਕਟਰ ਗੁਰਸੇਵਕ ਸਿੰਘ, ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ, ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
ਦੋਪਹੀਆ ਤੇ ਚਾਰ ਪਹੀਆ ਵਾਹਨ ਆਮ ਵਾਂਗ ਚੱਲਦੇ ਰਹੇ!
ਭਾਵੇਂ ਪ੍ਰਸ਼ਾਸਨ ਵਲੋਂ ਬਲੈਕ-ਆਊਟ ਸਬੰਧੀ ਮੁਨਿਆਦੀ ਵੀ ਕਰਵਾਈ ਗਈ ਅਤੇ ਪੁਲਿਸ ਕਰਮਚਾਰੀ ਕਚਹਿਰੀ ਰੋਡ 'ਤੇ ਸਾਰੀਆਂ ਦੁਕਾਨਾਂ 'ਤੇ ਬੇਨਤੀ ਵੀ ਕਰ ਕੇ ਗਏ ਕਿ ਅਭਿਆਸ ਮੌਕੇ ਲਾਈਟਾਂ ਬੰਦ ਰੱਖੀਆਂ ਜਾਣ | ਕੋਈ ਵੀ ਵਾਹਨ ਸੜਕ 'ਤੇ ਨਾ ਚੱਲੇ | ਦੁਕਾਨਦਾਰਾਂ ਨੇ ਲਾਈਟਾਂ ਪੂਰੀ ਤਰ੍ਹਾਂ ਬੰਦ ਰੱਖੀਆਂ ਪਰ ਵਾਹਨ ਆਮ ਵਾਂਗ ਚੱਲਦੇ ਰਹੇ | 'ਅਜੀਤ' ਦੀ ਟੀਮ ਵਲੋਂ ਦੇਖਿਆ ਗਿਆ ਕਿ ਐਲਾਨੇ ਗਏ ਖੇਤਰ 'ਚ ਪੂਰੀ ਚਹਿਲ-ਪਹਿਲ ਸੀ | ਦੋਪਹੀਆ ਤੇ ਚਾਰ ਪਹੀਆ ਵਾਹਨਾਂ ਤੋਂ ਇਲਾਵਾ ਆਟੋ ਰਿਕਸ਼ਾ ਵੀ ਚੱਲਦੇ ਦੇਖੇ ਗਏ | ਇੱਥੋਂ ਤੱਕ ਕਿ ਵੱਖ-ਵੱਖ ਗਲੀਆਂ ਦੇ ਵਸ਼ਿੰਦੇ ਮੁੱਖ ਸੜਕ 'ਤੇ ਆ ਕੇ ਮੌਕ ਡਰਿੱਲ ਦੇ ਦਿ੍ਸ਼ਾਂ ਨੂੰ ਦੇਖਦੇ ਰਹੇ | ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੌਕ ਡਰਿੱਲ ਦੇ ਸਮੇਂ ਦੌਰਾਨ ਸੰਪਰਕ ਕਰਨ 'ਤੇ ਉਨ੍ਹਾਂ ਨਾਂਅ ਗੁਪਤ ਰੱਖਣ 'ਤੇ ਦੱਸਿਆ ਕਿ ਅਸੀਂ ਤਾਂ ਪੂਰੀ ਵਾਹ ਲਗਾ ਲਈ ਪਰ ਜਦੋਂ ਐਲਾਨੇ ਖੇਤਰ 'ਚ ਆਮ ਲੋਕਾਂ ਨੂੰ ਸੁਚੇਤ ਕਰਨ 'ਚ ਕੁਤਾਹੀ ਰਹਿ ਜਾਵੇ ਤਾਂ ਅਜਿਹਾ ਵਾਪਰਨਾ ਸੁਭਾਵਿਕ ਹੈ | ਪੁਲਿਸ ਪ੍ਰਸ਼ਾਸਨ ਵਲੋਂ ਵਿਸ਼ੇਸ਼ ਨਾਕੇ ਵੀ ਲਗਾਏ ਗਏ ਸਨ ਪਰ ਲੋਕ ਗਲੀਆਂ ਆਦਿ ਵਿਚ ਦੀ ਵਾਹਨਾਂ ਰਾਹੀ ਮੁੱਖ ਸੜਕ ਤੋਂ ਗੁਜ਼ਰਦੇ ਰਹੇ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੇ ਮੌਜੂਦਾ ਬੱਸ ਅੱਡੇ ਦੀ ਤਬਦੀਲੀ ਰੋਕਣ ਲਈ ਸਾਲ ਤੋਂ ਚੱਲ ਰਹੇ ਸੰਘਰਸ਼ ਦੀ ਹੋਈ ਜਿੱਤ ਅਗਲੀ ਖ਼ਬਰ ਸਰਕਾਰੀ ਕਾਲਜਾਂ ਦੇ ਦਰਜਾ ਤਿੰਨ ਅਤੇ ਚਾਰ ਕਰਮਚਾਰੀ ਵਲੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ
Ad Position 24