ਸੰਗਰੂਰ, 4 ਮਈ (ਧੀਰਜ ਪਸ਼ੌਰੀਆ) - ਅਗਰਵਾਲ ਧਰਮਸ਼ਾਲਾ ਸੰਗਰੂਰ ਵਿੱਚ ਬਾਂਸਲ ਪਰਿਵਾਰ ਵਲੋਂ ਆਪਣੇ ਪਿਤਾ ਸਵਰਗਵਾਸੀ ਸ੍ਰੀ ਦਵਿੰਦਰ ਬਾਂਸਲ (ਸੇਵਾ ਮੁਕਤ ਅਧਿਆਪਕ) ਦੀ ਯਾਦ ਵਿੱਚ ਦੂਜਾ ਖੂਨ ਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ ਸੁਮਨ ਲਤਾ ਅਤੇ ਉਨ੍ਹਾਂ ਦੇ ਬੱਚਿਆਂ ਵਿਭੇਕ ਬਾਂਸਲ, ਤਰੁਣ ਬਾਂਸਲ, ਸੁਮੀਤਾ ਬਾਂਸਲ, ਸ਼ਿਮਪੀ ਬਾਂਸਲ, ਨਮਨ ਬਾਂਸਲ, ਅਰਸ਼ਿਤ ਬਾਂਸਲ ਅਤੇ ਸ਼ਿਵਾਨੀ ਬਾਂਸਲ ਵੱਲੋਂ ਲਗਾਇਆ ਗਿਆ | ਕੈਂਪ ਦਾ ਆਯੋਜਨ ਲਾਇਨਜ਼ ਕਲੱਬ ਸੰਗਰੂਰ ਰੋਯਲ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਵਿੱਚ ਬਹੁਤ ਸਾਰੇ ਵਿਅਕਤੀਆਂ ਨੇ ਖੂਨਦਾਨ ਕਰ ਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ | ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਸ੍ਰੀ ਬਦਰੀ ਜਿੰਦਲ ਆਪਣੀ ਟੀਮ ਨਾਲ ਮੌਜੂਦ ਸਨ | ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ, ਅਕਾਲੀ ਦਲ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਸਾਬਕਾ ਵਿਧਾਇਕ ਅਤੇ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਦਾ ਨੇ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਪੁੱਜ ਕੇ ਖੂਨਦਾਨੀਆਂ ਦਾ ਹੌਸਲਾ ਵਧਾਇਆ | ਇਸ ਮੌਕੇ ਅਕਾਲੀ ਆਗੂ ਨੇਹਾ ਗਰੋਵਰ, ਕਲੱਬ ਪ੍ਰਧਾਨ ਭੁਪੇਸ਼ ਭਾਰਦਵਾਜ, ਸ਼ਸ਼ੀਲ ਗਰਗ, ਮੋਹਿਤ ਸ਼ਰਮਾ, ਪ੍ਰਸ਼ੋਤਮ ਸਹਨੀ, ਅਸ਼ੋਕ ਗਰਗ, ਸੀਏ ਅਭਿਮਨਯੂ ਜਿੰਦਲ, ਅੰਕੁਸ਼ ਕੌਸ਼ਲ, ਨਰਿੰਦਰ ਪਾਲ ਸਿੰਘ, ਅਸ਼ੋਕ ਸਿੰਗਲਾ, ਹਰਸ਼ ਗਰਗ ਮੌਜੂਦ ਸਨ | ਇਹ ਕੈਂਪ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਫਲਤਾ ਨਾਲ ਸੰਪੰਨ ਹੋਇਆ | ਅੰਤ ਵਿੱਚ ਪਰਿਵਾਰ ਵੱਲੋਂ ਸਭ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ |