16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਪੰਜਾਬ ਦੇ ਸੂਬਾ ਕਮੇਟੀ ਮੈਂਬਰਾਂ ਵਲੋਂ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 05-05-2026
ਮਸਤੂਆਣਾ ਸਾਹਿਬ, 4 ਮਈ (ਦਮਦਮੀ) - ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਹੋਈ ਜਿਸ ਵਿਚ ਪੰਜਾਬ ਭਰ ਦੇ ਸਾਰੇ ਸੂਬਾ ਕਮੇਟੀ ਆਗੂਆਂ ਨੇ ਭਾਗ ਲਿਆ | ਮੀਟਿੰਗ ਵਿਚ ਬੀਤੇ ਦਿਨੀ ਹੋਈ ਸੂਬਾ ਕਾਨਫ਼ਰੰਸ ਦਾ ਰਿਵਿਊ ਕੀਤਾ ਗਿਆ ਅਤੇ ਕਮੇਟੀ ਮੈਂਬਰਾਂ ਵਿਚੋਂ ਅਗਲੇ ਦੋ ਸਾਲਾਂ ਲਈ ਪੰਜ ਮੈਂਬਰੀ ਆਗੂ ਟੀਮ ਚੁਣੀ ਗਈ ਜਿਸ ਵਿਚ ਗੁਰਲਾਭ ਸਿੰਘ ਮਾਨਸਾ ਨੂੰ ਸੂਬਾ ਪ੍ਰਧਾਨ, ਲਾਭ ਸਿੰਘ ਮੰਡੀ ਕਲਾ ਨੂੰ ਮੀਤ ਪ੍ਰਧਾਨ, ਮਹਿੰਦਰ ਸਿੰਘ ਖੋਖਰ ਨੂੰ ਸਕੱਤਰ, ਸੰਦੀਪ ਸਿੰਘ ਸ਼ੇਰਪੁਰ ਨੂੰ ਸਹਾਇਕ ਸਕੱਤਰ ਅਤੇ ਕਰਮਿੰਦਰ ਸਿੰਘ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਦਿੱਤੀ ਗਈ | ਮੀਟਿੰਗ ਵਿਚ ਆਏ ਏਜੰਡਿਆਂ ਦੀ ਵਿਆਖਿਆ ਕਰਦੇ ਹੋਏ ਸੁਖਦੇਵ ਸਿੰਘ ਭੋਪਾਲ ਕੌਮੀ ਸਕੱਤਰ ਨੇ ਦੱਸਿਆ ਕਿ ਕਾਰਪੋਰੇਟ ਸਿਸਟਮ ਦੇ ਇੱਕ ਪਾਸੜ ਵਿਕਾਸ ਦੇ ਏਜੰਡੇ ਨੇ ਸਾਰੀ ਦੁਨੀਆਂ ਨੂੰ ਬਹੁਤ ਹੀ ਨਾਜ਼ੁਕ ਮੋੜ ਉੱਤੇ ਪਹੁੰਚਾ ਦਿੱਤਾ ਹੈ | ਤਕੜੇ ਦਾ ਸੱਤੀ ਵੀਹੀ ਸੌ ਵਾਲੀ ਉਦਾਹਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਦੀਆਂ ਸਰਕਾਰਾਂ ਅਮਰੀਕਾ ਸਾਮਰਾਜਵਾਦ ਦੇ ਝੂਠ ਦੇ ਏਜੰਡੇ ਉੱਤੇ ਚੁੱਪ ਹਨ ਅਤੇ ਟਰੰਪ ਪ੍ਰਸ਼ਾਸਨ ਹਰ ਢੰਗ ਤਰੀਕੇ ਨਾਲ ਦੁਨੀਆਂ 'ਤੇ ਧੌਂਸ ਜਮਾਉਣ ਲਈ ਅਤੇ ਕੁਦਰਤੀ ਸਾਧਨਾਂ 'ਤੇ ਕਬਜ਼ਾ ਕਰਨ ਲਈ ਹਰ ਕਿਸਮ ਦੇ ਹੱਥਕੰਡੇ ਵਰਤ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹਨਾਂ ਸਾਰੇ ਸੰਕਟਾਂ 'ਤੇ ਵਿਚਾਰ ਕਰਨ ਲਈ ਕੁਦਰਤ ਮਨੁੱਖ ਕੇਂਦਰਿਤ ਲੋਕ ਲਹਿਰ ਭਾਰਤ ਦੀ ਮੀਟਿੰਗ 8 ਮਈ ਤੋਂ 11 ਮਈ ਤੱਕ ਮੰਡੀ ਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਹੋ ਰਹੀ ਹੈ, ਜਿਸ ਵਿਚ ਸਾਰੇ ਭਾਰਤ ਦੇ ਸੂਬਿਆਂ ਤੋਂ ਮੈਂਬਰ ਪਹੁੰਚ ਰਹੇ ਹਨ | ਇਸ ਮੀਟਿੰਗ ਦੀ ਤਿਆਰੀ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਪੰਜਾਬ ਸਮੇਤ ਦੁਨੀਆਂ ਦੇ ਸੰਕਟ ਦਾ ਕਾਰਨ ਅਤੇ ਹੱਲ ਲਈ ਪੇਪਰ ਛਪਵਾ ਕੇ ਵੰਡਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਟਿੰਗਾਂ ਕਰ ਕੇ ਤਾਲਮੇਲ ਕਰਨ ਦਾ ਫ਼ੈਸਲਾ ਕੀਤਾ ਗਿਆ | ਅੰਤ ਵਿਚ ਸਾਰੇ ਕਮੇਟੀ ਮੈਂਬਰਾਂ ਨੇ ਮੀਟਿੰਗ ਦੇ ਫ਼ੈਸਲਿਆਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਇਸ ਉੱਤੇ ਕਾਰਜ ਕਰਨ ਲਈ ਆਪਣਾ ਯੋਗਦਾਨ ਪਾਉਣ ਦਾ ਵਿਸ਼ਵਾਸ ਦਿਵਾਇਆ |

Ad Position 22
No active advertisement
ਪਿਛਲੀ ਖ਼ਬਰ ਸਵਰਗਵਾਸੀ ਮਾਸਟਰ ਦਵਿੰਦਰ ਕੁਮਾਰ ਬਾਂਸਲ ਦੀ ਯਾਦ ਵਿੱਚ ਲਗਾਇਆ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-2 ਦੇ ਮੈਂਬਰਾਂ ਦੀ ਹੋਈ ਚੋਣ <br/>
Ad Position 24