ਜਖੇਪਲ, 4 ਮਈ (ਮੇਜਰ ਸਿੰਘ ਸਿੱਧੂ) - ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਿਸਾਨ ਮੋਰਚਾ ਮੋਰਚਾ ਸੰਗਰੂਰ-2 ਦੇ ਮੈਂਬਰਾਂ ਦੀ ਚੋਣ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਮੈਡਮ ਦਾਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਕਰਵਾਈ ਗਈ | ਜਿਸ ਵਿਚ ਪ੍ਰਧਾਨ ਗੁਰਮੇਲ ਸਿੰਘ ਕਾਲਾ, ਮੀਤ ਪ੍ਰਧਾਨ-1 ਸੋਨੂੰ ਗੋਇਲ ਸੁਨਾਮ, ਮੀਤ ਪ੍ਰਧਾਨ-2 ਫ਼ੌਜਾਂ ਸਿੰਘ ਹਮੀਰਗੜ੍ਹ, ਮੀਤ ਪ੍ਰਧਾਨ-3 ਅਸ਼ੋਕ ਕੁਮਾਰ ਖਨੌਰੀ ਮੰਡੀ, ਮੀਤ ਪ੍ਰਧਾਨ-4 ਅਨਿਲ ਕੁਮਾਰ ਸੁਨਾਮ, ਮੀਤ ਪ੍ਰਧਾਨ-5 ਹਰਪਾਲ ਸਿੰਘ ਸ਼ੇਰਗੜ੍ਹ, ਜਨਰਲ ਸੈਕਟਰੀ-1 ਗੁਰਸੇਵਕ ਸਿੰਘ ਜਖੇਪਲ, ਜਨਰਲ ਸੈਕਟਰੀ-2 ਸੰਦੀਪ ਸ਼ਰਮਾ ਬੁਸੈਰਾ, ਸੈਕਟਰੀ-1 ਰਮੇਸ਼ ਕੁਮਾਰ ਮੰਡਵੀ, ਸੈਕਟਰੀ-2 ਧਰਮਾ ਸਿੰਘ ਡੂਡੀਆਂ, ਸੈਕਟਰੀ-3 ਸੰਦੀਪ ਰਾਮ ਬੰਗਾਂ, ਸੈਕਟਰੀ-4 ਅਜੈ ਕੁਮਾਰ ਸੁਨਾਮ, ਖ਼ਜ਼ਾਨਚੀ ਗੁਰਦੀਪ ਸਿੰਘ ਜਖੇਪਲ, ਦਫ਼ਤਰ ਸੈਕਟਰੀ ਸੰਭੂ ਕੈਲਾਸ਼ ਚਾਓੁਬਾਸ ਜਖੇਪਲ ਤੇ ਸੋਸ਼ਲ ਮੀਡੀਆ ਇੰਚਾਰਜ ਸੋਨੂੰ ਸਿੰਘ ਬੰਗਾਂ ਆਦਿ ਚੁਣੇ ਗਏ | ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਹਾਈ ਕਮਾਨ ਦੀਆਂ ਹਦਾਇਤਾਂ ਅਨੁਸਾਰ ਪਾਰਟੀ ਦੇ ਅਧਾਰ ਨੂੰ ਪਿੰਡਾਂ ਵਿਚ ਹੋਰ ਮਜ਼ਬੂਤ ਕਰਨ ਲਈ ਇਹ ਚੋਣ ਕੀਤੀ ਗਈ ਹੈ |