ਭੁੱਚੋ ਮੰਡੀ, 6 ਮਈ (ਪਰਵਿੰਦਰ ਸਿੰਘ ਜੌੜਾ)- ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਥਾਨਕ ਪੀ.ਐਮ.ਸ੍ਰੀ ਸਰਕਾਰੀ ਹਾਈ ਸਕੂਲ (ਲੜਕੀਆਂ) ਵਿਖੇ 10 ਤੋਂ 19 ਸਾਲ ਦੀਆਂ ਲੜਕੀਆਂ ਦਾ ਐਚ.ਬੀ. ਜਾਂਚ ਕੈਂਪ ਲਗਾਇਆ ਗਿਆ¢ ਸਿਹਤ ਕਰਮੀ ਰਾਜਵਿੰਦਰ ਸਿੰਘ ਰੰਗੀਲਾ ਨੇ ਦੱਸਿਆ ਕਿ ਸਕੂਲ ਹੈਲਥ ਪ੍ਰੋਗਰਾਮ ਅਧੀਨ ਲੜਕੀਆਂ ਦੇ ਖੂਨ ਦੀ ਜਾਂਚ ਕਰਨ ਸਬੰਧੀ ਪੱਤਰ ਜਾਰੀ ਹੋਇਆ ਸੀ, ਅਧੀਨ ਸਥਾਨਕ ਸਕੂਲ ਦੀਆਂ ਵਿਦਿਆਰਥਣਾਂ ਦੇ ਖੂਨ ਦੀ ਜਾਂਚ ਕੀਤੀ ਗਈ¢ ਇਸ ਮੌਕੇ ਆਰ. ਬੀ.ਐਸ.ਕੇ. ਪ੍ਰੋਗਰਾਮ ਏ.ਐਮ.ਓ. ਡਾ. ਪੂਜਾ ਨੇ ਦੱਸਿਆ 430 ਬੱਚੀਆਂ ਵਿਚੋਂ ਪਹਿਲੇ ਦਿਨ 86 ਬੱਚੀਆਂ ਦੇ ਖੂਨ ਦੀ ਜਾਂਚ ਦੌਰਾਨ ਕਈ ਵਿਦਿਆਰਥਣਾਂ ਵਿਚ ਖੂਨ ਦੀ ਕਮੀ ਪਾਈ ਗਈ¢ ਇਸ ਮੌਕੇ ਕਮਿਊਨਿਟੀ ਹੈਲਥ ਆਫ਼ੀਸਰ ਇੰਦਰਪ੍ਰੀਤ ਕੌਰ ਨੇ ਬੱਚਿਆਂ ਨੂੰ ਸੰਤੁਲਿਤ ਖ਼ੁਰਾਕ ਖਾਣ ਅਤੇ ਸਮੇਂ ਸਿਰ ਆਪਣੇ ਖੂਨ ਦੀ ਜਾਂਚ ਕਰਵਾਉਣ ਲਈ ਕਿਹਾ¢ ਸਟਾਫ਼ ਨਰਸ ਕੁਲਵੀਰ ਕੌਰ ਨੇ ਬੱਚਿਆਂ ਦੇ ਖੂਨ ਦੀ ਜਾਂਚ ਕੀਤੀ¢ ਸਕੂਲ ਮੁਖੀ ਡਾ.ਗੁਰਪ੍ਰੀਤ ਕੌਰ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ¢