17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਚੰਨੀ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੀ ਰਾਮਪੁਰਾ ਫੂਲ ਹਲਕੇ ’ਚ ਆਮਦ ਅੱਜ

ਭਾਈਰੂਪਾ/ ਮਹਿਰਾਜ, 17 ਨਵੰਬਰ (ਵਰਿੰਦਰ ਲੱਕੀ/ ਸੁਖਪਾਲ ਮਹਿਰਾਜ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਸੰਸਦ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਚੱਲ ਰਹੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ 18 ਨਵੰਬਰ ਦਿਨ ਬੁੱਧਵਾਰ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਪੁੱਜੇਗੀ। ਇਸ ਦੌਰਾਨ ਉਹ ਹਲਕੇ ਦੇ ਮਹੱਤਵਪੂਰਨ ਪਿੰਡਾਂ ਮਹਿਰਾਜ ਅਤੇ ਭਾਈਰੂਪਾ ਵਿਖੇ ਜਨ ਸਭਾਵਾਂ ਨੂੰ ਵੀ ਸੰਬੋਧਨ ਕਰਨਗੇ।

Ad Position 21
No active advertisement
ਮਹਿਰਾਜ ਤੇ ਭਾਈਰੂਪਾ ਵਿਖੇ ਜਨ ਸਭਾਵਾਂ ਨੂੰ ਵੀ ਕਰਨਗੇ ਸੰਬੋਧਨ 18-11-2026
ਭਾਈਰੂਪਾ/ ਮਹਿਰਾਜ, 17 ਨਵੰਬਰ (ਵਰਿੰਦਰ ਲੱਕੀ/ ਸੁਖਪਾਲ ਮਹਿਰਾਜ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਸੰਸਦ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਚੱਲ ਰਹੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ 18 ਨਵੰਬਰ ਦਿਨ ਬੁੱਧਵਾਰ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਪੁੱਜੇਗੀ। ਇਸ ਦੌਰਾਨ ਉਹ ਹਲਕੇ ਦੇ ਮਹੱਤਵਪੂਰਨ ਪਿੰਡਾਂ ਮਹਿਰਾਜ ਅਤੇ ਭਾਈਰੂਪਾ ਵਿਖੇ ਜਨ ਸਭਾਵਾਂ ਨੂੰ ਵੀ ਸੰਬੋਧਨ ਕਰਨਗੇ। ਸਾਈਕਲ ਯਾਤਰਾ ਦੌਰਾਨ ਚੰਨੀ ਵਲੋਂ ਲੋਕਾਂ ਨਾਲ ਸਿੱਧਾ ਸੰਵਾਦ ਰਚਾ ਕੇ ਉਨ੍ਹਾਂ ਦੀਆਂ ਸਥਾਨਕ ਸਮੱਸਿਆਵਾਂ ਅਤੇ ਸ਼ਿਕਾਇਤਾਂ ਵੀ ਸੁਣੀਆਂ ਜਾ ਰਹੀਆਂ ਹਨ। ਉਧਰ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸੰਨ 2022 ਦੌਰਾਨ ਲੋਕ ਲੁਭਾਉਣੀਆਂ ਗੱਲਾਂ ਦਾ ਸ਼ਿਕਾਰ ਹੋ ਕੇ ਅਖੌਤੀ ਬਦਲਾਅ ਵਾਲੀ ਸਰਕਾਰ ਲਿਆ ਬੈਠੇ ਤੇ ਹੁਣ ਪਛਤਾ ਰਹੇ ਹਨ ਤੇ ਉਸੇ ਜੋਸ਼ ਨਾਲ ਹੁਣ ਸੱਤਾ ਧਿਰ ਨੂੰ ਗੱਦੀਓਂ ਉਤਾਰਨ ਲਈ ਕਾਹਲੇ ਹਨ। ਇਸ ਤੋਂ ਇਲਾਵਾ ਹਲਕੇ ਸਮੇਤ ਪੂਰੇ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਰਾਜ ਭਾਗ ਸੌਂਪਣ ਲਈ ਕਮਰ ਕਸ ਚੁੱਕੇ ਹਨ। ਉਹਨਾਂ ਕਿਹਾ ਕਿ ਰਾਜ ਭਾਗ ਆਉਣ ਤੇ ਕਾਂਗਰਸ ਪਾਰਟੀ ਲੋਕਾਂ ਚ ਪਾਏ ਜਾ ਰਹੇ ਸਹਿਮ ਅਤੇ ਡਰ ਦੇ ਮਹੌਲ ਨੂੰ ਖਤਮ ਕਰਦਿਆਂ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵੱਲ ਨਿੱਗਰ ਕਦਮ ਚੁੱਕੇਗੀ।
Ad Position 22
No active advertisement
ਪਿਛਲੀ ਖ਼ਬਰ ਦਲ-ਬਦਲੀ ਦੀ ਸਿਆਸਤ ਮੌਕਾਪ੍ਰਸਤੀ ਦਾ ਪ੍ਰਤੀਕ : ਦੀਵਾਨ ਸਿੰਘ ਡਿੱਖ ਅਗਲੀ ਖ਼ਬਰ ਸਰਕਾਰੀ ਹਸਪਤਾਲ ਵਿਚ ਦਾਖਲ ਬੇਸਹਾਰਾ ਦੀ ਮੌਤ
Ad Position 24