17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸ੍ਰੀਮਦ ਭਾਗਵਤ ਸ੍ਰੀ ਕ੍ਰਿਸ਼ਨ ਦਾ ਅਸਲੀ ਸਰੂਪ ਹੈ : ਅਸ਼ਵਨੀ ਸ਼ਾਸਤਰੀ

ਰਾਮਾਂ ਮੰਡੀ, 17 ਨਵੰਬਰ (ਤਰਸੇਮ ਸਿੰਗਲਾ): ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇ ਪ੍ਰਸਿੱਧ ਉਦਯੋਗਪਤੀ ਧਰਮ ਚੰਦ ਚਾਨਣ ਰਾਮ ਬਾਂਸਲ ਦੇ ਪਰਿਵਾਰ ਵਲੋਂ ਆਯੋਜਿਤ ਸ਼੍ਰੀਮਦ ਭਾਗਵਤ ਸਪਤਾਹ ਕਥਾ ਦੇ ਦੂਜੇ ਦਿਨ ਅੱਜ ਕਥਾਵਾਚਕ ਪੰਡਿਤ ਅਸ਼ਵਨੀ ਸ਼ਾਸਤਰੀ ਕਾਲਿਆਂਵਾਲੀ ਵਾਲਿਆਂ ਨੇ ਸ਼ਰਧਾਲੂਆਂ ਨੂੰ ਕਥਾ ਦਾ ਰਸਪਾਨ ਕਰਵਾਉਂਦਿਆਂ ਕਿਹਾ ਕਿ ਸ਼੍ਰੀਮਦ ਭਾਗਵਤ ਮਹਾਪੁਰਾਣ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਅਸਲੀ ਸਰੂਪ ਹੈ ਅਤੇ ਇਸ ਦੇ ਹਰੇਕ ਅੱਖਰ ਵਿਚ ਸ਼੍ਰੀ ਕ੍ਰਿਸ਼ਨ ਦਾ ਵਾਸ ਹੈ। ਉਨ੍ਹਾਂ ਸੁਖਦੇਵ ਜੀ ਦੇ ਜਨਮ, ਰਾਜਾ ਪਰੀਕਸ਼ਿਤ ਨੂੰ ਮਿਲੇ ਸਰਾਪ ਅਤੇ ਅਮਰ ਕਥਾ ਦਾ ਵਿਸਥਾਰ ਨਾਲ ਵਰਣਨ ਕੀਤਾ।

Ad Position 21
No active advertisement
ਅਜੀਤ ਡੈਸਕ 18-11-2026
ਰਾਮਾਂ ਮੰਡੀ, 17 ਨਵੰਬਰ (ਤਰਸੇਮ ਸਿੰਗਲਾ): ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇ ਪ੍ਰਸਿੱਧ ਉਦਯੋਗਪਤੀ ਧਰਮ ਚੰਦ ਚਾਨਣ ਰਾਮ ਬਾਂਸਲ ਦੇ ਪਰਿਵਾਰ ਵਲੋਂ ਆਯੋਜਿਤ ਸ਼੍ਰੀਮਦ ਭਾਗਵਤ ਸਪਤਾਹ ਕਥਾ ਦੇ ਦੂਜੇ ਦਿਨ ਅੱਜ ਕਥਾਵਾਚਕ ਪੰਡਿਤ ਅਸ਼ਵਨੀ ਸ਼ਾਸਤਰੀ ਕਾਲਿਆਂਵਾਲੀ ਵਾਲਿਆਂ ਨੇ ਸ਼ਰਧਾਲੂਆਂ ਨੂੰ ਕਥਾ ਦਾ ਰਸਪਾਨ ਕਰਵਾਉਂਦਿਆਂ ਕਿਹਾ ਕਿ ਸ਼੍ਰੀਮਦ ਭਾਗਵਤ ਮਹਾਪੁਰਾਣ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਅਸਲੀ ਸਰੂਪ ਹੈ ਅਤੇ ਇਸ ਦੇ ਹਰੇਕ ਅੱਖਰ ਵਿਚ ਸ਼੍ਰੀ ਕ੍ਰਿਸ਼ਨ ਦਾ ਵਾਸ ਹੈ। ਉਨ੍ਹਾਂ ਸੁਖਦੇਵ ਜੀ ਦੇ ਜਨਮ, ਰਾਜਾ ਪਰੀਕਸ਼ਿਤ ਨੂੰ ਮਿਲੇ ਸਰਾਪ ਅਤੇ ਅਮਰ ਕਥਾ ਦਾ ਵਿਸਥਾਰ ਨਾਲ ਵਰਣਨ ਕੀਤਾ। ਉਨ੍ਹਾਂ ਦੱਸਿਆ ਕਿ ਭਗਵਾਨ ਸ਼ਿਵ ਵਲੋਂ ਮਾਤਾ ਪਾਰਵਤੀ ਨੂੰ ਸੁਣਾਈ ਗਈ ਅਮਰ ਕਥਾ ਨੂੰ ਸੁਣ ਕੇ ਸ਼੍ਰੀ ਸੁਖਦੇਵ ਜੀ ਅਮਰ ਹੋ ਗਏ ਸਨ। ਬਾਅਦ ਵਿਚ ਉਹ ਵਿਆਸ ਜੀ ਦੇ ਆਸ਼ਰਮ ਪਹੁੰਚੇ ਅਤੇ ਉਨ੍ਹਾਂ ਦੇ ਘਰ ਜਨਮ ਲਿਆ। ਪੰਡਿਤ ਅਸ਼ਵਨੀ ਸ਼ਾਸਤਰੀ ਨੇ ਕਿਹਾ ਕਿ ਰਾਜਾ ਪਰੀਕਸ਼ਿਤ ਦੇ ਕਾਰਨ ਹੀ ਧਰਤੀ ਦੇ ਲੋਕਾਂ ਨੂੰ ਭਾਗਵਤ ਕਥਾ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਪ੍ਰਮਾਤਮਾ ਦੀ ਕਥਾ ਮਨੁੱਖ ਨੂੰ ਵਿਚਾਰ, ਤਿਆਗ, ਗਿਆਨ ਅਤੇ ਪ੍ਰਭੂ ਨਾਲ ਮਿਲਾਪ ਦਾ ਮਾਰਗ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਲੋਂ ਬਣਾਏ ਨਿਯਮ ਗਲਤ ਹੋ ਸਕਦੇ ਹਨ, ਪ੍ਰਮਾਤਮਾ ਦੇ ਨਿਯਮ ਕਦੇ ਗਲਤ ਨਹੀਂ ਹੋ ਸਕਦੇ। ਕਥਾ ਦਾ ਸਰਵਣ ਕਰਨਾ ਦਾਨ, ਵਰਤ ਅਤੇ ਤੀਰਥ ਯਾਤਰਾ ਦੇ ਬਰਾਬਰ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਨੇਕ ਕਰਮ ਕਰਨ ਅਤੇ ਧਾਰਮਿਕ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਆਮ ਸ਼ਰਧਾਲੂਆਂ ਸਮੇਤ ਬਾਂਸਲ ਪਰਿਵਾਰ ਦੇ ਸਮੂਹ ਮੈਂਬਰ ਅਤੇ ਮੰਦਰ ਕਮੇਟੀ ਦੇ ਅਹੁਦੇਦਾਰ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਕਦੇ ਟੁੱਟਿਆ ਹੀ ਨਹੀਂ ਅਕਾਲੀ ਭਾਜਪਾ ਦਾ ਗੱਠਜੋੜ, ਅਲੱਗ ਅਲੱਗ ਚੱਲਣਾ ਸਿਰਫ਼ ਦਿਖਾਵਾ-ਚਰਨਜੀਤ ਸਿੰਘ ਚੰਨੀ ਅਗਲੀ ਖ਼ਬਰ ਦਲ-ਬਦਲੀ ਦੀ ਸਿਆਸਤ ਮੌਕਾਪ੍ਰਸਤੀ ਦਾ ਪ੍ਰਤੀਕ : ਦੀਵਾਨ ਸਿੰਘ ਡਿੱਖ
Ad Position 24