ਰਾਮਪੁਰਾ ਫੂਲ - ਰਾਮਪੁਰਾ ਫੂਲ ਦੀ ਰਾਜਨੀਤੀ ਵਿਚ ਆਪਣਾ ਵਿਸ਼ੇਸ਼ ਮੁਕਾਮ ਬਣਾਉਣ ਵਾਲੇ ਰਾਜਨੀਤਿਕ ਆਗੂ ਅਤੇ ਸਮਾਜ ਸੇਵੀ ਮਨਜੀਤ ਸਿੰਘ ਸਿੱਧੂ ਬਿੱਟੀ ਸੇਲਬਰਾਹੀਆ, ਬਲਜੀਤ ਸਿੰਘ ਸਿੱਧੂ, ਰਮਨਜੀਤ ਕੌਰ ਅਤੇ ਕਿਰਨਜੀਤ ਕੌਰ ਦੇ ਮਾਤਾ ਸਰਦਾਰਨੀ ਸੁਖਦੇਵ ਕੌਰ ਸਿੱਧੂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ | ਸਵ: ਮਾਤਾ ਸੁਖਦੇਵ ਕੌਰ ਸਿੱਧੂ ਬੇਹੱਦ ਮਿਲਣਸਾਰ, ਧਾਰਮਿਕ ਵਿਚਾਰਾਂ ਅਤੇ ਦੀਨ-ਦੁਖੀਆਂ ਦੀ ਮੱਦਦ ਕਰਨ ਵਾਲੀ ਮਹਿਲਾ ਸਨ | ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਪਾਨਾ ਵਿਖੇ ਜਨਮੀਂ ਸੁਖਦੇਵ ਕੌਰ ਦਾ ਵਿਆਹ 1960 ਵਿਚ ਬਠਿੰਡਾ ਦੇ ਪਿੰਡ ਸੇਲਬਰਾਹ ਵਾਸੀ ਸੁਖਮਿੰਦਰ ਸਿੰਘ ਸਿੱਧੂ (ਮਹਿੰਦਰ ਸੇਲਬਰਾਹੀਆ) ਨਾਲ ਹੋਇਆ | ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਧੀਆਂ ਰਮਨਜੀਤ ਕੌਰ, ਡਾ: ਕਿਰਨਜੀਤ ਕੌਰ ਅਤੇ ਦੋ ਪੁੱਤਰ ਮਨਜੀਤ ਸਿੰਘ ਅਤੇ ਬਲਜੀਤ ਸਿੰਘ ਪੈਦਾ ਹੋਏ | ਉਨ੍ਹਾਂ ਦੇ ਪੁੱਤਰ ਮਨਜੀਤ ਸਿੰਘ ਸਿੱਧੂ ਉਰਫ਼ ਬਿੱਟੀ ਸੇਲਬਰਾਹੀਆ ਨੇ ਕਾਰੋਬਾਰ, ਸਮਾਜ ਸੇਵਾ ਅਤੇ ਰਾਜਨੀਤੀ ਵਿਚ ਆਪਣੀ ਚੰਗੀ ਪਹਿਚਾਣ ਬਣਾਈ ਹੈ | ਕਮਰਸ਼ੀਅਲ ਪਾਇਲਟ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੇ ਛੋਟੇ ਬੇਟੇ ਬਲਜੀਤ ਸਿੰਘ ਡਿੰਪੀ ਵਰਤਮਾਨ ਸਮੇਂ ਵਿਚ ਅਮਰੀਕਾ ਦੇ ਸ਼ਹਿਰ ਫਲੋਰਿਡਾ ਵਿਚ ਸਫ਼ਲ ਕਾਰੋਬਾਰੀ ਵਜੋਂ ਵਿਚਰ ਰਹੇ ਹਨ | ਬੇਟੀ ਡਾਕਟਰ ਕਿਰਨਜੀਤ ਕੌਰ ਮੈਡੀਕਲ ਦੀ ਪੜ੍ਹਾਈ ਕਰਕੇ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ ਅਤੇ ਦੂਜੀ ਬੇਟੀ ਰਮਨਜੀਤ ਕੌਰ ਹਾਉਸ ਵਾਈਫ਼ ਦੇ ਰੂਪ ਵਿਚ ਆਪਣੀ ਪਰਿਵਾਰਿਕ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ | ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਵ:ਸਰਦਾਰਨੀ ਸੁਖਦੇਵ ਕੌਰ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਕੀਰਤਨ ਅਤੇ ਅੰਤਿਮ ਅਰਦਾਸ 7 ਮਈ (ਵੀਰਵਾਰ) ਨੂੰ ਦੁਪਹਿਰ 1 ਵਜੇ ਗੁਰਦੁਆਰਾ ਪਾਤਸ਼ਾਹੀ ਛੇਵੀਂ, ਭਾਈ ਬਹਿਲੋਂ ਪਿੰਡ ਸੇਲਬਰਾਹ ਵਿਖੇ ਆਯੋਜਿਤ ਕੀਤੀ ਜਾਵੇਗੀ | ਵਲੋਂ: ਹੇਮੰਤ ਸ਼ਰਮਾ, ਨਰਪਿੰਦਰ ਧਾਲੀਵਾਲ