ਬਠਿੰਡਾ, 6 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ): ਸਾਹਿੱਤ ਸੱਭਿਆਚਾਰ ਮੰਚ ਬਠਿੰਡਾ ਵਲੋਂ ਸਾਹਿੱਤ ਸਭਾ (ਰਜਿ:) ਬਠਿੰਡਾ ਅਤੇ ਸਾਹਿੱਤ ਸਭਾ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਸਥਾਨਕ ਟੀਚਰਜ਼ ਹੋਮ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ ਤੇ ਕਵੀ ਦਰਬਾਰ ਕਰਵਾਇਆ ਗਿਆ | ਮੰਚ ਦੇ ਪ੍ਰਧਾਨ ਅਤਰਜੀਤ ਕਹਾਣੀਕਾਰ, ਜਸਪਾਲ ਮਾਨਖੇੜਾ ਨਾਵਲਕਾਰ, ਕਵੀ ਕੁਲਵਿੰਦਰ ਵਿਰਕ, ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਅਤੇ ਮਹੀਂਪਾਲ ਸ਼ਾਮਲ ਸਨ | ਸਮਾਗਮ ਦੀ ਸ਼ੁਰੂਆਤ ਕਰਦਿਆਂ ਅਤਰਜੀਤ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਜਮਹੂਰੀਅਤ ਜਿਨ੍ਹਾਂ ਦੇ ਹੱਥਾਂ ਵਿਚ ਹੁੰਦੀ ਹੈ | ਰਣਬੀਰ ਰਾਣਾ ਗ਼ਜ਼ਲਗੋ ਨੇ ਕਿਹਾ ਕਿ ਦੇਸ਼ ਦੇ ਹਾਲਾਤ ਬਦਤਰ ਹੋ ਚੁੱਕੇ ਹਨ ਅਤੇ ਲਿਖਣ ਬੋਲਣ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ | ਇਸ ਲਈ ਲੋਕਾਂ ਵਲੋਂ ਅਮਲੀ ਰੂਪ ਵਿਚ ਸੰਘਰਸ਼ ਕਰਨ ਦੀ ਲੋੜ ਹੈ | ਇਸ ਮੌਕੇ ਮੈਗਜ਼ੀਨ ਪਰਵਾਜ਼ ਦਾ ਬੱਤੀਵਾਂ ਨਵਾਂ ਅੰਕ ਰਿਲੀਜ਼ ਕੀਤਾ ਅਤੇ ਹਰਭਜਨ ਸਿੰਘ ਦੀ ਪੁਸਤਕ 'ਜ਼ਿਲ੍ਹਾ ਬਠਿੰਡਾ ਦੇ ਪਿੰਡਾਂ ਦਾ ਇਤਿਹਾਸ' ਅਤੇ ਹਰਮੀਤ ਕੋਟਗੁਰੂ ਦੇ ਇਨਕਲਾਬੀ ਗੀਤ 'ਪਿੰਡਾਂ ਵਿਚੋਂ' ਦਾ ਪੋਸਟਰ ਰਿਲੀਜ਼ ਕੀਤਾ | ਮਹੀਂਪਾਲ ਨੇ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਗਾਜ਼ਾ ਦੀਆਂ ਬੱਚੀਆਂ ਖੇਡਦੀਆਂ ਹੋਈਆਂ ਖਿਡੌਣਾ ਗੁੱਡੀ ਦੀ ਲਾਸ਼ ਲੈ ਕੇ ਸ਼ਮਸ਼ਾਨ ਘਾਟ ਵੱਲ ਜਾ ਰਹੀਆਂ ਹਨ | ਬੱਚਿਆਂ ਦੀ ਮਾਨਸਿਕਤਾ ਹਾਲਾਤਾਂ ਨੇ ਕਿਹੋ ਜਿਹੀ ਬਣਾ ਦਿੱਤੀ ਕਿ ਬੱਚੀਆਂ ਮੌਤ-ਮੌਤ ਖੇਡ ਰਹੀਆਂ ਹਨ | ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਦੌਰ ਵਿਚ ਪ੍ਰਗਤੀਵਾਦੀ ਤੇ ਜੂਝਾਰਵਾਦੀ ਕਵਿਤਾ ਦੀ ਗੱਲ ਹੁੰਦੀ ਸੀ, ਪਰ ਅੱਜ ਦਾ ਸਾਹਿੱਤ ਮਜ਼ਦੂਰਾਂ ਦੀਆਂ ਕੁਰਬਾਨੀਆਂ ਦੇ ਹਾਣ ਦਾ ਨਹੀਂ ਹੈ | ਜਿਸ ਤੋਂ ਇਹ ਫ਼ਿਕਰ ਪੈਦਾ ਹੁੰਦਾ ਹੈ ਕਿ ਭਵਿੱਖ ਕਿਵੇਂ ਸੁਰੱਖਿਅਤ ਰਹਿ ਸਕੇਗਾ | ਨਾਵਲਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਭਾਰਤ ਵਿਚ ਫ਼ਿਰਕਾਪ੍ਰਸਤੀ ਦਾ ਦੈਤ ਜਬਾੜ੍ਹੇ ਖੋਲੀ ਬੈਠਾ ਹੈ, ਲੋਕ ਵਿਰੋਧੀ ਬਿਲ ਲਿਆਂਦੇ ਜਾ ਰਹੇ ਹਨ, ਇਸ ਲਈ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਸੰਘਰਸ਼ ਵਿੱਢਣੇ ਚਾਹੀਦੇ ਹਨ | ਇਸ ਮੌਕੇ ਕਵੀ ਦਰਬਾਰ ਵਿਚ ਕੁਲਵਿੰਦਰ ਵਿਰਕ, ਡਾ: ਅੰਮਿ੍ਤਪਾਲ ਸਿੰਘ, ਬਲਵਿੰਦਰ ਸਿੰਘ ਭੁੱਲਰ, ਕਮਲ ਬਠਿੰਡਾ, ਸੁਖਦਰਸ਼ਨ ਗਰਗ, ਤੇਜਾ ਸਿੰਘ ਪ੍ਰੇਮੀ, ਕੇਸਵ ਦੱਤ, ਸੁਖਵਿੰਦਰ ਜੀਦਾ, ਦਮਜੀਤ ਦਰਸ਼ਨ, ਦਿਲਬਾਗ ਸਿੰਘ, ਸੁਰਿੰਦਰਪਾਲ ਝੱਖੜਵਾਲਾ, ਜਸਕਰਨ ਕੋਟਗੁਰੂ, ਹਰਮੀਤ, ਬਲਕਰਨ ਕੋਟਸ਼ਮੀਰ, ਰਮੇਸ ਗਰਗ, ਗੁਰਤੇਜ ਘੁੱਦਾ, ਵਰਿੰਦਰ ਮਾਨ, ਅਵਤਾਰ ਬਾਹੀਆਂ ਨੇ ਕਵਿਤਾਵਾਂ, ਗ਼ਜ਼ਲਾਂ ਪੇਸ਼ ਕੀਤੀਆਂ | ਡਾ: ਅੰਮਿ੍ਤਪਾਲ ਸਿੰਘ ਨੇ ਧੰਨਵਾਦ ਕੀਤਾ | ਸਟੇਜ ਸਕੱਤਰ