16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

-ਮਾਮਲਾ ਕੈਬਨਿਟ ਮੰਤਰੀ ਅਰੋੜਾ ਦੀ ਗਿ੍ਫ਼ਤਾਰੀ ਦਾ-ਬਠਿੰਡਾ 'ਚ 'ਆਪ' ਤੇ ਭਾਜਪਾ ਵਰਕਰ ਹੋਏ ਆਹਮੋ-ਸਾਹਮਣੇ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026

ਬਠਿੰਡਾ, 10 ਮਈ (ਅੰਮਿ੍ਤਪਾਲ ਸਿੰਘ ਵਲਾਣ)- ਅੱਜ ਸਥਾਨਕ ਸ਼ਹਿਰ ਵਿਚ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਰਕਰ ਪ੍ਰਦਰਸ਼ਨ ਦੌਰਾਨ ਆਹਮੋ-ਸਾਹਮਣੇ ਹੋ ਗਏ ਅਤੇ ਦੋਵੇਂ ਧਿਰਾਂ ਵਲੋਂ ਇਕ ਦੂਜੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | 'ਆਪ' ਵਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗਿ੍ਫ਼ਤਾਰੀ ਦੇ ਵਿਰੋਧ ਵਿਚ ਭਾਜਪਾ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ¢ ਹਾਲਾਂਕਿ ਇਸ ਤੋਂ ਪਹਿਲਾਂ ਹੀ ਭਾਜਪਾ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਆਪਣੇ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਸਮੇਤ ਦਫ਼ਤਰ ਅੰਦਰ ਮੌਜੂਦ ਸਨ ¢ ਇਸ ਦੌਰਾਨ ਭਾਜਪਾ ਵਰਕਰ 'ਝਾੜੂ' ਚੁੱਕ ਕੇ ਬਾਹਰ ਆਏ ਅਤੇ ਉਨ੍ਹਾਂ 'ਝਾੜੂ' ਨੂੰ ਸੜਕ 'ਤੇ ਖਿਲਾਰਦੀਆਂ ਤੰਜ ਕੱਸਿਆ ਕਿ ਹੁਣ 'ਝਾੜੂ' ਤੀਲਾ-ਤੀਲਾ ਹੋ ਗਿਆ | ਉਸੇ ਸਮੇਂ 'ਆਪ' ਆਗੂਆਂ ਅਤੇ ਵਰਕਰਾਂ ਨੇ 'ਬੀਜੇਪੀ ਮੁਰਦਾਬਾਦ' ਦੇ ਨਾਅਰੇਬਾਜ਼ੀ ਲਾਉਂਦੇ ਹੋਏ ਭਾਜਪਾ ਦਫ਼ਤਰ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਦੇ ਵਰਕਰ ਆਹਮੋ-ਸਾਹਮਣੇ ਹੋ ਗਏ ਅਤੇ ਉਨ੍ਹਾਂ ਇਕ-ਦੂਜੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਕਾਫ਼ੀ ਸਮੇਂ ਲਈ ਪ੍ਰਦਰਸ਼ਨਕਾਰੀ ਪੁਲਿਸ ਨਾਲ ਧੱਕਮ-ਧੱਕੀ ਵੀ ਹੁੰਦੇ ਰਹੇ ¢ ਪਰ ਮੌਕੇ 'ਤੇ ਮੌਜੂਦ ਵੱਡੀ ਗਿਣਤੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਵੱਖ-ਵੱਖ ਰੱਖਦਿਆਂ ਹਾਲਾਤ 'ਤੇ ਕਾਬੂ ਪਾਈ ਰੱਖਿਆ ¢ ਪਿੱਛੋਂ 'ਆਪ' ਦੇ ਆਗੂਆਂ ਨੇ ਭਾਜਪਾ ਦਫ਼ਤਰ ਦੇ ਨੇੜੇ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟਾਉਂਦਿਆਂ 'ਮੋਦੀ ਸਰਕਾਰ ਮੁਰਦਾਬਾਦ' ਦੇ ਨਾਅਰੇ ਲਗਾਏ ¢ 'ਆਪ' ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਵਲੋਂ ਈ.ਡੀ. ਦੀ ਦੁਰਵਰਤੋਂ ਕਰਕੇ 'ਆਪ' ਆਗੂਆਂ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ¢ ਪਰ ਉਹ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਹਰ ਰਾਜਨੀਤਿਕ ਹਮਲੇ ਦਾ ਡੱਟ ਕੇ ਜਵਾਬ ਦਿੱਤਾ ਜਾਵੇਗਾ ¢ ਇਸ ਮੌਕੇ 'ਆਪ' ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਰੋਸ ਜਤਾਉਣ ਲਈ ਆਏ ਸਨ ਪਰ ਭਾਜਪਾ ਵਾਲੇ ਚਾਰ ਟੋਟਰੂ ਲਿਆ ਕੇ ਬਦਮਾਸ਼ੀਆਂ ਕਰਦੇ ਹਨ | ਵਿਧਾਇਕ ਸਿੱਧੂ ਨੇ ਕਿਹਾ ਕਿ ਇਨ੍ਹਾਂ ਸਾਡੀ ਪਾਰਟੀ ਦਾ ਚੋਣ ਨਿਸ਼ਾਨ ਖਿਲਾਰਿਆ, ਅਸੀਂ ਇਨ੍ਹਾਂ ਦਾ ਝੰਡਾ ਪਾੜੀਏ, ਚੰਗੀ ਗੱਲ ਨਹੀਂ | ਅਸੀਂ ਸਿਰਫ਼ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਨਾਜਾਇਜ਼ ਗਿ੍ਫ਼ਤਾਰੀ ਦਾ ਵਿਰੋਧ ਕਰਨ ਆਈ ਹਾਂ | ਉਨ੍ਹਾਂ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਭਾਜਪਾਈ ਧਰਮ ਦੇ ਨਾਮ 'ਤੇ ਪੰਜਾਬ 'ਚ ਦੰਗੇ ਕਰਵਾਉਣਾ ਚਾਹੁੰਦੇ ਹਨ, ਜੇ ਇਨ੍ਹਾਂ 'ਤੇ ਪਰਚੇ ਦਿੱਤੇ, ਫੇਰ ਕਹਿਣਗੇ ਕਿ ਧੱਕਾ ਕਰਦੇ ਹਨ, ਅਸੀਂ ਇਨ੍ਹਾਂ ਦੀਆਂ ਧੱਕੇਸ਼ਾਹੀਆਂ ਤੋਂ ਡਰਨ ਵਾਲੇ ਨਹੀਂ, ਭਾਜਪਾ ਨੇ ਜੋ ਬੰਗਾਲ 'ਚ ਕੀਤਾ, ਉਹ ਪੰਜਾਬ 'ਚ ਨਹੀਂ ਹੋਣ ਦੇਣਗੇ | ਇਸ ਮੌਕੇ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਭਾਜਪਾ ਈ.ਡੀ. ਨਾਲ ਡਰਾਉਣ ਦੀਆਂ ਚਾਲਾਂ ਚੱਲ ਰਹੀ ਹੈ ਪਰ ਪੰਜਾਬ ਦੀ ਆਵਾਜ਼ ਕੋਈ ਨਹੀਂ ਦਬਾਅ ਸਕਿਆ | ਕੈਬਨਿਟ ਮੰਤਰੀ ਸੰਜੀਵ ਅਰੋੜਾ ਚੰਗੇ ਇਨਸਾਨ ਹਨ, ਉਨ੍ਹਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਸਮੁੱਚੇ ਵਰਕਰਾਂ 'ਚ ਰੋਸ ਹੈ | ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ, ਸਾਬਕਾ ਚੇਅਰਮੈਨ ਅੰਮਿ੍ਤ ਲਾਲ ਅਗਰਵਾਲ ਅਤੇ ਚੇਅਰਮੈਨ ਬਲਜੀਤ ਸਿੰਘ ਬੱਲੀ ਨੇ ਕਿਹਾ ਕਿ ਭਾਜਪਾ ਈ.ਡੀ. ਦੇ ਸਹਾਰੇ ਧੱਕੇਸ਼ਾਹੀਆਂ ਕਰਨ 'ਤੇ ਉਤਰੀ ਹੋਈ ਹੈ, ਜੋ ਬਰਦਾਸ਼ਤਯੋਗ ਨਹੀਂ | ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਤੇ ਹੋਰ ਆਗੂਆਂ ਨੇ 'ਆਪ' ਦੇ ਇਸ ਪ੍ਰਦਰਸ਼ਨ ਨੂੰ ਸਿਰਫ਼ ਰਾਜਨੀਤਿਕ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਦਾ ਧਿਆਨ ਮੁੱਖ ਮਸਲਿਆਂ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ¢ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਜਵਾਬ ਦੇਣ ਕਿ ਸੰਜੀਵ ਅਰੋੜਾ ਕੋਲ ਡੇਢ ਸੌ ਕਰੋੜ ਰੁਪਏ ਕਿੱਥੋਂ ਆਏ ਹਨ, ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਭਿ੍ਸ਼ਟਾਚਾਰ ਦੇ ਦੋਸ਼ 'ਚ ਫੜੇ ਮੰਤਰੀ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਆਰੀਆ ਸਮਾਜ ਚੌਂਕ 'ਚ ਸਪੋਰਟਕਿੰਗ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਡੀ.ਐਨ. ਮਾਡਲ ਸਕੂਲ ਵਿਚ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24