16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਟਰੈਕਟਰਾਂ 'ਤੇ ਉੱਚੀ ਆਵਾਜ਼ 'ਚ ਚੱਲਦੇ ਗੀਤਾਂ ਤੋਂ ਲੋਕ ਪ੍ਰੇਸ਼ਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਬਰੇਟਾ, 10 ਮਈ (ਪਾਲ ਸਿੰਘ ਮੰਡੇਰ)- ਸਥਾਨਕ ਸ਼ਹਿਰ ਦੀਆਂ ਸੜਕਾਂ 'ਤੇ ਚੱਲਦੇ ਟਰੈਕਟਰਾਂ 'ਤੇ ਡੀ.ਜੇ. ਵਰਗਾ ਸਿਸਟਮ ਲਗਾ ਕੇ ਉੱਚੀ ਆਵਾਜ਼ 'ਚ ਚਲਾਏ ਜਾਂਦੇ ਗੀਤਾਂ ਨਾਲ ਲੋਕ ਪ੍ਰੇਸ਼ਾਨ ਹਨ | ਸਹਿਯੋਗ ਕਲੱਬ ਦੇ ਮੈਂਬਰ ਸੁਮੇਸ਼ ਬਾਲੀ, ਦੀਪਕ ਬਾਂਸਲ, ਸੁਖਵਿੰਦਰ ਕੁਮਾਰ, ਨਿਰਮਲ ਸਿੰਘ ਆਦਿ ਨੇ ਕਿਹਾ ਕਿ ਅਕਸਰ ਇਨ੍ਹਾਂ ਟਰੈਕਟਰਾਂ 'ਚ ਫਿੱਟ ਕੀਤੇ ਸਪੀਕਰਾਂ ਦੀ ਆਵਾਜ਼ ਐਨੀ ਉੱਚੀ ਹੁੰਦੀ ਹੈ ਕਿ ਪਿੱਛੇ ਆ ਰਹੇ ਵਾਹਨ ਦਾ ਹਾਰਨ ਤੱਕ ਸੁਣਾਈ ਨਹੀਂ ਦਿੰਦਾ | ਇਲਾਕੇ 'ਚ ਚੱਲਣ ਵਾਲੇ ਟਰੈਕਟਰਾਂ 'ਤੇ ਉੱਚੀ ਆਵਾਜ਼ ਅਤੇ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲੇ ਪੈਨ ਡਰਾਈਵ, ਡੈੱਕ, ਡੀ.ਜੇ. ਵਰਗੇ ਵੱਡੇ-ਵੱਡੇ ਸਪੀਕਰ ਆਦਿ ਵਾਲੇ ਯੰਤਰ ਲਗਾ ਕੇ ਨੌਜਵਾਨ ਵਰਗ ਵਲੋਂ ਸੜਕਾਂ 'ਤੇ ਗੇੜੀਆਂ ਦੇਣ ਨਾਲ ਨਿੱਤ ਰੋਜ਼ ਹਾਦਸਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕਿ ਉੱਚੀ ਆਵਾਜ਼ 'ਚ ਗੀਤ ਲਗਾਉਣ ਵਾਲੇ ਟਰੈਕਟਰ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜਾਗਰਣ ਕਰਵਾਉਣ ਲਈ ਲੱਖਦਾਤਾਰ ਸੇਵਾ ਮੰਡਲ ਦਾ ਸਨਮਾਨ <br/> ਅਗਲੀ ਖ਼ਬਰ ਯੂਨਾਈਟਿਡ ਮੀਡੀਆ ਕਲੱਬ ਵਲੋਂ ਫਾਈਬਰੋ ਸਕੈਨ ਅਤੇ ਖ਼ੂਨਦਾਨ ਕੈਂਪ ਲਗਾਇਆ <br/>
Ad Position 24