20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭੁੱਚੋ ਕਲਾਂ ਵਿਖੇ ਕਾਂਗਰਸ ਪਾਰਟੀ ਐਸ.ਸੀ. ਵਲੋਂ ਨੁੱਕੜ ਮੀਟਿੰਗ

Ad Position 21
No active advertisement
ਅਜੀਤ ਡੈਸਕ 16-05-2026
ਭੁੱਚੋ ਮੰਡੀ, 15 ਮਈ (ਪਰਵਿੰਦਰ ਸਿੰਘ ਜੌੜਾ)- ਪੰਜਾਬ ਕਾਂਗਰਸ ਪਾਰਟੀ ਦੇ ਐਸ. ਸੀ. ਵਿੰਗ ਵਲੋਂ ਸੂਬਾਈ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਅਤੇ ਪ੍ਰੀਤਮ ਸਿੰਘ ਕੋਟਭਾਈ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਠਿੰਡਾ ਦੀ ਰਹਿਨੁਮਾਈ ਹੇਠ ਪੰਜਾਬ ਵਿਧਾਨ ਸਭਾ ਚੋਣਾਂ 2027 ਦੀ ਤਿਆਰੀ ਦੇ ਸਬੰਧ ਵਿਚ ਜ਼ਿਲ੍ਹਾ ਇਕਾਈ ਦੇ ਚੇਅਰਮੈਨ ਸਰਦੂਲ ਸਿੰਘ ਗੋਬਿੰਦਪੁਰਾ ਵਲੋਂ ਬਲਾਕ ਨਥਾਣਾ ਦੇ ਪਿੰਡ ਭੁੱਚੋ ਕਲਾਂ ਵਿਚ ਨੁੱਕੜ ਮੀਟਿੰਗ ਕੀਤੀ ਗਈ ਅਤੇ ਕਮੇਟੀ ਬਣਾਈ ਗਈ¢ ਇਸ ਮੌਕੇ ਉਨ੍ਹਾਂ ਨਾਲ ਪ੍ਰਗਟ ਸਿੰਘ ਤੁੰਗਵਾਲੀ ਬਲਾਕ ਪ੍ਰਧਾਨ ਐਸ. ਸੀ. ਵਿੰਗ, ਪਰਿੰਦਰ ਪੈਵੀ ਮੰਡਲ ਪ੍ਰਧਾਨ, ਬਲਵੀਰ ਸਿੰਘ ਬੀਰਾ, ਗੇਜਾ ਮੈਂਬਰ, ਹਰਭਜਨ ਸਿੰਘ ਸ਼ੇਰਗਿੱਲ, ਜੰਟਾ ਸਿੰਘ ਮਾਨ ਗੋਬਿੰਦਪੁਰਾ, ਗੁਰਵਿੰਦਰ ਸਿੰਘ ਭੁੱਚੋ ਕਲਾਂ ਅਤੇ ਹੋਰ ਕਾਂਗਰਸੀ ਆਗੂ ਮÏਜੂਦ ਸਨ¢ ਇਸ ਮÏਕੇ ਸਰਦੂਲ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ ਕਾਂਗਰਸ ਪਾਰਟੀ 2027 ਦੀਆਂ ਚੋਣਾਂ ਲਈ ਪਿੰਡ ਅਤੇ ਬੂਥ ਪੱਧਰ 'ਤੇ ਕਮੇਟੀਆਂ ਬਣਾ ਰਹੀ ਹੈ, ਤਾਂ ਜੋ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ¢ ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਾਂਗਰਸੀ ਵਰਕਰ ਪੂਰੇ ਉਤਸ਼ਾਹ ਵਿਚ ਹਨ ਅਤੇ ਆਗਾਮੀ ਚੋਣਾਂ ਜਿੱਤ ਕੇ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ¢

Ad Position 22
No active advertisement
ਪਿਛਲੀ ਖ਼ਬਰ ਸਤਿਨਾਮ ਸਰਵ ਕਲਿਆਣ ਟਰੱਸਟ ਵਲੋਂ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਬੱਤੀ ਗੁੱਲ ਚੋਰਾਂ ਦੀ ਕਾਰਵਾਈ ਸ਼ੁਰੂ
Ad Position 24