19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸ਼ਿਵਾਲਿਕ ਹਿੱਲਜ ਪਬਲਿਕ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/>

Ad Position 21
No active advertisement
ਅਜੀਤ ਡੈਸਕ 16-05-2026
ਰਾਮਪੁਰਾ ਫੂਲ, 15 ਮਈ (ਸ਼ਰਮਾ): ਸ਼ਿਵਾਲਿਕ ਹਿੱਲਜ ਪਬਲਿਕ ਸਕੂਲ ਤਜਰਬੇਕਾਰ ਅਧਿਆਪਕ ਹੋਣ ਕਾਰਨ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਅਨੁਸਾਰ ਸਿੱਖਿਆ ਦਿੱਤੀ ਜਾਂਦੀ ਹੈ | ਸਕੂਲ ਵਿਚ ਸਮਾਰਟ ਬੋਰਡ, ਸਾਇੰਸ ਲੈਬ, ਲਾਇਬਰੇਰੀ, ਕੰਪਿਊਟਰ ਲੈਬ ਦੀਆਂ ਸਹੂਲਤਾਂ ਹੋਣ ਕਾਰਨ ਵਿਦਿਆਰਥੀ ਉੱਚ-ਪੱਧਰ ਅਤੇ ਪ੍ਰੈਕਟੀਕਲ ਦੁਆਰਾ ਸੁਚੱਜੇ ਢੰਗ ਨਾਲ ਗਿਆਨ ਪ੍ਰਾਪਤ ਕਰਦੇ ਹਨ | ਵਿਦਿਆਰਥੀਆਂ ਦੀ ਦਿਲਚਸਪੀ ਅਨੁਸਾਰ ਸਕੂਲ ਵਿਚ ਤਿੰਨੋ ਸਟਰੀਮ ਵਿਚ ਸਿੱਖਿਆ ਦਿੱਤੀ ਜਾਂਦੀ ਹੈ | ਜਿਨ੍ਹਾਂ ਵਿਚੋਂ ਬਾਰ੍ਹਵੀਂ ਜਮਾਤ ਦਾ ਨਤੀਜਾ 'ਚ ਹੇਠ ਲਿਖੇ ਵਿਦਿਆਰਥੀ ਅਵੱਲ ਰਹੇ | ਮੈਡੀਕਲ ਵਿਚ ਜਸਪ੍ਰੀਤ ਕੌਰ ਨੇ 91.8 ਫ਼ੀਸਦੀ ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਜਸ਼ਨਪ੍ਰੀਤ ਕੌਰ ਨੇ 81.6 ਫ਼ੀਸਦੀ ਨੰਬਰ ਲੈ ਕੇ ਦੂਸਰਾ ਅਤੇ ਕੋਮਲਪ੍ਰੀਤ ਕੌਰ ਨੇ 80.2 ਫ਼ੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਨਾੱਨ ਮੈਡੀਕਲ ਵਿਚ ਜਸ਼ਨਦੀਪ ਸਿੰਘ ਨੇ 90 ਫ਼ੀਸਦੀ ਨੰਬਰ ਲੈ ਕੇ ਪਹਿਲਾ ਅਤੇ ਇਸ ਨੇ 88.8 ਫ਼ੀਸਦੀ ਨੰਬਰ ਲੈ ਕੇ ਦੂਸਰਾ ਅਤੇ ਬਰਲੀਨ ਕੌਰ ਨੇ 78.6 ਫ਼ੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਕਾਮਰਸ ਦੇ ਵਿਦਿਆਰਥੀਆਂ ਵਿਚੋਂ ਜੋਤੀ ਸ਼ਰਮਾ ਨੇ 92.4 ਫ਼ੀਸਦੀ ਨੰਬਰ ਲੈ ਕੇ ਪਹਿਲਾ ਅਤੇ ਦੀਪਹੁਸ਼ਨ ਕੌਰ ਨੇ 90.8 ਫ਼ੀਸਦੀ ਨੰਬਰ ਲੈ ਕੇ ਦੂਸਰਾ ਅਤੇ ਸਹਿਜਪ੍ਰੀਤ ਕੌਰ ਨੇ 86.6 ਫ਼ੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਹਿਊਮਨਟੀਜ ਵਿਚੋਂ ਹਰਪ੍ਰੀਤ ਕੌਰ, ਕੁਲਜੀਤ ਸਿੰਘ ਔਲਖ ਅਤੇ ਤਰਨਵੀਰ ਸਿੰਘ ਨੇ ਮੱਲ੍ਹਾਂ ਮਾਰੀਆਂ | ਇਸ ਮੌਕੇ ਚੇਅਰਮੈਨ ਗਗਨਦੀਪ ਸ਼ਰਮਾ, ਅਕਾਸ਼ਦੀਪ ਸ਼ਰਮਾ, ਪਿ੍ੰਸੀਪਲ ਰਵਿੰਦਰਪਾਲ ਨੇ ਅੱਵਲ ਆਏ ਵਿਦਿਆਰਥੀਆ ਨੂੰ ਵਧਾਈ ਦਿੰਦੇ ਕਿਹਾ ਕਿ ਮਿਹਨਤ ਲਗਨ ਸਦਕਾ ਹੀ ਤੁਸੀ ਇਸ ਮੁਕਾਮ 'ਤੇ ਪਹੁੰਚੇ | ਜਿਸ ਨਾਲ ਤੁਸੀ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ 'ਮਾਮਲਾ ਸੜਕਾਂ ਕਿਨਾਰੇ ਖੜ੍ਹਦੀਆਂ ਰੇਹੜੀਆਂ ਖਿਲਾਫ ਮੁਹਿੰਮ ਚਲਾਉਣ ਦਾ' ਸਮਾਜ ਸੇਵੀ ਆਗੂਆਂ ਦੀ ਗਿ੍ਫ਼ਤਾਰੀ ਵਿਰੁੱਧ ਹੋ... ਅਗਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਤਲਵੰਡੀ ਸਾਬੋ 'ਚ ਜ਼ੋਰਦਾਰ ਰੋਸ ਮੁਜ਼ਾਹਰਾ
Ad Position 24