15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅਣਪਛਾਤੇ ਵਿਅਕਤੀ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 17-05-2026
ਕੋਟਫੱਤਾ, 16 ਮਈ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਨਜ਼ਦੀਕ ਡਰੇਨ ਤੋਂ ਇਕ ਨਾਮਾਲੂਮ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ¢ ਸੂਚਨਾ ਮਿਲਣ 'ਤੇ ਥਾਣਾ ਕੋਟਫੱਤਾ ਮੁਖੀ ਹਰਬੰਸ ਸਿੰਘ ਅਤੇ ਏ.ਐਸ. ਆਈ. ਗਮਦੂਰ ਸਿੰਘ ਮੌਕੇ 'ਤੇ ਪਹੁੰਚੇ ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੀ ਸਹਾਇਤਾ ਨਾਲ ਲਾਸ਼ ਨੂੰ ਦਰੱਖਤ ਤੋਂ ਉਤਾਰਿਆ¢ ਥਾਣਾ ਮੁਖੀ ਦੇ ਅਨੁਸਾਰ ਲਾਸ਼ ਅੱਠ-ਦਸ ਦਿਨ ਪੁਰਾਣੀ ਜਪਦੀ ਹੈ ਅਤੇ ਬੁਰੀ ਤਰ੍ਹਾਂ ਗਲ ਸੜ ਚੁੱਕੀ ਹੈ¢ ਮਿ੍ਤਕ ਵਿਅਕਤੀ ਕੋਈ ਪਹਿਚਾਣ ਨਹੀਂ ਹੋ ਸਕੀ¢ ਮਿ੍ਤਕ ਦੀ ਉਮਰ ਲਗਭਗ 35 ਸਾਲ ਹੈ ਤੇ ਉਸ ਨੇ ਸਫੈਦ ਰੰਗ ਦੀ ਪੂਰੀਆਂ ਬਾਂਹਾਂ ਵਾਲੀ ਸ਼ਰਟ, ਕਾਲੇ ਰੰਗ ਦੀ ਪੈਂਟ, ਭੂਰੇ ਰੰਗ ਦੀ ਬੈਲਟ ਅਤੇ ਚੱਪਲਾਂ ਪਹਿਨੀਆਂ ਹੋਈਆਂ ਹਨ¢ ਮਿ੍ਤਕ ਦੀ ਪੈਂਟ ਦੀ ਸੱਜੀ ਜੇਬ 'ਚੋਂ ਹੈਡਫੋਨ ਜੋ ਸੰਤਰੀ ਰੰਗ ਦੀ ਡੱਬੀ ਪਾਏ ਹੋਏ ਸਨ ਮਿਲੇ ਹਨ ¢ ਪੁਲਿਸ ਨੇ ਮੁਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ, ਜਿੱਥੇ ਸ਼ਨਾਖ਼ਤ ਲਈ ਲਾਸ਼ ਨੂੰ 72 ਘੰਟੇ ਹਸਪਤਾਲ ਦੀ ਮੋਰਚਰੀ 'ਚ ਰੱਖਿਆ ਜਾਵੇਗਾ¢ ਕੋਟਫੱਤਾ ਪੁਲਿਸ ਵਲੋਂ ਰਪਟ ਨੰਬਰ 32 ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਭੁੱਚੋ-ਅਕਾਲੀ ਉਮੀਦਵਾਰ ਦੇ ਇਕਲੌਤੇ ਪੁੱਤਰ 'ਤੇ ਜਾਨਲੇਵਾ ਹਮਲਾ <br/> ਅਗਲੀ ਖ਼ਬਰ ਕਾਂਗਰਸ ਵਲੋਂ ਨਗਰ ਪੰਚਾਇਤ ਮਹਿਰਾਜ ਦੇ 13 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ <br/>
Ad Position 24