15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਲੰਮੀ ਜੱਦੋ-ਜਹਿਦ ਉਪਰੰਤ 'ਆਪ' ਨੇ ਭਗਤਾ ਭਾਈਕਾ ਚੋਣ ਮੈਦਾਨ 'ਚ ਉਤਾਰੇ 13 ਉਮੀਦਵਾਰ <br/>

Ad Position 21
No active advertisement
ਅਜੀਤ ਡੈਸਕ 17-05-2026
ਭਗਤਾ ਭਾਈਕਾ, 16 ਮਈ (ਸੁਖਪਾਲ ਸਿੰਘ ਸੋਨੀ)-ਨਗਰ ਪੰਚਾਇਤ ਭਗਤਾ ਭਾਈਕਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਚਾਹਵਾਨਾਂ ਦੀ ਉਡੀਕ ਖ਼ਤਮ ਕਰ ਦਿੱਤੀ ਹੈ | ਉਮੀਦਵਾਰਾਂ ਦੀ ਚੋਣ ਸਬੰਧੀ ਨਵੇਂ ਅਤੇ ਟਕਸਾਲੀ ਸਮਰਥਕਾਂ ਵਿਚਕਾਰ ਚੱਲ ਰਹੀ ਖਿੱਚੋਤਾਨ ਨੂੰ ਅੱਜ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਉਮੀਦਵਾਰਾਂ ਦੀ ਸੂਚੀ ਜਨਤਕ ਕਰਕੇ ਵਿਸ਼ਰਾਮ ਦਿੱਤਾ ਗਿਆ | ਅੱਜ ਆਪ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਜਿੱਥੇ 'ਆਪ' ਦੇ ਦੋ ਚੇਅਰਮੈਨ ਅਤੇ ਉਨ੍ਹਾਂ ਦੇ ਸਮਰਥਕ ਬੇਹੱਦ ਖੁਸ਼ ਨਜ਼ਰ ਆ ਰਹੇ ਹਨ, ਉਥੇ ਹਲਕਾ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਵਿਚ ਕੁਝ ਨਾਮੋਸ਼ੀ ਮਹਿਸੂਸ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਨਗਰ ਪੰਚਾਇਤ ਭਗਤਾ ਭਾਈਕਾ ਦੀ ਚੋਣ ਲਈ ਵਾਰਡ ਨੰ: 1 ਤੋਂ ਮਥਲੇਸ ਕੌਰ ਪਤਨੀ ਰਾਮਾ ਸੰਕਰ ਪੇਂਟਰ, ਵਾਰਡ ਨੰ: 2 ਤੋਂ ਸੁਖਮੰਦਰ ਸਿੰਘ ਮੰਦਰ ਪੇਂਟਰ, ਵਾਰਡ ਨੰ: 3 ਤੋਂ ਮੰਦਰ ਕੌਰ ਪਤਨੀ ਬੂਟਾ ਸਿੰਘ, ਵਾਰਡ ਨੰ: 4 ਤੋਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਵਾਰਡ ਨੰ: 5 ਤੋਂ ਹਰਜਿੰਦਰ ਕੌਰ ਪਤਨੀ ਸ਼ਵਿੰਦਰ ਸਿੰਘ, ਵਾਰਡ ਨੰ: 6 ਤੋਂ ਏਕਮ ਸਿੰਘ ਪੁੱਤਰ ਸੁਰਜੀਤ ਸਿੰਘ, ਵਾਰਡ ਨੰ: 7 ਤੋਂ ਦਲਜੀਤ ਕੌਰ ਪਤਨੀ ਅਜਾਇਬ ਸਿੰਘ ਸਾਬਕਾ ਕੌਂਸਲਰ, ਵਾਰਡ ਨੰ: 8 ਤੋਂ ਜਗਸੀਰ ਸਿੰਘ ਜੱਗਾ, ਵਾਰਡ ਨੰ: 9 ਤੋਂ ਸੀਮਾ ਰਾਣੀ, ਵਾਰਡ ਨੰ: 10 ਤੋਂ ਮਿ: ਰਾਜਵਿੰਦਰ ਸਿੰਘ ਖਾਨਾਪੱਤੀ ਪੁੱਤਰ ਮਿਸਤਰੀ ਅਜਮੇਰ ਸਿੰਘ, ਵਾਰਡ ਨੰ: 11 ਤੋਂ ਪੁਸ਼ਪਾ ਰਾਣੀ ਪਤਨੀ ਸੰਜੀਵ ਕੁਮਾਰ ਬੰਟੀ, ਵਾਰਡ ਨੰ: 12 ਤੋਂ ਜਗਸੀਰ ਸਿੰਘ ਪੰਨੂੰ ਪੁੱਤਰ ਅਮਜੀਤ ਸਿੰਘ, ਵਾਰਡ ਨੰ: 13 ਤੋਂ ਗੁਰਪ੍ਰੀਤ ਸਿੰਘ ਪੁੱਤਰ ਬਹਾਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਸਬ ਤਹਿਸੀਲ ਭਗਤਾ ਭਾਈਕਾ ਵਿਖੇ ਅੱਜ ਮਾਰਕਫੈਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ, ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਨਗਰ ਪੰਚਾਇਤ ਭਗਤਾ ਭਾਈਕਾ ਦੇ ਵੱਖ ਵੱਖ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਗਏ ਹਨ | ਹਲਕਾ ਵਿਧਾਇਕ ਬਲਕਾਰ ਸਿੱਧੂ ਵਲੋਂ ਵੀ ਕੁਝ ਕੁ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਗਏ |

Ad Position 22
No active advertisement
ਪਿਛਲੀ ਖ਼ਬਰ ਭਗਤਾ ਭਾਈਕਾ ਚੋਣ ਲਈ ਭਾਜਪਾ ਨੇ ਅੱਠ ਉਮੀਦਵਾਰ ਮੈਦਾਨ 'ਚ ਉਤਾਰੇ <br/> ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਨਗਰ ਪੰਚਾਇਤ ਦੇ 11 ਵਾਰਡ 'ਚੋਂ ਨਾਮਜ਼ਦਗੀ ਪੱਤਰ ਦਾਖਲ <br/>
Ad Position 24