15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਨਗਰ ਪੰਚਾਇਤ ਦੇ 11 ਵਾਰਡ 'ਚੋਂ ਨਾਮਜ਼ਦਗੀ ਪੱਤਰ ਦਾਖਲ <br/>

Ad Position 21
No active advertisement
ਅਜੀਤ ਡੈਸਕ 17-05-2026
ਲਹਿਰਾ ਮੁਹੱਬਤ, 16 ਮਈ (ਸੁਖਪਾਲ ਸਿੰਘ ਸੁੱਖੀ)- ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਇਸਤਰੀ ਜਰਨਲ ਵਾਰਡ ਨੰ. 11 'ਚੋਂ ਭਾਈ ਅੰਮਿ੍ਤਪਾਲ ਸਿੰਘ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਦੀ ਪਾਰਟੀ ਵਾਰਿਸ ਪੰਜਾਬ ਦੇ ਵਲੋਂ ਕੌਂਸਲਰ ਦੀ ਚੋਣ ਲਈ ਜ਼ਮੀਨੀ ਪੱਧਰ 'ਤੇ ਲੋਕਾਂ ਵਿਚ ਵਿਚਰਨ ਲਈ ਪਹਿਲ ਕਦਮੀ ਕਰਦਿਆਂ ਨਗਰ ਪੰਚਾਇਤ ਦਫਤਰ ਵਿਖੇ ਰਿਟਰਨਿੰਗ ਅਫ਼ਸਰ ਕੋਲ ਬੀਬੀ ਕਰਮਜੀਤ ਕੌਰ ਨੇ ਉਮੀਦਵਾਰ ਵਜੋਂ ਨਾਮਜ਼ਦਗੀ ਪੇਪਰ ਦਾਖਲ ਕੀਤੇ ਹਨ | ਇਸ ਸਬੰਧੀ ਬੀਬੀ ਕਰਮਜੀਤ ਕੌਰ ਦੇ ਸਪੁੱਤਰ ਭਾਈ ਜਸਪ੍ਰੀਤ ਸਿੰਘ ਖ਼ਾਲਸਾ ਸਰਕਲ ਇੰਚਾਰਜ ਹਲਕਾ ਭੁੱਚੋ ਨੇ ਕਿਹਾ ਕਿ ਪੰਜਾਬ ਤੇ ਪੰਥ ਦੇ ਹਿੱਤਾਂ ਦੀ ਰਾਖੀ ਲਈ ਸਮੂਹ ਸਿੱਖ ਪੰਥ ਨੂੰ ਅੱਗੇ ਹੋ ਕੇ ਆਪਣੇ ਹੱਕ ਲੈਣ ਲਈ ਹਰ ਚੋਣ ਦੇ ਮੈਦਾਨ ਵਿੱਚ ਲੜਨਾ ਪੈਣਾ ਹੈ | ਉਨ੍ਹਾਂ ਸਮਾਜ ਤੇ ਵਾਰਡ ਦੀ ਭਲਾਈ ਲਈ ਸਮੂਹ ਵਾਰਡ ਵਾਸੀਆਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਲੰਮੀ ਜੱਦੋ-ਜਹਿਦ ਉਪਰੰਤ 'ਆਪ' ਨੇ ਭਗਤਾ ਭਾਈਕਾ ਚੋਣ ਮੈਦਾਨ 'ਚ ਉਤਾਰੇ 13 ਉਮੀਦਵਾਰ <br/> ਅਗਲੀ ਖ਼ਬਰ ਗੋਨਿਆਣਾ ਨਗਰ ਕੌੌ ਸਲ ਲਈ ਅੰਤਿਮ ਦਿਨ ਹੋਰ 42 ਉਮੀਦਵਾਰਾਂ ਨੇ ਆਪੋ-ਆਪਣੀਆਂ ਨਾਮਜ਼ਦਗੀਆਂ ਭਰੀਆਂ <br/>
Ad Position 24