ਗੋਨਿਆਣਾ, 16 ਮਈ (ਲਛਮਣ ਦਾਸ ਗਰਗ)- ਰਾਜ ਚੋਣ ਕਮਿਸ਼ਨ ਵਲੋਂ ਸੂਬੇ ਵਿਚ 26 ਮਈ ਨੂੰ ਕਰਵਾਈਆਂ ਜਾ ਰਹੀਆਂ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਵੋਟਾਂ ਲਈ ਨਾਮਜ਼ਦਗੀਆਂ ਭਰਨ ਲਈ ਉਮੀਦਵਾਰਾਂ ਲਈ ਅੱਜ ਅੰਤਿਮ ਦਿਨ ਸੀ | ਇਸੇ ਲੜੀ ਤਹਿਤ ਗੋਨਿਆਣਾ ਮੰਡੀ ਵਿਚ ਵੀ ਸਥਾਨਕ ਮਾਰਕੀਟ ਕਮੇਟੀ ਵਿਖੇ ਨਾਮਜ਼ਦਗੀਆਂ ਦੇ ਅੰਤਿਮ ਦਿਨ 42 ਹੋਰ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ | ਇਸ ਤਰ੍ਹਾਂ ਗੋਨਿਆਣਾ ਨਗਰ ਕੌਂਸਲ ਤੋਂ ਕੁੱਲ 62 ਉਮੀਦਵਾਰਾਂ ਨੇ ਆਪੋ ਆਪਣੀਆਂ ਨਾਮਜ਼ਦਗੀਆਂ ਭਰੀਆਂ ਹਨ | ਵਾਰਡ ਨੰਬਰ-4 ਦੇ ਉਮੀਦਵਾਰ ਸੰਦੀਪ ਕੁਮਾਰ ਬਿੰਟਾ (ਭਾਜਪਾ) ਬਿਨ੍ਹਾਂ ਮੁਕਾਬਲਾ ਸਰਬਸੰਮਤੀ ਨਾਲ ਕੌਂਸਲਰ ਚੁਣੇ ਗਏ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਵਾਰਡ ਨੰਬਰ-1 ਵਿਚੋਂ ਗੁਰਮੀਤ ਕੌਰ, ਹਰਮੀਤ ਕੌਰ ਅਤੇ ਸਿਮਰਨਜੀਤ ਕੌਰ, ਵਾਰਡ ਨੰਬਰ-2 ਵਿਚੋਂ ਚੇਤਨ ਗਲਹੋਤਰਾ, ਕੁਸ਼ਲ ਗਰਗ, ਕਸ਼ਮੀਰੀ ਲਾਲ, ਗਗਨਦੀਪ ਬੱਤਰਾ, ਬਲਜਿੰਦਰ ਸਿੰਘ ਅਤੇ ਨਵਦੀਪ ਸਿੰਘ, ਵਾਰਡ ਨੰਬਰ-3 ਵਿਚੋਂ ਮੰਜੂ ਜੈਨ ਅਤੇ ਨੰਦਨੀ ਜੈਨ, ਵਾਰਡ ਨੰਬਰ-4 ਵਿਚੋਂ ਸੰਦੀਪ ਕੁਮਾਰ ਅਤੇ ਵਿਜੈ ਕੁਮਾਰ, ਵਾਰਡ ਨੰਬਰ-6 ਵਿਚੋਂ ਗੀਤਿਸ ਗੋਇਲ ਅਤੇ ਰਾਕੇਸ਼ ਕੁਮਾਰ, ਵਾਰਡ ਨੰਬਰ-7 ਵਿਚੋਂ ਪਰਵਿੰਦਰ ਕੌਰ, ਅਸਿਮਾ, ਆਸ਼ਾ ਰਾਣੀ ਅਤੇ ਸ਼ੈਫੀ ਮੋਂਗਾ, ਵਾਰਡ ਨੰਬਰ-8 ਵਿਚੋਂ ਅੰਨਦੀਪ ਸਿੰਘ, ਨਿਪੁਨ ਸ਼ਰਮਾ, ਜਸਵਿੰਦਰ ਸਿੰਘ ਗਰੋਵਰ, ਸੰਤੋਸ਼ ਕੁਮਾਰੀ, ਰੇਖਾ ਰਾਣੀ, ਅਨਿਲ ਕੁਮਾਰ ਅਤੇ ਭਾਰਤੀ ਸਿੰਗਲਾ, ਵਾਰਡ ਨੰਬਰ-9 ਵਿਚੋਂ ਰਮਨਦੀਪ ਕੌਰ, ਮੰਜੂ ਰਾਣੀ, ਸੁਨੀਤਾ ਰਾਣੀ ਅਤੇ ਰੇਖਾ ਰਾਣੀ, ਵਾਰਡ ਨੰਬਰ-10 ਵਿਚੋਂ ਜਤਿੰਦਰ ਕੁਮਾਰ ਅਤੇ ਸੁਰਜੀਤ ਰਾਮ, ਵਾਰਡ ਨੰਬਰ-11 ਵਿਚੋਂ ਮਨੀਸ਼ਾ, ਗੁਰਪ੍ਰੀਤ ਕੌਰ, ਸਿਮਰਨਜੀਤ ਕੌਰ, ਹਰਜੀਤ ਕੌਰ, ਹਰਜੀਥ ਕੌਰ, ਗੁਰਲੀਨ ਕੌਰ, ਵਾਰਡ ਨੰਬਰ-12 ਵਿਚੋਂ ਸੰਦੀਪ ਅਤੇ ਵਾਰਡ ਨੰਬਰ-13 ਵਿਚੋਂ ਕਮਲਾ ਦੇਵੀ, ਮੀਨਾ ਕੁਮਾਰੀ ਅਤੇ ਆਸ਼ਾਂ ਦੇਵੀ ਨੇ ਆਪੋ ਆਪਣੀਆਂ ਨਾਮਜ਼ਦਗੀਆਂ ਭਰੀਆਂ ਹਨ | ਇਸ ਵਾਰ ਜ਼ਿਆਦਾਤਰ ਨਵੇ ਚਹੇਰੇ ਉਮੀਦਵਾਰ ਵੋਟਰਾਂ ਦੇ ਰੂਬਰੂ ਹੋਣਗੇ | ਸਮੂਹ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨ ਤੋਂ ਬਾਅਦ ਸ਼ਹਿਰ ਵਿਚ ਚੋਣਾਂ ਦਾ ਸਿਆਸੀ ਮਾਹੌਲ ਚੜ੍ਹ ਗਿਆ ਹੈ | ਚੋਣਾਂ ਲੜਨ ਵਾਲੇ ਉਮੀਦਵਾਰਾਂ ਵਲੋਂ ਆਪੋ ਆਪਣੇ ਵਾਰਡਾਂ ਵਿਚ ਜਾ ਕੇ ਵੋਟਰਾਂ ਨਾਲ ਮੇਲ ਮਿਲਾਪ ਵਧਾਉਣਾ ਸ਼ੁਰੂ ਕਰ ਦਿੱਤਾ ਹੈ | ਜਿਸ ਦੌਰਾਨ ਉਮੀਦਵਾਰਾਂ ਵਲੋਂ ਰੁੱਸੇ ਹੋਏ ਵੋਟਰਾਂ ਨੂੰ ਮਨਾਉਣਾ ਵੀ ਸ਼ੁਰੂ ਕਰ ਦਿੱਤਾ ਹੈ | ਸਥਾਨਕ ਵਾਰਡ ਨੰਬਰ-4 ਵਿਚੋਂ ਸੰਦੀਪ ਕੁਮਾਰ ਬਿੰਟਾ (ਭਾਜਪਾ) ਨੂੰ ਮੁਹੱਲਾ ਨਿਵਾਸੀਆਂ ਨੇ ਸਰਬਸੰਮਤੀ ਨਾਲ ਕੌਂਸਲਰ ਚੁਣ ਲਿਆ ਹੈ |