ਨਸ਼ੇ ਕਾਰਨ ਨੌਜਵਾਨ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ
ਅਜੀਤ ਡੈਸਕ
17-05-2026
ਬਠਿੰਡਾ, 16 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵਾ ਸੰਸਥਾ ਸਹਾਰਾ ਜਨ ਸੇਵਾ ਨੂੰ ਸਵੇਰੇ ਸੂਚਨਾ ਮਿਲੀ ਕਿ ਬੀਬੀ ਵਾਲਾ ਚੌਕ 'ਤੇ ਇਕ ਨੌਜਵਾਨ ਗੰਭੀਰ ਹਾਲਤ ਵਿਚ ਪਿਆ ਹੈ | ਸੂਚਨਾ ਮਿਲਦੇ ਹੀ ਸਹਾਰਾ ਟੀਮ ਮੈਂਬਰ ਸੰਦੀਪ ਗਿੱਲ ਐਂਬੂਲੈਂਸ ਸਮੇਤ ਬੀਬੀ ਵਾਲਾ ਚੌਕ ਪਹੁੰਚੇ | ਗੰਭੀਰ ਹਾਲਤ 'ਚ ਪਏ ਨੌਜਵਾਨ ਨੂੰ ਤੁਰੰਤ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ, ਜਿੱਥੇ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾ: ਸਾਹਿਲ ਨੇ ਇਲਾਜ ਸ਼ੁਰੂ ਕਰ ਦਿੱਤਾ | ਨੌਜਵਾਨ, ਜਿਸਦਾ ਆਕਸੀਜਨ ਦਾ ਪੱਧਰ ਘੱਟ ਸੀ, ਨੂੰ ਆਕਸੀਜਨ ਲਗਾਇਆ ਗਿਆ | ਚਾਰ ਘੰਟਿਆਂ ਬਾਅਦ, ਨੌਜਵਾਨ ਦੀ ਹਾਲਤ ਵਿਚ ਸੁਧਾਰ ਹੋਇਆ | ਉਸ ਦੀ ਪਛਾਣ ਗੁਰਦੀਪ ਸਿੰਘ (40) ਵਜੋਂ ਹੋਈ ਹੈ |