15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਅਟਾਰੀ ਸਰਹੱਦ 'ਤੇ ਮਹਾਤਮਾ ਗਾਂਧੀ ਦੀ ਐਲ.ਈ.ਡੀ. ਤਸਵੀਰ ਚਲਾਉਣ ਦਾ ਉਦਘਾਟਨ

ਅਟਾਰੀ ਸਰਹੱਦ (ਅੰਮ੍ਰਿਤਸਰ),16 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਅਟਾਰੀ ਸਰਹੱਦ ਤੇ....

Ad Position 21
No active advertisement
ਅਜੀਤ ਡੈਸਕ 16-08-2026

ਅਟਾਰੀ ਸਰਹੱਦ (ਅੰਮ੍ਰਿਤਸਰ),16 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਅਟਾਰੀ ਸਰਹੱਦ ਤੇ ਬੀ.ਐਸ.ਐਫ. ਦੇ ਮੁਖੀ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਨੇ ਮਹਾਤਮਾ ਗਾਂਧੀ ਦੀ ਐਲ.ਈ.ਡੀ. ਤਸਵੀਰ ਚਲਾਉਣ ਦਾ ਉਦਘਾਟਨ ਕੀਤਾ I ਇਸ ਤੋਂ ਪਹਿਲਾਂ ਪਾਕਿਸਤਾਨ ਦੀ ਵਾਹਗਾ ਸਰਹੱਦ ਤੇ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਰੇਂਜਰਾਂ ਵਲੋਂ ਬਣਾਏ ਗਏ ਨਵੇਂ ਦਰਸ਼ਕ ਗੈਲਰੀ ਦੀ ਸ਼ੁਰੂਆਤ ਕਰਨ ਸਮੇਂ ਮੁਹੰਮਦ ਅਲੀ ਜਨਾਹ ਦੀ ਐਲ.ਈ.ਡੀ. ਵਾਲੀ ਤਸਵੀਰ ਭਾਰਤ ਵੱਲ ਮੂੰਹ ਕਰਕੇ ਪਾਕਿਸਤਾਨ ਵਲੋਂ ਲਗਾਈ ਗਈ ਸੀ ਜਿਸ ਦੇ ਮੱਦੇਨਜ਼ਰ ਭਾਰਤ ਸਰਕਾਰ ਤੇ ਬੀ.ਐਸ.ਐਫ. ਨੇ ਭਾਰਤੀ ਖੇਤਰ ਅੰਦਰ ਬਣੀ ਨਵੀਂ ਦਰਸ਼ਨ ਗੈਲਰੀ ਦੇ ਵਿਚਕਾਰ ਸਭ ਤੋਂ ਉੱਪਰਲੀ ਮੰਜ਼ਿਲ ਤੇ ਮਹਾਤਮਾ ਗਾਂਧੀ ਦੀ ਐਲ.ਈ.ਡੀ. ਤਸਵੀਰ ਨੂੰ ਸ਼ੁਰੂ ਕਰਨ ਲਈ ਰਸਮੀ ਤੌਰ ਤੇ ਡੀ.ਜੀ ਬੀ.ਐਸ.ਐਫ. ਵਲੋਂ 15 ਅਗਸਤ ਤੇ ਅਟਾਰੀ ਸਰਹੱਦ ਪਹੁੰਚ ਕੇ ਰਿਮੋਟ ਦਾ ਸਵਿੱਚ ਨਪ ਕੇ ਉਦਘਾਟਨ ਕੀਤਾ ਗਿਆ ਹੈ।

ਇੱਥੇ ਦੱਸਣਯੋਗ ਹੈ ਕਿ ਐਲ.ਈ.ਡੀ. ਵਾਲੀ ਮਹਾਤਮਾ ਗਾਂਧੀ ਦੀ ਤਸਵੀਰ ਪਾਕਿਸਤਾਨ ਵਾਲੇ ਪਾਸੇ ਵੀ ਦਰਸ਼ਕਾਂ ਨੂੰ ਤੇ ਪਾਕਿਸਤਾਨ ਇੰਜਰਾਂ ਨੂੰ ਪੂਰੀ ਕਲੀਅਰ ਵਿਖਾਈ ਦੇਵੇਗੀ ਉੱਥੇ ਹੀ ਭਾਰਤੀ ਗੈਲਰੀ ਵਿਚ ਝੰਡੇ ਦੀ ਰਸਮ ਰੋਜ਼ਾਨਾ ਸ਼ਾਮ ਵੇਖਣ ਲਈ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਹਜ਼ਾਰਾਂ ਦਰਸ਼ਕਾਂ ਲਈ ਵੀ ਇਹ ਤਸਵੀਰ ਖਿੱਚ ਦਾ ਅੰਦਰ ਬਣੇਗੀ I ਭਾਰਤੀ ਦਰਸ਼ਨ ਗੈਲਰੀ ਦੇ ਵਿਚ ਮਹਾਤਮਾ ਗਾਂਧੀ ਦੀ ਤਸਵੀਰ ਲੱਗਣ ਵਾਲੀ ਜਗ੍ਹਾਂ ਦੇ ਬਿਲਕੁਲ ਥੱਲੇ ਬੀ.ਐਸ.ਐਫ. ਦੇ ਜਵਾਨਾ ਦਾ ਗਾਰਡ ਆਫ ਆਨਰ ਤੇ ਝੰਡੇ ਦੀ ਰਸਮ ਮੌਕੇ ਬੀ.ਐਸ.ਐਫ. ਦੀ ਤਿਆਰ ਹੋ ਕੇ ਪਰੇਡ ਵਿਚ ਸ਼ਾਮਿਲ ਹੋਣ ਵਾਲੀ ਵਿਸ਼ੇਸ਼ ਬੀ.ਐਸ.ਐਫ. ਜਵਾਨਾਂ ਦੀ ਟੁਕੜੀ ਦਾ ਵੀ ਵਿਸ਼ੇਸ਼ ਕਮਰਾ ਤਿਆਰ ਕੀਤਾ ਗਿਆ ਹੈ ਜਿਸ ਵਿਚ ਦੋਵੇਂ ਪਾਸੇ ਪੌੜੀਆਂ ਰਸਤੇ ਬੀ.ਐਸ.ਐ.ਫ ਦੇ ਜਵਾਨ ਪਰੇਡ ਵਿਚ ਸ਼ਾਮਿਲ ਹੋਣਗੇ I ਇਸ ਮੌਕੇ ਡੀ.ਜੀ.ਪੀ.ਐਸ.ਐਫ. ਨਾਲ ਸ਼੍ਰੀ ਡਾਕਟਰ ਅਤੁਲ ਫੁੱਲ ਜਲੇ ਆਈਜੀ ਪੰਜਾਬ, ਐਸ.ਐਸ. ਚੰਡੇਲ ਡੀ.ਆਈ.ਜੀ. ਅੰਮ੍ਰਿਤਸਰ ਬੀ.ਐਸ.ਐਫ. ਸੈਕਟਰ ਸਮੇਤ ਬੀ.ਐਸ.ਐਫ. ਦੇ ਹੋਰ ਉੱਚ ਅਧਿਕਾਰੀ ਹਾਜ਼ਿਰ ਸਨ।  

Ad Position 22
No active advertisement
ਪਿਛਲੀ ਖ਼ਬਰ ਤੇਜ ਰਫ਼ਤਾਰ ਕਾਰ ਪਿੱਕਅਪ ਨਾਲ ਟਕਰਾਉਣ ਤੋਂ ਬਾਅਦ 20 ਫੁੱਟ ਖਾਈ ਵਿਚ ਡਿੱਗੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣ ਦੇਵਾਂਗੇ- ਹਰਸਿਮਰਤ ਕੌਰ ਬਾਦਲ
Ad Position 24