13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਪੰਚਾਇਤ ਭਾਈਰੂਪਾ ਦੇ ਕੁੱਲ 13 ਵਾਰਡਾਂ ਲਈ 52 ਉਮੀਦਵਾਰ ਚੋਣ ਮੈਦਾਨ 'ਚ 12 'ਤੇ ਅਕਾਲੀ ਦਲ, 10 'ਤੇ ਕਾਂਗਰਸ, 12 'ਤੇ ਆਪ, 2 'ਤੇ ਭਾਜਪਾ, 2 'ਤੇ ਬਸਪਾ ਤੇ 11 ਵਾਰਡਾਂ 'ਚ 15 ਆਜ਼ਾਦ ਉਮੀਦਵਾਰ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 20-05-2026
ਭਾਈਰੂਪਾ, 19 ਮਈ (ਵਰਿੰਦਰ ਲੱਕੀ): ਆਗਾਮੀ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ/ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਕਸਬਾ ਭਾਈਰੂਪਾ ਵਿਖੇ ਚੋਣ ਸਰਗਰਮੀਆਂ ਨੇ ਤੇਜ਼ੀ ਫੜ ਲਈ ਹੈ | ਗਰਮੀ ਦੇ ਕਹਿਰ ਦੇ ਕਾਰਨ ਭਾਵੇਂ ਚੋਣ ਪ੍ਰਚਾਰ ਨੇ ਅਜੇ ਤੱਕ ਜੋਰ ਨਹੀਂ ਫੜਿਆ, ਪ੍ਰੰਤੂ ਕਾਗ਼ਜ਼ ਵਾਪਸ ਲੈਣ ਦੀ ਪ੍ਰਕਿਰਿਆ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਤੋਂ ਚੋਣ ਪ੍ਰਚਾਰ ਤੇਜ ਹੋਵੇਗਾ | ਨਗਰ ਪੰਚਾਇਤ ਭਾਈਰੂਪਾ ਦੇ ਕੁੱਲ 13 ਵਾਰਡਾਂ ਲਈ 77 ਵਿਅਕਤੀਆਂ ਨੇ ਕਾਗ਼ਜ਼ ਦਾਖ਼ਲ ਕੀਤੇ ਸਨ, ਜਿਨ੍ਹਾਂ ਦੀ ਪੜਤਾਲ ਅਤੇ ਕਾਗ਼ਜ਼ ਵਾਪਸ ਲੈਣ ਉਪਰੰਤ ਕੁੱਲ 52 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ | ਰਾਜ ਚੋਣ ਕਮਿਸ਼ਨ ਪੰਜਾਬ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਅੰਕੜਿਆਂ ਮੁਤਾਬਿਕ ਭਾਈਰੂਪਾ ਦੇ ਕੁੱਲ 13 ਵਾਰਡਾਂ 'ਚੋ 12 'ਤੇ ਅਕਾਲੀ ਦਲ, 10 'ਤੇ ਕਾਂਗਰਸ, 12 'ਤੇ ਆਪ, 2 'ਤੇ ਭਾਜਪਾ, 2 'ਤੇ ਬਸਪਾ ਤੇ 11 ਵਾਰਡਾਂ 'ਚ 15 ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 1 ਤੋਂ ਕਾਂਗਰਸ ਦੇ ਧਰਮ ਸਿੰਘ ਖ਼ਾਲਸਾ, ਆਪ ਦੇ ਜਸਪ੍ਰੀਤ ਸਿੰਘ, ਅਕਾਲੀ ਦਲ ਤੋਂ ਸਿਕੰਦਰ ਸਿੰਘ ਜੰਡੂ ਜਦਕਿ ਮਨਪ੍ਰੀਤ ਸਿੰਘ ਆਜ਼ਾਦ ਉਮੀਦਵਾਰ ਹਨ | ਵਾਰਡ ਨੰਬਰ 2 ਤੋਂ ਆਪ ਦੇ ਗੁਰਸੇਵਕ ਸਿੰਘ, ਅਕਾਲੀ ਦਲ ਦੇ ਮੱਘਰ ਸਿੰਘ, ਕਾਂਗਰਸ ਦੇ ਜਸਪ੍ਰੀਤ ਸਿੰਘ ਤੇ ਆਜ਼ਾਦ ਵਜੋਂ ਬੋਹਰ ਸਿੰਘ ਉਮੀਦਵਾਰ ਹਨ | ਵਾਰਡ ਨੰਬਰ 3 ਤੋਂ ਆਪ ਵਲੋਂ ਪੁਸ਼ਪਿੰਦਰ ਕੌਰ ਜਦਕਿ ਪਰਮਿੰਦਰ ਕੌਰ, ਭੋਲਨ ਕੌਰ ਤੇ ਅਮਨਦੀਪ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਕਾਗ਼ਜ਼ ਦਾਖਲ ਕੀਤੇ ਹਨ | ਵਾਰਡ ਨੰਬਰ 4 ਤੋਂ ਆਪ ਵਲੋਂ ਜਸਵੀਰ ਸਿੰਘ ਸਾਬਕਾ ਕੌਂਸਲਰ, ਅਕਾਲੀ ਦਲ ਵਲੋਂ ਮਹਿੰਦਰ ਸਿੰਘ ਤੇ ਦਲਜੀਤ ਸਿੰਘ ਸਾਬਕਾ ਕੌਂਸਲਰ ਆਜ਼ਾਦ ਉਮੀਦਵਾਰ ਹਨ | ਵਾਰਡ ਨੰਬਰ 5 ਤੋਂ ਕੁਲਜੀਤ ਕੌਰ ਕਾਂਗਰਸ, ਸੁਖਵਿੰਦਰ ਕੌਰ ਆਪ, ਦਰਸ਼ਨਾਂ ਦੇਵੀ ਆਜ਼ਾਦ ਤੇ ਬਲਵਿੰਦਰ ਕੌਰ ਅਕਾਲੀ ਦਲ ਵਲੋਂ ਉਮੀਦਵਾਰ ਹਨ | ਵਾਰਡ ਨੰਬਰ 6 ਤੋਂ ਜਸਪਾਲ ਸਿੰਘ ਕਾਂਗਰਸ, ਕੁਲਦੀਪ ਸਿੰਘ ਮੰਗਾ ਆਪ, ਕੁਲਦੀਪ ਸਿੰਘ ਸੈਣੀ ਆਜ਼ਾਦ, ਬੇਅੰਤ ਸਿੰਘ ਆਜ਼ਾਦ ਤੇ ਮਲਕੀਤ ਸਿੰਘ ਮੰਡੇਰ ਅਕਾਲੀ ਦਲ ਵਲੋਂ ਉਮੀਦਵਾਰ ਹਨ | ਵਾਰਡ ਨੰਬਰ 7 ਤੋਂ ਰਾਜਪਾਲ ਕੌਰ ਕਾਂਗਰਸ, ਰਣਦੀਪ ਕੌਰ ਆਪ, ਸਵਰਨ ਕੌਰ ਬਸਪਾ, ਕੁਲਜੀਤ ਕੌਰ ਆਜ਼ਾਦ ਜਦਕਿ ਮਨਪ੍ਰੀਤ ਕੌਰ ਅਕਾਲੀ ਦਲ ਵਲੋਂ ਉਮੀਦਵਾਰ ਹਨ | ਵਾਰਡ ਨੰਬਰ 8 ਤੋਂ ਕਮਲਜੀਤ ਸਿੰਘ ਸਿੱਧੂ ਕਾਂਗਰਸ, ਜਗਸੀਰ ਸਿੰਘ ਬਸਪਾ, ਰਿਪਦੁਮਨ ਸਿੰਘ ਪੱਪੂ ਆਜ਼ਾਦ, ਗੁਰਮੇਲ ਸਿੰਘ ਸਿੱਧੂ ਅਕਾਲੀ ਦਲ ਦੇ ਉਮੀਦਵਾਰ ਹਨ, ਇਸ ਵਾਰਡ ਤੋਂ ਆਪ ਉਮੀਦਵਾਰ ਹਰਦੇਵ ਸਿੰਘ ਨੇ ਆਪਣੇ ਕਾਗ਼ਜ਼ ਵਾਪਸ ਲੈ ਲਏ ਹਨ | ਇਸੇ ਤਰ੍ਹਾਂ ਵਾਰਡ ਨੰਬਰ 9 ਤੋਂ ਪੀਲਾ ਦੇਵੀ ਭਾਜਪਾ, ਸਤਵੀਰ ਕੌਰ ਕਾਂਗਰਸ, ਚਰਨਜੀਤ ਕੌਰ ਆਪ, ਰਮਨਦੀਪ ਕੌਰ ਆਜ਼ਾਦ ਤੇ ਬਲਵੀਰ ਕੌਰ ਅਕਾਲੀ ਦਲ ਦੇ ਉਮੀਦਵਾਰ ਹਨ | ਵਾਰਡ ਨੰਬਰ 10 ਤੋਂ ਪਰਮਜੀਤ ਸਿੰਘ ਭਾਜਪਾ, ਹਰਪਾਲ ਸਿੰਘ ਕਾਂਗਰਸ, ਤਰਸੇਮ ਸਿੰਘ ਆਪ, ਰਾਜਿੰਦਰ ਸਿੰਘ ਆਜ਼ਾਦ ਤੇ ਬਲਜਿੰਦਰ ਸਿੰਘ ਅਕਾਲੀ ਦਲ ਦੇ ਉਮੀਦਵਾਰ ਹਨ | ਵਾਰਡ ਨੰਬਰ 11 ਤੋਂ ਚਰਨਜੀਤ ਕੌਰ ਕਾਂਗਰਸ, ਸੁਖਜੀਤ ਕੌਰ ਆਪ ਜਦਕਿ ਹਰਬੰਸ ਕੌਰ ਅਕਾਲੀ ਦਲ ਦੇ ਉਮੀਦਵਾਰ ਹਨ | ਵਾਰਡ ਨੰਬਰ 12 ਤੋਂ ਭਾਰਤ ਭੂਸ਼ਨ ਕਾਂਗਰਸ, ਹਰਦੀਪ ਸਿੰਘ (ਦੀਪ ਜੰਡੂ) ਆਪ, ਬਲਜਿੰਦਰ ਸਿੰਘ ਬਗੀਚਾ ਅਕਾਲੀ ਦਲ ਜਦਕਿ ਨਿਰਮਲ ਸਿੰਘ ਤੇ ਅਵਿਨਾਸ਼ ਚੋਪੜਾ ਆਜ਼ਾਦ ਉਮੀਦਵਾਰ ਹਨ | ਵਾਰਡ ਨੰਬਰ 13 ਤੋਂ ਕੁਲਵੰਤ ਕੌਰ ਆਪ ਤੇ ਵਿੰਦਰ ਕੌਰ ਅਕਾਲੀ ਦਲ ਵਲੋਂ ਉਮੀਦਵਾਰ ਹਨ | ਜ਼ਿਆਦਾਤਰ ਵਾਰਡਾਂ 'ਚ ਮੁੱਖ ਮੁਕਾਬਲਾ ਸੱਤਾਧਾਰੀ ਆਪ, ਅਕਾਲੀ ਦਲ ਤੇ ਕਾਂਗਰਸ ਵਿਚਕਾਰ ਵਿਖਾਈ ਦੇ ਰਿਹਾ ਹੈ, ਪ੍ਰੰਤੂ ਕੁੱਝ ਵਾਰਡਾਂ 'ਚ ਆਜ਼ਾਦ ਉਮੀਦਵਾਰ ਵੀ ਚੰਗਾ ਪ੍ਰਭਾਵ ਵਿਖਾ ਰਹੇ ਨੇ ਜਿਸ ਦੇ ਚੱਲਦਿਆਂ ਕਈ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਗਣਿਤ ਵਿਗੜ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਚੋਣਾਂ 'ਚ ਵਿਰੋਧੀਆਂ ਦੇ ਕਾਗ਼ਜ਼ ਰੱਦ ਕਰਵਾ ਕੇ ਲੋਕਤੰਤਰ ਦਾ ਘਾਣ ਕੀਤਾ- ਹਰਿੰਦਰ ਮਹਿਰਾਜ ਅਗਲੀ ਖ਼ਬਰ ਵਾਰਡ ਨੰਬਰ 8 ਤੋਂ ਆਪ ਉਮੀਦਵਾਰ ਨੇ ਆਪਣੇ ਕਾਗ਼ਜ਼ ਵਾਪਸ ਲਏ <br/> ਨਗਰ ਪੰਚਾਇਤ ਭਾਈਰੂਪਾ ਦੇ ਕੁੱਲ 13 ਵਾਰਡਾਂ ਲਈ...
Ad Position 24