ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਜੀਤਮਹਿੰਦਰ ਸਿੰਘ ਸਿੱਧੂ ਵਲੋਂ ਪ੍ਰਚਾਰ
ਅਜੀਤ ਡੈਸਕ
23-05-2026
ਮੌੜ ਮੰਡੀ, 22 ਮਈ (ਗੁਰਜੀਤ ਸਿੰਘ ਕਮਾਲੂ)- 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਮੌੜ ਮੰਡੀ ਦੀਆਂ ਚੋਣਾਂ ਲਈ ਜਿਉਂ-ਜਿਉਂ ਵੋਟਿੰਗ ਦਾ ਦਿਨ ਨੇੜੇ ਆ ਰਿਹਾ ਹੈ, ਸਿਆਸੀ ਆਗੂਆਂ ਵਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ 'ਚ ਪੂਰੀ ਤਾਕਤ ਝੋਕੀ ਜਾ ਰਹੀ ਹੈ¢ ਇਸੇ ਲੜੀ 'ਚ ਨਗਰ ਦੇ ਸਾਰੇ 17 ਵਾਰਡਾਂ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵਲੋਂ ਦਿਨ-ਰਾਤ ਇਕ ਕਰਦਿਆਂ ਧੂੰਆਂਧਾਰ ਚੋਣ ਪ੍ਰਚਾਰ ਕੀਤਾ ਜਾ ਰਿਹੈ¢ ਸਾਬਕਾ ਵਿਧਾਇਕ ਸਿੱਧੂ ਵਲੋਂ ਸਵੇਰੇ ਤੜਕਸਾਰ ਕਰੀਬ ਸੱਤ ਵਜੇ ਤੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ ਚ ਜਨ ਸਭਾਵਾਂ ਅਤੇ ਨੁੱਕੜ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਭਾਰੀ ਗਰਮੀ ਦੇ ਬਾਵਜੂਦ ਦੇਰ ਰਾਤ ਤੱਕ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ¢ ਭਾਵੇਂ ਘਰਾਂ 'ਚ ਜਾ ਕੇ ਡੋਰ ਟੂ ਡੋਰ ਵੋਟਾਂ ਮੰਗਣ ਦੀ ਗੱਲ ਹੋਵੇ ਜਾਂ ਦੁਕਾਨਦਾਰਾਂ ਕੋਲ ਜਾ ਕੇ ਮੌਜੂਦਾ ਹਾਲਾਤਾਂ ਤੇ ਚਾਨਣਾ ਪਾਉਣ ਦੀ ਉਹ ਹਰੇਕ ਵੋਟਰ ਤੋਂ ਮੌੜ ਮੰਡੀ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਕਾਂਗਰਸ ਨੂੰ ਇੱਕ ਮÏਕਾ ਦੇਣ ਦੀ ਅਪੀਲ ਕਰ ਰਹੇ ਹਨ¢ ਜਨਤਕ ਇਕੱਠਾਂ 'ਚ ਵੀ ਸੰਬੋਧਨ ਦੌਰਾਨ ਸਿੱਧੂ ਕਹਿੰਦੇ ਹਨ ਕਿ ਅਗਰ ਲੋਕਾਂ ਉਨਾਂ ਨੂੰ ਨਗਰ ਕੌਂਸਲ ਚੋਣਾਂ 'ਚ ਬਹੁਮਤ ਦਿੰਦੇ ਹਨ ਤਾਂ ਉਹ ਨਗਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾ ਕੇ ਦਿਖਾਉਣਗੇ ਕਿਉਂਕਿ ਉਨਾਂ ਨੂੰ ਪਤਾ ਹੈ ਕਿ ਕੰਮ ਕਿਵੇਂ ਕਰਵਾਏ ਜਾਂਦੇ ਹਨ¢ ਜੀਤ ਮਹਿੰਦਰ ਸਿੱਧੂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਗੁਰਤੇਜ ਸਿੰਘ ਜੋਧਪੁਰ, ਅਮਰਜੀਤ ਸਿੰਘ ਚੀਮਾ ਸਮੇਤ ਵੱਡੀ ਗਿਣਤੀ ਮੌੜ ਸ਼ਹਿਰ ਦੇ ਕਾਂਗਰਸੀ ਆਗੂ ਅੱਜ ਚੋਣ ਪ੍ਰਚਾਰ ਮÏਕੇ ਦਿਖਾਈ ਦਿੱਤੇ¢