ਬਠਿੰਡਾ, 22 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੀ ਟੀਮ ਵਲੋਂ ਵਾਰਡ ਨੰਬਰ 21 ਮਾਡਲ ਟਾਊਨ ਫੇਸ-1 ਦੀਆਂ 200 ਗਜ ਵਾਲੀਆਂ ਕੋਠੀਆਂ ਦੇ ਏਰੀਏ ਵਿਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ¢ਇਸ ਦੌਰਾਨ ਪਾਰਟੀ ਦੇ ਉਮੀਦਵਾਰ ਸਰਬਜੀਤ ਕੌਰ ਧਰਮ-ਪਤਨੀ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਅਤੇ ਸਮੱਰਥਕਾਂ ਨੇ ਗਲੀਆਂ ਅਤੇ ਆਸ-ਪਾਸ ਦੇ ਇਲਾਕਿਆਂ ਦੀ ਸਫ਼ਾਈ ਕਰਵਾਈ ਗਈ ਅਤੇ ਲੋਕਾਂ ਨੂੰ ਸਾਫ਼-ਸੁਥਰੇ ਵਾਤਾਵਰਨ ਲਈ ਜਾਗਰੂਕ ਕੀਤਾ ਗਿਆ¢ ਇਸ ਮੌਕੇ ਸਰਬਜੀਤ ਕੌਰ ਨੇ ਕਿਹਾ ਕਿ ਇਲਾਕੇ ਦੀ ਸਫ਼ਾਈ, ਬਿਹਤਰ ਸੁਵਿਧਾਵਾਂ ਅਤੇ ਲੋਕਾਂ ਦੀਆਂ ਮੱੁਢਲੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀ ਪਹਿਲ ਹੈ¢ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਵਿਕਾਸ ਅਤੇ ਲੋਕ ਸੇਵਾ ਦੀ ਰਾਜਨੀਤੀ ਕਰਦੀ ਆਈ ਹੈ ਅਤੇ ਨਿਗਮ ਚੋਣਾਂ ਵਿਚ ਵੀ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ¢ ਇਸ ਕਰਕੇ ਨਗਰ ਨਿਗਮ 'ਚ 'ਆਪ' ਦੀ ਸੱਤਾ ਆਉਣੀ ਤੈਅ ਹੈ | ਵਾਰਡ ਵਾਸੀਆਂ ਨੇ 'ਆਪ' ਉਮੀਦਵਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਾਲ ਇਲਾਕੇ ਵਿਚ ਸਫ਼ਾਈ ਅਤੇ ਸੁਚੱਜੇ ਪ੍ਰਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ¢