18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸ਼ਿਵਾਨੀ ਗੋਇਲ ਨੇ ਪਤੀ ਨਾਲ ਮਿਲ ਕੇ ਸਮਰਥਕਾਂ ਸਮੇਤ ਜਿੱਤ ਦਾ ਜਸ਼ਨ ਮਨਾਇਆ <br/>

Ad Position 21
No active advertisement
ਅਜੀਤ ਡੈਸਕ 31-05-2026
ਰਾਮਾਂ ਮੰਡੀ, 30 ਮਈ (ਤਰਸੇਮ ਸਿੰਗਲਾ)-ਨਗਰ ਕੌਂਸਲ ਚੋਣਾਂ ਰਾਮਾਂ ਮੰਡੀ ਵਿਚ ਵਾਰਡ ਨੰਬਰ 12 ਵਿਚੋਂ ਜੇਤੂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ਿਵਾਨੀ ਗੋਇਲ ਨੇ ਆਪਣੇ ਪਤੀ ਐਡਵੋਕੇਟ ਵਿਕਰਾਂਤ ਗੋਇਲ ਨਾਲ ਮਿਲ ਕੇ ਸਮਰਥਕਾਂ ਨਾਲ ਜਿੱਤ ਦਾ ਜਸ਼ਨ ਮਨਾਇਆ | ਇਸ ਦੌਰਾਨ ਸ਼ਿਵਾਨੀ ਗੋਇਲ ਨੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਤੀ ਦੀਆਂ ਸੇਵਾਵਾਂ ਨੇ ਹੀ ਉਹਨਾਂ ਨੂੰ ਜਿੱਤ ਦਿਵਾਈ ਹੈ | ਸ਼੍ਰੀਮਤੀ ਗੋਇਲ ਨੇ ਕਿਹਾ ਕਿ ਉਹਨਾਂ ਦੇ ਪਤੀ ਐਡਵੋਕੇਟ ਵਿਕਰਾਂਤ ਗੋਇਲ ਸਮਾਜ ਸੇਵਾਵਾਂ ਲਈ ਹਮੇਸ਼ਾ ਤਤਪਰ ਰਹਿੰਦੇ ਹਨ | ਸ਼ਿਵਾਨੀ ਗੋਇਲ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ | ਮੈਂ ਇਕੱਲੀ ਨਹੀਂ ਮੇਰਾ ਸਾਰਾ ਪਰਿਵਾਰ ਹੀ ਵਾਰਡ ਦੇ ਵਿਕਾਸ ਲਈ ਕੋਸ਼ਿਸ਼ ਕਰਦਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਕਰਾੜਵਾਲਾ ਵਿਖੇ ਲਗਾਈ ਵਿਸ਼ੇਸ਼ 'ਵੈਦਿਕ ਮੈਥ ਵਰਕਸ਼ਾਪ' <br/> ਅਗਲੀ ਖ਼ਬਰ ਮੋਟਰਸਾਈਕਲ ਸਵਾਰ ਬੇਸਹਾਰਾ ਪਸ਼ੂ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ
Ad Position 24