18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ 80ਵਾਂ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ

ਚਾਉਕੇ, 17 ਅਗਸਤ (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਤਿਰੰਗਾ ਲਹਿਰਾਉਣ ਅਤੇ ਅਜ਼ਾਦੀ ਦੇ 80ਵੇਂ ਦਿਹਾੜੇ ਮੌਕੇ ਅਜ਼ਾਦੀ ਦੇ ਪਰਵਾਨਿਆਂ ਨੂੰ ਸਿਜਦਾ ਕਰਦਿਆ ਅਜ਼ਾਦੀ ਦਿਹਾੜਾ ਦੇਸ਼ ਭਗਤੀ ਅਤੇ ਜੋਸ਼ ਨਾਲ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਦੁਆਰਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 18-08-2026
ਚਾਉਕੇ, 17 ਅਗਸਤ (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਤਿਰੰਗਾ ਲਹਿਰਾਉਣ ਅਤੇ ਅਜ਼ਾਦੀ ਦੇ 80ਵੇਂ ਦਿਹਾੜੇ ਮੌਕੇ ਅਜ਼ਾਦੀ ਦੇ ਪਰਵਾਨਿਆਂ ਨੂੰ ਸਿਜਦਾ ਕਰਦਿਆ ਅਜ਼ਾਦੀ ਦਿਹਾੜਾ ਦੇਸ਼ ਭਗਤੀ ਅਤੇ ਜੋਸ਼ ਨਾਲ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਦੁਆਰਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਕੀਤੀ ਗਈ। ਸਕੂਲੀ ਬੈਂਡ ਦੀਆਂ ਸੁਰੀਲੀਆਂ ਧੁਨਾਂ ਨੇ ਸਭਨਾਂ ਦੇ ਦਿਲਾਂ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰ ਦਿੱਤੀ। ਵਿਦਿਆਰਥੀਆਂ ਦੁਆਰਾ ਪੇਸ਼ ਕੀਤੀ ਗਈ ਅਨੁਸ਼ਾਸਨਮਈ ਪਰੇਡ ਨੇ ਏਕਤਾ ਅਤੇ ਸਮਰਪਣ ਦਾ ਸ਼ਾਨਦਾਰ ਸ਼ੰਦੇਸ ਦਿੱਤਾ। ਸਕੂਲੀ ਵਿਦਿਆਰਥੀਆਂ ਦੁਆਰਾ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਦੇਸ਼ ਭਗਤੀ ਨਾਲ ਭਰੇ ਗੀਤ, ਕੋਰਿਓਗਰਾਫੀ,ਕਵਿਤਾਵਾਂ ਆਦਿ ਵੰਨਗੀਆਂ ਪੇਸ਼ ਕਰਕੇ ਬੱਚਿਆਂ ਨੇ ਦੇਸ਼ ਨੁੰ ਅਜ਼ਾਦ ਕਰਵਾਉਣ ਵਿਚ ਹਿੱਸਾ ਪਾਉਣ ਵਾਲੇ ਸੂਰਵੀਰਾ, ਕ੍ਰਾਂਤੀਕਾਰੀਆਂ, ਸ਼ਹੀਦਾਂ ਨੂੰ ਸਨਮਾਨ ਵਜੋਂ ਸ਼ਰਧਾਂਜਲੀ ਭੇਂਟ ਕੀਤੀ। 80ਵੇਂ ਅਜ਼ਾਦੀ ਦਿਹਾੜੇ ਅਤੇ ਦੇਸ਼ ਭਗਤੀ ਨੂੰ ਸਮਰਪਿਤ ਬੱਚਿਆਂ ਦੇ ਚਾਰਟ ਮੇਕਿੰਗ, ਫਲੈਗ ਮੇਕਿੰਗ, ਪੇਟਿੰਗ, ਸਲੋਗਨ ਅਤੇ ਕਾਰਡ ਬਨਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਛੋਟੇ ਬੱਚਿਆਂ ਨੇ ਮਨਮੋਹਕ ਛੋਟੇ ਤਿਰੰਗੇ ਝੰਡੇ ਤਿਆਰ ਕਰਕੇ ਆਪਣੀ ਦੇਸ਼ ਭਗਤੀ ਦਾ ਇਜ਼ਹਾਰ ਕੀਤਾ। ਅਜ਼ਾਦੀ ਵਿਸ਼ੇ ਤੇ ਡੀਬੇਟ ਮੁਕਾਬਲੇ ’ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਹਾਈ ਵਿੰਗ ਦੇ ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ ’ਚ ਅਜ਼ਾਦੀ ਘੁਲਾਟੀਆਂ, ਅੰਦੋਲਨਾਂ ਦੀ ਆਪਣੇ ਅੰਦਾਜ਼ ਰਾਹੀਂ ਸੰਖੇਪ ’ਚ ਜਾਣਕਾਰੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏਵਾਲਾ ਵਿਚ ਅਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਚਾਰ ਵਾਰ ਸੋਲਰ ਮੋਟਰ ਦੀਆਂ ਪਲੇਟਾਂ ਦੀ ਭੰਨਤੋੜ, ਕਿਸਾਨਾਂ ਦਾ ਵੱਡਾ ਨੁਕਸਾਨ
Ad Position 24