ਰਾਮਾ ਮੰਡੀ, 30 ਮਈ (ਗੁਰਪ੍ਰੀਤ ਸਿੰਘ ਅਰੋੜਾ)-ਨਗਰ ਕੌਂਸਲ ਚੋਣਾਂ ਰਾਮਾ ਮੰਡੀ 13 ਵਾਰਡਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਈ | ਇਨ੍ਹਾਂ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ | ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਇਕ-ਇਕ ਸੀਟ ਪ੍ਰਾਪਤ ਹੋਈ ਅਤੇ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ | ਵਾਰਡ ਨੰਬਰ 1 ਤੋਂ ਆਪ ਦੇ ਉਮੀਦਵਾਰ ਰਾਜੂ, ਵਾਰਡ ਨੰਬਰ 2 ਤੋਂ ਆਪ ਦੀ ਉਮੀਦਵਾਰ ਵੀਨਾ ਰਾਣੀ, ਵਾਰਡ ਨੰਬਰ 3 ਤੋਂ ਆਪ ਦੀ ਉਮੀਦਵਾਰ ਪਰਮਪ੍ਰੀਤ ਕੌਰ ਸਿੱਧੂ, ਵਾਰਡ ਨੰਬਰ 4 ਤੋਂ ਆਪ ਦੀ ਉਮੀਦਵਾਰ ਪੂਜਾ ਰਾਣੀ, ਵਾਰਡ 7 ਤੋਂ ਆਪ ਦੇ ਉਮੀਦਵਾਰ ਵਿਜੇਪਾਲ, ਵਾਰਡ ਨੰਬਰ 8 ਤੋਂ ਆਪ ਦੇ ਉਮੀਦਵਾਰ ਰਮੇਸ਼ ਕੁਮਾਰ, ਵਾਰਡ ਨੰਬਰ 9 ਤੋਂ ਆਪ ਦੇ ਉਮੀਦਵਾਰ ਨੀਰੂ ਬਾਂਸਲ, ਵਾਰਡ ਨੰਬਰ 11 ਤੋਂ ਆਪ ਦੇ ਉਮੀਦਵਾਰ ਅਸ਼ੋਕ ਕੁਮਾਰ ਗੋਇਲ, ਵਾਰਡ ਨੰਬਰ 12 ਤੋਂ ਆਪ ਦੀ ਉਮੀਦਵਾਰ ਸ਼ਿਵਾਨੀ ਗੋਇਲ, ਵਾਰਡ ਨੰਬਰ 13 ਤੋਂ ਆਪ ਦੇ ਉਮੀਦਵਾਰ ਸੁਖਵੰਤ ਸਿੰਘ ਕਾਲਾ, ਵਾਰਡ ਨੰਬਰ 14 ਤੋਂ ਆਪ ਦੀ ਉਮੀਦਵਾਰ ਰੁਚਿਕਾ ਗਰਗ ਆਦਿ ਤੋਂ ਇਲਾਵਾ ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਾਜਲ ਅਤੇ ਵਾਰਡ ਨੰਬਰ 15 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੰਦਨਾ ਚੋਣਾਂ 'ਚ ਜੇਤੂ ਰਹੇ | ਇਸ ਤੋਂ ਇਲਾਵਾ ਵਾਰਡ ਨੰਬਰ 5 ਤੋਂ ਬਲਜਿੰਦਰ ਸਿੰਘ ਨੰਬਰਦਾਰ ਪਿੰਡ ਰਾਮਾਂ ਅਤੇ ਵਾਰਡ ਨੰਬਰ 6 ਤੋਂ ਆਪ ਦੀ ਉਮੀਦਵਾਰ ਮਾਤਾ ਕਰਮਜੀਤ ਕੌਰ ਸਿੱਧੂ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਜਿੱਤ ਗਏ ਸਨ | ਜੇਤੂ ਉਮੀਦਵਾਰਾਂ ਵਲੋਂ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਚੀਫ਼ ਵਿਪ ਪੰਜਾਬ ਸਰਕਾਰ ਅਤੇ ਸ਼ਹਿਰ ਨਿਵਾਸੀਆਂ ਅਤੇ ਵਾਰਡ ਵਾਸੀਆਂ ਦਾ ਤਹਿ