18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਐਮ.ਆਰ.ਐੱਸ.ਟੀ.ਯੂ. ਦੇ ਮੁੱਖ ਗੇਟ 'ਤੇ ਨਵੇਂ ਡਾਕਘਰ ਦਾ ਹੋਇਆ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 31-05-2026
ਬਠਿੰਡਾ, 30 ਮਈ (ਅੰਮਿ੍ਤਪਾਲ ਸਿੰਘ ਵਲ•ਾਣ)- ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (ਐਮ.ਆਰ.ਐੱਸ.ਟੀ.ਯੂ.) ਦੇ ਮੁੱਖ ਗੇਟ 'ਤੇ ਸਥਾਪਿਤ ਨਵੇਂ ਸਬ ਪੋਸਟ ਆਫ਼ਿਸ (ਡਾਕਘਰ) ਦਾ ਉਦਘਾਟਨ ਡਾਇਰੈਕਟਰ ਪੋਸਟਲ ਸਰਵਿਸਿਜ਼ ਪ੍ਰਵੀਨ ਕੁਮਾਰ ਸਰਸਵਤ (ਆਈ.ਪੀ.ਓ.ਐਸ.) ਨੇ ਕੀਤਾ ¢ ਇਸ ਤੋਂ ਪਹਿਲਾਂ ਡਾਕਘਰ ਯੂਨੀਵਰਸਿਟੀ ਦੇ ਮਾਰਕੀਟ ਕੰਪਲੈਕਸ ਵਿਚ ਸਥਿਤ ਸੀ, ਜਿਸ ਕਾਰਨ ਆਮ ਲੋਕਾਂ ਅਤੇ ਯੂਨੀਵਰਸਿਟੀ ਦੇ ਆਸ-ਪਾਸ ਸਥਿਤ ਦਫ਼ਤਰਾਂ ਨੂੰ ਡਾਕ ਵਿਭਾਗ ਦੀਆਂ ਸੇਵਾਵਾਂ ਪ੍ਰਾਪਤ ਕਰਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ¢ ਹੁਣ ਨਵੇਂ ਸਥਾਨ 'ਤੇ ਡਾਕਘਰ ਸ਼ੁਰੂ ਹੋਣ ਨਾਲ ਆਮ ਲੋਕਾਂ ਅਤੇ ਯੂਨੀਵਰਸਿਟੀ ਦੇ ਸਟਾਫ਼ ਨੂੰ ਸਹੂਲਤ ਮਿਲੇਗੀ ¢ ਨਵੇਂ ਡਾਕਘਰ ਵਿਚ ਪੋਸਟ ਆਫਿਸ ਸੇਵਿੰਗ ਬੈਂਕ, ਬਚਤ ਖਾਤੇ, ਆਰਡੀ, ਐਮ.ਆਈ.ਐਸ, ਟੀਡੀ/ਐਫਡੀ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਐਸ.ਸੀ. ਐਸ.ਐਸ.), ਐੱਸਐੱਸਏ, ਪੀਪੀਐੱਫ, ਕੇਵੀਪੀ, ਐੱਨ.ਐੱਸ.ਸੀ, ਪੋਸਟਲ ਲਾਈਫ਼ ਇੰਸ਼ੋਰੈਂਸ (ਪੀ.ਐਲ. ਆਈ.) ਅਤੇ ਰੂਰਲ ਪੋਸਟਲ ਲਾਈਫ਼ ਇੰਸ਼ੋਰੈਂਸ (ਆਰ.ਪੀ.ਐਲ.ਆਈ.) ਸਮੇਤ ਕਈ ਵਿੱਤੀ ਸੇਵਾਵਾਂ ਉਪਲੱਬਧ ਹੋਣਗੀਆਂ¢ ਇਸ ਮੌਕੇ ਮਹੇਸ਼ ਬਿੰਦਲ, ਸੁਪਰਡੈਂਟ ਆਫ਼ ਪੋਸਟ ਆਫਿਸਿਜ਼, ਬਠਿੰਡਾ ਨੇ ਡਾਇਰੈਕਟਰ ਪੋਸਟਲ ਸਰਵਿਸਿਜ਼ ਅਤੇ ਯੂਨੀਵਰਸਿਟੀ ਪ੍ਰਬੰਧਨ ਦਾ ਸਹਿਯੋਗ ਲਈ ਧੰਨਵਾਦ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਰਾਮਾ ਮੰਡੀ: ਅਕਾਲੀ ਦਲ ਤੇ ਕਾਂਗਰਸ ਨੂੰ ਮਿਲੀ 1-1 ਸੀਟ <br/> ਅਗਲੀ ਖ਼ਬਰ ਵਾਰਡ ਨੰਬਰ-9 ਬਣਿਆ ਇਕ ਕਰੋੜ ਰੁਪਏ ਦੇ ਇਨਾਮ ਦਾ ਹੱਕਦਾਰ <br/>
Ad Position 24