16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

21 ਦਿਨਾਂ ਮੁਫ਼ਤ ਸਿਖਲਾਈ ਕੈਂਪ ਦੌਰਾਨ ਲੜਕੀਆਂ ਲਈ ਖੁੱਲ੍ਹਣਗੇ ਸਵੈ-ਰੁਜ਼ਗਾਰ ਦੇ ਬੂਹੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਬਠਿੰਡਾ, 31 ਮਈ (ਅਵਤਾਰ ਸਿੰਘ ਕੈਂਥ)- ਸਮਾਜ ਸੇਵਾ 'ਚ ਤੇ ਔਰਤਾਂ ਦੇ ਸਰਬਪੱਖੀ ਵਿਕਾਸ ਦੇ ਲਈ ਸਦਾ ਤਤਪਰ ਰਹਿਣ ਵਾਲੀ ਸਮਾਜ ਸੇਵੀ ਵੀਨੂੰ ਗੋਇਲ ਵਲੋਂ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਆਤਮ ਨਿਰਭਰ ਭਾਰਤ ਦਾ ਸਪਨਾ ਸਕਾਰ ਕਰਨ ਦੀ ਨੀਤੀ ਤਹਿਤ ਔਰਤਾਂ ਅਤੇ ਲੜਕੀਆਂ ਲਈ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ, ਜੋ ਸਵੈ ਰੁਜ਼ਗਾਰ ਲਈ ਰਾਹ ਪੱਧਰਾ ਕਰੇਗਾ ¢ ਸਮਾਜਿਕ ਆਗੂ ਵੀਨੂੰ ਗੋਇਲ ਨੇ ਦੱਸਿਆ ਕਿ ਸਕੂਲਾਂ 'ਚ ਜੂਨ ਛੁੱਟੀਆਂ ਹੋਣ ਕਾਰਨ ਇਹ ਕੈਂਪ ਆਦਰਸ਼ ਸਰਕਾਰੀ ਸਕੂਲ ਕੈਨਾਲ ਕਾਲੋਨੀ ਠੰਡੀ ਸੜਕ ਬਠਿੰਡਾ ਸਵੇਰੇ 8 ਤੋਂ 10 ਵਜੇ ਤੱਕ, ਦੇਸਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੇੜੇ ਕਿਲ੍ਹਾ ਰੋਡ ਬਠਿੰਡਾ ਸਵੇਰੇ 9 ਵਜੇ ਤੋਂ ਸਵੇਰੇ 11 ਵਜੇ ਤੱਕ) ਅਤੇ ਸਰਕਾਰੀ ਸੀਨੀਅਰ ਸੈੈਕੰਡਰੀ ਸਕੂਲ ਸੰਜੇ ਨਗਰ ਬਠਿੰਡਾ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ) ਤਿੰਨ ਥਾਵਾਂ 'ਤੇ ਲਾਇਆ ਜਾਣਾ ਹੈ ¢ ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਹਰ ਉਮਰ ਦੀਆਂ ਲੜਕੀਆਂ ਤੇ ਔਰਤਾਂ ਭਾਗ ਲੈ ਸਕਦੀਆਂ ਹਨ ¢ ਇਸ ਦੌਰਾਨ ਮੁਫ਼ਤ ਸਿਲਾਈ, ਕਢਾਈ, ਡਿਜੀਟਲ, ਬੇਸਿਕ ਇੰਗਲਿਸ਼ ਸਪੀਕਿੰਗ, ਪਬਲਿਕ ਸਪੀਕਿੰਗ, ਪਰਸਨੈਲਿਟੀ ਡਿਵੈਲਪਮੈਂਟ, ਬਿਊਟੀਸ਼ਨ ਫੈਬਰਿਕ ਪੇਂਟਿੰਗ, ਬਲੌਕ ਪਿੰ੍ਰਟਿੰਗ ਅਤੇ ਟਾਈ ਐਂਡ ਆਈ ਆਦਿ ਕੋਰਸਾਂ ਦੀ ਸਿਖਲਾਈ ਦਿੱਤੀ ਜਾਏਗੀ¢ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਪੂਰੀ ਉਮੀਦ ਹੈ ਕਿ ਕਿ ਇਹ ਕੈਂਪ ਵੀ ਪਿਛੋਕੜ ਦੀ ਤਰ੍ਹਾਂ ਔਰਤਾਂ ਲਈ ਸਵੈ ਰੁਜ਼ਗਾਰ ਦੇ ਰਾਹ ਪੱਧਰੇ ਕਰਨ ਦੇ ਨਾਲ-ਨਾਲ ਘਰੇਲੂ ਆਰਥਿਕਤਾ ਨੂੰ ਮਜਬੂਤ ਕਰਨ ਵਾਲਾ ਸਿੱਧ ਹੋਵੇਗਾ¢ ਉਨ੍ਹਾਂ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਇਸ ਕੈਂਪ ਦਾ ਪੂਰਾ-ਪੂਰਾ ਲਾਹਾ ਲੈਣ ਲਈ ਇਸ ਸਿਖਲਾਈ ਪ੍ਰੋਗਰਾਮ 'ਚ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ¢ ਇਸ ਮੌਕੇ ਮੈਡਮ ਸ਼ਾਰਦਾ, ਪਿੰਕੀ ਰਾਣੀ, ਵਨੀਤਾ ਰਾਣੀ, ਵੀਰਪਾਲ ਕੌਰ, ਰੀਨਾ ਰਾਣੀ, ਮਨਜੀਤ ਕੌਰ, ਗੁਰਜੀਤ ਕੌਰ, ਹਰਮਨ ਸ਼ਰਮਾ, ਪ੍ਰਤਿਭਾ ਸ਼ਰਮਾ ਅਤੇ ਕੈਂਪ ਕੋਆਰਡੀਨੇਟਰ ਐਮ.ਕੇ. ਮੰਨਾ ਹਾਜ਼ਰ ਸਨ ¢

Ad Position 22
No active advertisement
ਪਿਛਲੀ ਖ਼ਬਰ 11 ਦਿਨਾਂ 'ਚ ਚੌਥੀ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਆਰਥਿਕ ਬੋਝ <br/> ਪੈਟਰੋਲ-ਡੀਜ਼ਲ ਦੀਆਂ ਵਧ ਰਹੀਆ... ਅਗਲੀ ਖ਼ਬਰ ਪੁਨੀਤ ਸਿੱਧੂ ਦਾ ਪਹਿਲਾ ਕਾਵਿ-ਸੰਗ੍ਰਹਿ 'ਅਨਪੈਕਿੰਗ ਦਾ ਹਾਰਟ' ਪ੍ਰਕਾਸ਼ਿਤ <br/>
Ad Position 24