26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਧੀ ਤੋਂ ਬਾਅਦ ਪਿਤਾ ਦੀ ਵੀ ਮੌਤ

Ad Position 21
No active advertisement
ਅਜੀਤ ਡੈਸਕ 06-06-2026

ਭੁੱਚੋ ਮੰਡੀ, 5 ਜੂਨ (ਪਰਵਿੰਦਰ ਸਿੰਘ ਜੌੜਾ)-ਧੀ ਖੁਸ਼ੀ ਤੋਂ ਬਾਅਦ ਹੁਣ ਪਿ� ਕੁਲਵੀਰ ਵੀ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋ ਗਿਆ ਹੈ। ਜਦੋਂ ਕਿ ਛੋਟੀ ਧੀ ਤੇ ਮਾਂ ਗੰਭੀਰ ਹਾਲਤ ਵਿਚ ਜ਼ੇਰੇ-ਇਲਾਜ ਹੈ। ਬੀਤੇ ਦਿਨੀਂ ਚੱਕ ਬਖ਼ਤੂ ਵਾਸੀ ਇਹ ਪੂਰਾ ਪਰਿਵਾਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਨਜ਼ਦੀਕ ਜਾ ਰਿਹਾ ਸੀ, ਜਦੋਂ ਇਕ ਕਾਰ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਕੁਲਵੀਰ ਰਾਮ ਪੁੱਤਰ ਚਰਨਾ ਰਾਮ ਬਾਜ਼ੀਗਰ ਵਾਸੀ ਚੱਕ ਬਖ਼ਤੂ ਜੋ ਕਿ ਭੁੱਚੋ ਮੰਡੀ ਵਿਖੇ ਸੇਵਾ ਕੇਂਦਰ ਚਲਾਉਂਦਾ ਸੀ, ਬੀਤੇ ਦਿਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਤਨੀ ਵੀਰਪਾਲ ਕੌਰ, 5 ਸਾਲਾ ਬੇਟੀ ਖੁਸ਼ੀ ਅਤੇ 2 ਸਾਲਾ ਛੋਟੀ ਬੇਟੀ ਨਾਲ ਆਪਣੇ ਸਹੁਰੇ ਪਿੰਡ ਜਾ ਰਿਹਾ ਸੀ, ਦੌਰਾਨ ਤੇਜ਼ ਰਫ਼ਤਾਰ ਕਾਰ ਜਿਸ ਨੂੰ ਰੋਡਵੇਜ਼ ਦਾ ਇੰਸਪੈਕਟਰ ਚਲਾ ਰਿਹਾ ਸੀ, ਨਾਲ ਹਾਦਸਾ ਹੋ ਗਿਆ ਸੀ। ਹਾਦਸੇ ਵਿਚ ਚਾਰੇ ਜਣੇ ਗੰਭੀਰ ਜ਼ਖ਼ਮੀ ਹੋ ਗਏ ਸਨ। ਬੀਤੇ ਕੱਲ੍ਹ 5 ਸਾਲਾ ਬੇਟੀ ਖੁਸ਼ੀ ਦੀ ਮੌਤ ਹੋ ਗਈ ਸੀ ਅਤੇ ਪਿੰਡ ਵਾਸੀਆਂ ਵਲੋਂ ਉਸ ਦਾ ਸਸਕਾਰ ਕੀਤਾ ਗਿਆ ਸੀ। ਅੱਜ ਡੀ. ਐਮ. ਸੀ. ਲੁਧਿਆਣਾ ਵਿਖੇ ਪਿ� ਕੁਲਵੀਰ ਰਾਮ ਵੀ ਅਕਾਲ ਚਲਾਣਾ ਕਰ ਗਿਆ। ਸੂਚਨਾ ਮਿਲਦਿਆਂ ਹੀ ਸਮੁੱਚੇ ਪਿੰਡ ਚੱਕ ਬਖ਼ਤੂ ਵਿਚ ਸੋਗ ਦੀ ਲਹਿਰ ਫੈਲ ਗਈ। ਕੁਲਵੀਰ ਰਾਮ ਦੀ ਪਤਨੀ ਵੀਰਪਾਲ ਕੌਰ ਅਤੇ ਛੋਟੀ ਬੇਟੀ ਵੀ ਗੰਭੀਰ ਹਾਲਤ ਵਿਚ ਜ਼ੇਰੇ ਇਲਾਜ ਹੈ। ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਅਤੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਢਿੱਲੋਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਪੀੜਤ ਪਰਿਵਾਰ ਦੀ ਬਾਂਹ ਫੜੇ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ 29 ਮੈਂਬਰੀ ਜਥੇ ਨੇ ਦਿੱਤੀ ਗਿ੍ਰਫਤਾਰੀ ਅਗਲੀ ਖ਼ਬਰ ਤੂੜੀ ਦਾ ਭਾਅ ਵਧਣ ਨਾਲ ਪਸ਼ੂ ਪਾਲਕ ਚਿੰਤਤ-ਡਾ. ਸ਼ਰਮਾ
Ad Position 24