ਭਗਤਾ ਭਾਈਕਾ, 9 ਜੂਨ (ਸੁਖਪਾਲ ਸਿੰਘ ਸੋਨੀ)-ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਪਿੰਡ ਢਿੱਲਵਾਂ ਵਾਲਾ ਦੀ 11 ਮੈਂਬਰੀ ਕਮੇਟੀ ਦੀ ਚੋਣ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਆਰ. ਓ. ਰਵਿੰਦਰ ਸਿੰਘ, ਏ.ਆਰ.ਓ ਰਾਜਵਿੰਦਰ ਸਿੰਘ, ਸੈਕਟਰੀ ਸੁਖਦੀਪ ਕੌਰ ਦੀ ਨਿਗਰਾਨੀ ਹੇਠ ਸਰਬ ਸੰਮਤੀ ਨਾਲ ਹੋਈ | ਸਭਾ ਦੇ ਮੈਂਬਰਾਂ ਨੇ ਬੜੇ ਹੀ ਉਤਸ਼ਾਹ ਨਾਲ ਚੋਣ ਪ੍ਰਕਿਰਿਆ ਵਿਚ ਭਾਗ ਲਿਆ | ਚੁਣੇ ਗਏ ਨੁਮਾਇੰਦਿਆਂ ਨੇ ਸਭਾ ਦੀ ਤਰੱਕੀ ਅਤੇ ਕਿਸਾਨਾਂ ਦੀ ਭਲਾਈ ਲਈ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ | ਇਸ ਨਵੀਂ ਚੋਣ ਵਿਚ ਗੁਰਸੇਵਕ ਸਿੰਘ ਗਿੱਲ, ਰਣਜੀਤ ਸਿੰਘ ਚਹਿਲ, ਬਲਜਿੰਦਰ ਸਿੰਘ ਗਿੱਲ, ਗੁਰਸੇਵਕ ਸਿੰਘ ਚਹਿਲ, ਪ੍ਰੀਤਮ ਕੌਰ ਮਹਿਲ, ਜਸਵੀਰ ਸਿੰਘ ਗਿੱਲ, ਕਰਨੈਲ ਸਿੰਘਢਿੱਲੋ, ਬਲਜੀਤ ਕੌਰ ਢਿੱਲੋਂ, ਗੁਰਜੰਟ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਗਿੱਲ, ਸੁਖਦੇਵ ਸਿੰਘ ਨੂੰ ਮੈਂਬਰ ਚੁਣਿਆ ਗਿਆ ਹੈ | ਨਵੇਂ ਚੁਣੇ ਹੋਏ ਸਭਾ ਦੇ ਮੈਂਬਰਾਂ ਨੇ ਸਾਰੇ ਹੀ ਵਰਗਾਂ ਅਤੇ ਧੜਿਆਂ ਨੂੰ ਸਤਿਕਾਰ ਦੇਣ ਅਤੇ ਕਿਸਾਨਾਂ ਦੀ ਭਲਾਈ ਲਈ ਨਵੀਆਂ ਯੋਜਨਾਵਾਂ ਲੈ ਕੇ ਆਉਣ ਦਾ ਵਾਅਦਾ ਕੀਤਾ | ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਇਸ ਸੰਸਥਾ ਨਾਲ ਜੁੜੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅਧੂਰੇ ਰਹਿੰਦੇ ਸਾਰੇ ਕਾਰਜ ਜਲਦੀ ਨੇਪਰੇ ਚਾੜ੍ਹੇ ਜਾਣਗੇ | ਇਸ ਮੌਕੇ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਚੇਅਰਮੈਨ ਬਿਕਰਮਜੀਤ ਸਿੰਘ ਵਿੱਕੀ, ਸਰਪੰਚ ਸੁਰਜੀਤਸਿੰਘ ਸੁਖਾਨੰਦ, ਮਨਜੀਤ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ ਖਾਲਸਾ, ਰੇਸ਼ਮ ਸਿੰਘ ਮੈਂਬਰ, ਡਾਕਟਰ ਨਿਰਭੈ ਸਿੰਘ, ਸਾਬਕਾ ਸਰਪੰਚ ਦਾਰਾ ਸਿੰਘ, ਸਾਬਕਾ ਪ੍ਰਧਾਨ ਗੁਰਦਿੱਤਾ ਸਿੰਘ ਗਿੱਲ, ਰਣਜੀਤ ਸਿੰਘ ਗਿੱਲ, ਗੁਰਭੇਜ ਸਿੰਘ ਸਰਪੰਚ ਮਾੜੀ ਮੁਸਤਫਾ, ਨੈਬ ਸਿੰਘ ਸੋਹੀ, ਗਿਆਨ ਸਿੰਘ ਚਹਿਲ, ਇਕੱਤਰ ਸਿੰਘ ਚਹਿਲ, ਜੱਗਾ ਚਹਿਲ, ਸਤਿਨਾਮ ਗਿੱਲ ਡੇਅਰੀ ਵਾਲੇ, ਲਖਬੀਰ ਸਿੰਘ ਫੋਰਮੈਨ, ਬਲਜੀਤ ਸਿੰਘ ਗਿੱਲ ਨੇ ਨਵੇਂ ਚੁਣੇ ਸਭਾ ਦੇ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ |