01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕਿਸਾਨ ਨਰਮੇ ਦੀ ਫ਼ਸਲ 'ਤੇ 'ਭੂਰੀ ਜੂੰ' ਦੇ ਹਮਲੇ ਤੋਂ ਨਾ ਘਬਰਾਉਣ <br/>

Ad Position 21
No active advertisement
ਅਜੀਤ ਡੈਸਕ 10-06-2026
ਬਠਿੰਡਾ, 9 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਖੇਤੀਬਾੜੀ ਵਿਭਾਗ ਵਲੋਂ ਕੀਤੇ ਗਏ ਤਾਜ਼ਾ ਸਰਵੇਖਣ ਅਨੁਸਾਰ ਅਗੇਤੀ ਬਿਜਾਈ ਵਾਲੀ ਨਰਮੇ ਦੀ ਫ਼ਸਲ ਨੂੰ ਬਿਲਕੁਲ ਤੰਦਰੁਸਤ ਦੱਸਿਆ ਗਿਆ ਹੈ, ਪਰ ਨਾਲ ਹੀ ਕੁਝ ਥਾਵਾਂ 'ਤੇ ਫ਼ਸਲ ਉੱਪਰ ਭੂਰੀ ਜੂੰ ਦਾ ਹਲਕਾ ਹਮਲਾ ਦੇਖਿਆ ਗਿਆ ਹੈ, ਜਿਸ ਤੋਂ ਵਿਭਾਗ ਨੇ ਕਿਸਾਨਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ | ਇਸ ਸੰਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਨਰੂਆਣਾ ਅਤੇ ਕੁੱਝ ਹੋਰ ਥਾਵਾਂ 'ਤੇ ਨਰਮੇ ਦੀ ਫ਼ਸਲ ਉੱਪਰ ਭੂਰੀ ਜੂੰ (ਥਰਿੱਪ) ਦਾ ਹਲਕਾ ਹਮਲਾ ਦੇਖਿਆ ਗਿਆ ਹੈ ਪਰ ਇਹ ਆਰਥਿਕ ਕੰਗਾਰ ਪੱਧਰ ਤੋਂ ਬਹੁਤ ਘੱਟ ਹੈ, ਜਿਸ ਤੋਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ | ਉਨ੍ਹਾਂ ਨਰਮੇ ਦੀ ਫ਼ਸਲ ਲਈ ਜ਼ਰੂਰੀ ਨੁਕਤੇ ਅਤੇ ਬਚਾਅ ਦੇ ਉਪਾਅ ਸਾਂਝੇ ਕਰਦਿਆਂ ਦੱਸਿਆ ਕਿ ਭੂਰੀ ਜੂੰ (ਥਰਿੱਪ) ਮੁੱਖ ਤੌਰ 'ਤੇ ਖ਼ੁਸ਼ਕੀ (ਗਰਮੀ/ਸੋਕੇ) ਕਰਕੇ ਆਉਂਦੀ ਹੈ, ਪਰ ਫ਼ਸਲ ਨੂੰ ਹਲਕਾ ਪਾਣੀ ਲਗਾਉਣ ਨਾਲ ਹੀ ਇਹ ਕੀੜਾ ਆਪਣੇ ਆਪ ਘੱਟ ਜਾਂਦਾ ਹੈ | ਉਨ੍ਹਾਂ ਬੇਲੋੜੀ ਸਪਰੇਅ ਤੋਂ ਬਚਣ ਸੰਬੰਧੀ ਸਲਾਹ ਦਿੰਦਿਆਂ ਕਿਹਾ ਕਿ ਹਾਲੇ ਫ਼ਸਲ 'ਤੇ ਕਿਸੇ ਵੀ ਮਹਿੰਗੀ ਜਾਂ ਜ਼ਹਿਰੀਲੀ ਕੀਟਨਾਸ਼ਕ ਸਪਰੇਅ ਦੀ ਲੋੜ ਨਹੀਂ ਹੈ, ਕਿਉਂਕਿ ਅਜਿਹਾ ਕਰਨ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਖ਼ਰਚਾ ਵਧਦਾ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਕਿਸੇ ਵੀ ਸਮੱਸਿਆ ਦੀ ਸੂਰਤ 'ਚ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ ਅਗਲੀ ਖ਼ਬਰ ਪਿੰਡ ਮਾੜੀ ਦੀ ਪੰਚਾਇਤ ਨੇ ਰਸਤੇ ਖੁੱਲ੍ਹੇ ਕਰਵਾਏ <br/>
Ad Position 24