01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੰਜਾਬ 'ਚ ਸਿੱਖਿਆ ਕ੍ਰਾਂਤੀ ਦੀ ਨਿਕਲੀ ਫੂਕ, 1113 ਸਰਕਾਰੀ ਸਕੂਲ ਪਿ੍ੰਸੀਪਲਾਂ ਤੋਂ ਸੱਖਣੇ <br/>

Ad Position 21
No active advertisement
ਅਜੀਤ ਡੈਸਕ 10-06-2026
ਮਾਨਸਾ, 9 ਜੂਨ-(ਰਾਵਿੰਦਰ ਸਿੰਘ ਰਵੀ)- ਪੰਜਾਬ 'ਚ ਸਿੱਖਿਆ ਕ੍ਰਾਂਤੀ ਦੀ ਉਸ ਸਮੇਂ ਫੂਕ ਨਿਕਲ ਜਾਂਦੀ ਹੈ, ਜਦੋਂ ਰਾਜ ਦੇ ਵੱਡੀ ਗਿਣਤੀ 'ਚ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਬਿਨਾਂ ਪਿ੍ੰਸੀਪਲਾਂ ਤੋਂ ਰੱਬ ਆਸਰੇ ਹੀ ਚੱਲ ਰਹੀ ਹੋਵੇ | ਅੰਕੜਿਆਂ ਦੀ ਖੇਡ 'ਚ ਭਾਵੇਂ ਪੰਜਾਬ ਨੂੰ ਸਿੱਖਿਆ ਦੇ ਖੇਤਰ 'ਚ ਮੋਹਰੀ ਦਰਸਾਇਆ ਜਾ ਰਿਹਾ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ | ਕੁੱਲ 1927 ਸਰਕਾਰੀ ਸਕੂਲਾਂ 'ਚੋਂ 1113 ਪਿ੍ੰਸੀਪਲਾਂ ਤੋਂ ਸੱਖਣੇ ਹਨ | ਮਾਨਸਾ ਜ਼ਿਲੇ੍ਹ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਿ੍ੰਸੀਪਲਾਂ ਦੀਆਂ ਕੁੱਲ 73 ਅਸਾਮੀਆਂ ਹਨ, 'ਚੋਂ ਮਹਿਜ਼ ਸਿਰਫ਼ 10 ਅਸਾਮੀਆਂ ਪੂਰ ਹਨ ਜਦਕਿ 63 ਖਾਲੀ ਪਈਆਂ ਹਨ | ਇਸੇ ਤਰ੍ਹਾਂ ਫ਼ਰੀਦਕੋਟ 'ਚ 42 ਅਸਾਮੀਆਂ 'ਚੋਂ 15 ਭਰੀਆਂ ਤੇ 27 ਖਾਲੀ ਹਨ | ਸ੍ਰੀ ਫ਼ਤਿਹਗੜ੍ਹ ਸਾਹਿਬ 'ਚ 44 'ਚੋਂ 22 ਖਾਲੀ, ਫ਼ਿਰੋਜਪੁਰ 'ਚ 64 'ਚੋਂ 39 ਖਾਲੀ, ਕਪੂਰਥਲਾ 'ਚ 62 'ਚੋਂ 43 ਖਾਲੀ, ਮੋਗਾ 'ਚ 84 'ਚੋਂ 63, ਬਠਿੰਡਾ 'ਚ 129 'ਚੋਂ 88, ਲੁਧਿਆਣਾ 'ਚ 181 'ਚੋਂ 101, ਸ੍ਰੀ ਮੁਕਤਸਰ ਸਾਹਿਬ 'ਚ 88 'ਚੋਂ 41, ਐਸ.ਬੀ.ਐਸ. ਨਗਰ 'ਚ 52 'ਚੋਂ 45, ਹੁਸ਼ਿਆਰਪੁਰ 'ਚ 130 'ਚੋਂ 64 ਅਸਾਮੀਆਂ ਖਾਲੀ ਪਈਆਂ ਹਨ | ਇਸ ਤੋਂ ਇਲਾਵਾ ਪਟਿਆਲਾ 'ਚ 109 'ਚੋਂ 39, ਸੰਗਰੂਰ 'ਚ 95 'ਚੋਂ 66, ਬਰਨਾਲਾ 'ਚ 47 'ਚੋਂ 37, ਰੂਪਨਗਰ 'ਚ 55 'ਚੋਂ 26, ਸ੍ਰੀ ਅੰਮਿ੍ਤਸਰ ਸਾਹਿਬ ਵਿਖੇ 119 'ਚੋਂ 47, ਤਰਨਤਾਰਨ 'ਚ 77 'ਚੋਂ 61, ਗੁਰਦਾਸਪੁਰ 'ਚ 117 'ਚੋਂ 68, ਪਠਾਨਕੋਟ 'ਚ 47 'ਚੋਂ 26, ਜਲੰਧਰ 'ਚ 159 'ਚੋਂ 107, ਮੋਹਾਲੀ 'ਚ 47 'ਚੋਂ 3, ਫ਼ਾਜ਼ਿਲਕਾ 'ਚ 79 'ਚੋਂ 22, ਮਲੇਰਕੋਟਲਾ 'ਚ 27 'ਚੋਂ 15 ਅਸਾਮੀਆਂ ਖਾਲੀ ਹਨ | ਜੇਕਰ ਓਵਰਆਲ ਗੱਲ ਕੀਤੀ ਜਾਵੇ ਤਾਂ ਸੂਬੇ 'ਚ ਪਿ੍ੰਸੀਪਲਾਂ ਦੀਆਂ 60 ਪ੍ਰਤੀਸ਼ਤ ਅਸਾਮੀਆਂ ਖਾਲੀ ਪਈਆਂ ਹਨ |
ਪੰਜਾਬ 'ਚ ਸਿੱਖਿਆ ਪ੍ਰਣਾਲੀ ਦਾ ਮਾੜਾ ਹਾਲ-ਡੀ.ਟੀ.ਐਫ.
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਬਠਿੰਡਾ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਹਾਲ ਬੇਹੱਦ ਮਾੜਾ ਹੈ | ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਪੜ੍ਹਾਈ ਦੇ ਕੰਮ ਦੀ ਬਜਾਏ ਜਨਗਣਨਾ, ਐਸ.ਆਈ.ਆਰ., ਆਰਥਿਕ ਸਰਵੇਖਣ, ਡਰੱਗ ਸਰਵੇ, ਚੋਣ ਡਿਊਟੀਆਂ ਅਤੇ ਹੋਰ ਗੈਰ-ਵਿੱਦਿਅਕ ਕੰਮਾਂ 'ਚ ਲਗਾਇਆ ਜਾ ਰਿਹਾ ਹੈ, ਜਿਸ ਕਾਰਨ ਸਕੂਲਾਂ 'ਚ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਅਧਿਆਪਕ ਆਪਣੀਆਂ ਤਰੱਕੀਆਂ ਲਈ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹਨ ਜਦਕਿ ਵਿਭਾਗ ਇਸ ਮਾਮਲੇ 'ਚ ਵੀ ਕੋਈ ਗੰਭੀਰਤਾ ਨਹੀਂ ਦਿਖਾ ਰਿਹਾ | ਆਗੂਆਂ ਨੇ ਦਾਅਵਾ ਕੀਤਾ ਕਿ ਮੌਜੂਦਾ ਪ੍ਰਬੰਧਾਂ ਕਾਰਨ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਵੀ 9 ਫ਼ੀਸਦੀ ਕਮੀ ਆਈ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਪਈਆ ਪਿ੍ੰਸੀਪਲਾਂ ਦੀਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਿਆ ਜਾਵੇ ਅਤੇ ਪਿ੍ੰਸੀਪਲਾਂ ਸਮੇਤ ਅਧਿਆਪਕਾਂ ਦੇ ਹਰੇਕ ਕਾਡਰ ਦੀਆਂ ਤੁਰੰਤ ਪ੍ਰਮੋਸ਼ਨਾਂ ਕੀਤੀਆਂ ਜਾਣ |

Ad Position 22
No active advertisement
ਪਿਛਲੀ ਖ਼ਬਰ ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ 12 ਨੂੰ- ਬਾਬਾ ਮਹਿਰਾਜ ਅਗਲੀ ਖ਼ਬਰ ਗਾਟਵਾਲੀ ਬਣਿਆ ਪੰਜਾਬ ਦਾ ਪਹਿਲਾ ਸੋਲਰ ਰੌਸ਼ਨੀ ਵਾਲਾ ਮਾਡਲ ਪਿੰਡ
Ad Position 24