11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤੇਜ਼ ਮੀਂਹ ਤੇ ਹਨੇਰੀ ਕਾਰਨ ਪਸ਼ੂਆਂ ਵਾਲੇ ਸ਼ੈੱਡ ਦੀ ਛੱਤ ਉੱਡੀ, 4 ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 13-06-2026
ਭੁੱਚੋ ਮੰਡੀ, 12 ਜੂਨ (ਬਿੱਕਰ ਸਿੰਘ ਸਿੱਧੂ)-ਬੀਤੀ ਸ਼ਾਮ ਪੰਜ ਵਜੇ ਦੇ ਕਰੀਬ ਆਏ ਭਾਰੀ ਮੀਂਹ ਤੇ ਤੁਫ਼ਾਨ ਕਾਰਨ ਪਿੰਡ ਭੁੱਚੋ ਕਲਾਂ ਦੇ ਕਿਸਾਨ ਪਿ੍ਤਪਾਲ ਸਿੰਘ ਪੁੱਤਰ ਬਲਵੀਰ ਸਿੰਘ ਦੇ ਪਸ਼ੂਆਂ ਲਈ ਬਣਾਏ ਸ਼ੈਡ ਦੀ ਛੱਤ ਉੱਡ ਗਈ, ਜਿਸ ਦੌਰਾਨ ਸ਼ੈੱਡ ਦੇ ਅੰਦਰ ਕੰਮ ਕਰ ਰਹੀਆਂ ਤਿੰਨ ਅÏਰਤਾਂ ਤੇ ਖੁਦ ਕਿਸਾਨ ਜ਼ਖ਼ਮੀ ਹੋ ਗਏ | ਇਨ੍ਹਾਂ 'ਚੋਂ ਸੁਖਪ੍ਰੀਤ ਕੌਰ 35 ਵਾਸੀ ਸੇਮਾਂ ਦੇ ਉਪਰ ਪਿੱਲਰ ਡਿੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ | ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ | ਦੋ ਹੋਰ ਅÏਰਤਾਂ ਗੁਰਜੀਤ ਕੌਰ ਤੇ ਵੀਰਾਂ ਕੌਰ ਨੂੰ ਵੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ | ਇਹ ਸ਼ੈੱਡ ਕੁੱਝ ਦਿਨ ਪਹਿਲਾਂ ਬਣਾਇਆ ਗਿਆ ਸੀ ਤੇ ਇਹ ਔਰਤਾਂ ਸ਼ੈੱਡ ਵਿਚ ਫ਼ਰਸ਼ ਲਗਾਉਣ ਲਈ ਦਿਹਾੜੀ 'ਤੇ ਰੋੜੀ ਕੁੱਟਣ ਦਾ ਕੰਮ ਕਰ ਰਹੀਆਂ ਸਨ |

Ad Position 22
No active advertisement
ਪਿਛਲੀ ਖ਼ਬਰ ਥਰਮਲ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ ਝੰਡਾ ਮਾਰਚ ਕਰਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੜਕ ਹਾਦਸੇ 'ਚ 2 ਨੌਜਵਾਨ ਗੰਭੀਰ ਜ਼ਖ਼ਮੀ
Ad Position 24