11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਫੂਲ ਰਜਵਾਹੇ 'ਚ 20 ਫੁੱਟ ਪਾੜ ਪੈਣ ਕਾਰਨ ਲਹਿਰਾ ਮੁਹੱਬਤ ਦੇ ਲਗਪਗ 70 ਏਕੜ ਖੇਤਾਂ 'ਚ ਪਾਣੀ ਭਰਨ ਨਾਲ ਕਿਸਾਨੀ ਦਾ ਨੁਕਸਾਨ

Ad Position 21
No active advertisement
ਅਜੀਤ ਡੈਸਕ 13-06-2026
ਲਹਿਰਾ ਮੁਹੱਬਤ, 12 ਜੂਨ (ਸੁਖਪਾਲ ਸਿੰਘ ਸੁੱਖੀ)-ਬਾਲਿਆਂਵਾਲੀ ਪੁੱਲ ਲਾਗੇ ਫੁਲ ਨਹਿਰੀ ਰਜਵਾਹਾ ਟੁੱਟਣ ਕਾਰਨ ਅੱਜ ਸਵੇਰੇ ਲਹਿਰਾ ਮੁਹੱਬਤ ਦੇ ਕਰੀਬ ਦਰਜਨ ਕਿਸਾਨਾਂ ਦੇ 35 ਏਕੜ ਝੋਨੇ ਦੀ ਫ਼ਸਲ, ਬਿਜਾਂਦ ਲਈ ਤਿਆਰ ਕੀਤੇ ਲਗਪਗ 70 ਏਕੜ ਵਾਹਨ ਖ਼ਰਾਬ ਕਰਨ ਤੋਂ ਇਲਾਵਾ ਤਿਆਰ ਝੋਨੇ ਪਨੀਰੀ (150 ਏਕੜ ਲਈ) ਖੇਤਾਂ 'ਚ ਪਾਣੀ ਭਰਨ ਨਾਲ ਵਿਭਾਗ ਦੀ ਤਕਨੀਕੀ ਗ਼ਲਤੀ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ | ਇਸ ਸੰਬੰਧੀ ਪੀੜਿਤ ਕਿਸਾਨ ਤੇ ਕੌਂਸਲਰ ਗੁਰਤੇਜ ਸਿੰਘ ਗੋਰਾ, ਦਲਜੀਤ ਸਿੰਘ ਬਾਬੇ ਤੋਲ੍ਹੇਕਾ ਸਰਕਲ ਜਥੇਦਾਰ, ਕੌਂਸਲਰ ਮੋਹਨ ਲਾਲ ਨਿੱਕਾ, ਗੁਰਪ੍ਰੀਤ ਸਿੰਘ ਦਾਊਕਾ ਸਮੇਤ ਕਿਸਾਨ ਜਥੇਬੰਦੀ ਆਗੂ ਨੇ ਦੱਸਿਆ ਕਿ ਸਰਕਾਰ ਨੇ ਕਰੋੜਾਂ ਰੁਪਏ ਖ਼ਰਚ ਕਰਕੇ ਮੋਘਾ ਨੰਬਰ-87584 ਵਿਚ ਬਾਲਿਆਂਵਾਲੀ ਪਾਸੇ ਵੱਲ ਕਰੀਬ 20 ਫੁੱਟ ਪਾੜ ਪੈਣ ਕਾਰਨ ਲਾਗਲੇ ਖੇਤਾਂ ਵਿਚ 3 ਤੋਂ 4 ਫੁੱਟ ਪਾਣੀ ਭਰ ਗਿਆ | ਪੀੜਿਤ ਕਿਸਾਨਾਂ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਨਹਿਰੀ ਰਜਵਾਹੇ ਹੇਠਾਂ ਸਾਈਫਨ ਬਣਾਉਣ ਸਮੇਂ ਤਕਨੀਕੀ ਗ਼ਲਤੀ ਕਾਰਨ ਜਲਦ ਪਾਣੀ ਛੱਡਣ ਕਰਕੇ ਕਿਸਾਨਾਂ ਦਾ ਵਿੱਤੀ ਨੁਕਸਾਨ ਹੋਇਆ ਹੈ | ਪੀੜਤ ਕਿਸਾਨਾਂ ਨੇ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ 'ਤੇ ਕਾਰਵਾਈ ਕਰਨ ਦਾ ਲਿਖਤੀ ਪੱਤਰ ਵੀ ਦਿੱਤਾ ਹੈ | ਖੇਤਾਂ ਦੀਆਂ ਮੋਟਰਾਂ ਸਮੇਤ ਬਣੇ ਕਮਰੇ, ਬਿਜਾਂਦ ਲਈ ਤਿਆਰ ਲੈਬਲ ਕੀਤੇ ਵਾਹਣਾਂ ਤੋਂ ਇਲਾਵਾ ਝੋਨੇ ਦੀ ਪਨੀਰੀ ਖ਼ਰਾਬ ਹੋ ਗਈ | ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਪੀੜਿਤ ਕਿਸਾਨਾਂ ਨੂੰ ਫ਼ਸਲ ਦੀ ਬਿਜਾਂਦ ਐਨ ਸਿਰ 'ਤੇ ਹੋਣ ਕਾਰਨ ਬਣਦੀ ਮੁਆਵਜ਼ਾ ਰਾਸ਼ੀ ਤੁਰੰਤ ਦਿੱਤੀ ਜਾਵੇ | ਇਸ ਮੌਕੇ ਪੀੜਤ ਕਿਸਾਨ ਗੁਰਤੇਜ ਸਿੰਘ ਗੋਰਾ ਕੌਂਸਲਰ, ਅਜਾਇਬ ਸਿੰਘ, ਹਰਭਗਵਾਨ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ, ਬੂਟਾ ਸਿੰਘ, ਜੋਗਾ ਸਿੰਘ, ਗਮਦੂਰ ਸਿੰਘ, ਸ਼ਮਸ਼ੇਰ ਸਿੰਘ ਬਾਬੇਕੇ ਕਿਸਾਨਾਂ ਨੇ ਸਰਕਾਰ ਪਾਸੋਂ ਇਨਸਾਫ਼ ਦੀ ਗੁਹਾਰ ਲਾਈ ਹੈ | ਇਸ ਸਮੇਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਸਮੇਤ ਨਥਾਣਾ ਦੇ ਨਾਇਬ ਤਹਿਸੀਲਦਾਰ ਬੇਅੰਤ ਸਿੰਘ ਸਮੇਤ ਹੋਰ ਜ਼ਿਲ੍ਹਾ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਜਾਇਜ਼ਾ ਲਿਆ ਤੇ ਪੀੜਤ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜਣ ਦਾ ਵਿਸ਼ਵਾਸ ਦਿਵਾਇਆ | ਇਸ ਸੰਬੰਧੀ ਨਹਿਰੀ ਵਿਭਾਗ ਦੇ ਐਸ. ਡੀ. ਓ. ਗੁਰਦਿੱਤਪਾਲ ਸਿੰਘ ਦਾ ਕਹਿਣਾ ਹੈ ਕਿ ਰਜਵਾਹਾ ਟੁੱਟਣ ਦਾ ਕਾਰਨ ਬਾਰਿਸ਼ ਦਾ ਓਵਰਫ਼ਲੋਅ ਪਾਣੀ ਬਣਿਆ ਹੈ | ਸਾਈਫਨ ਕਰਕੇ ਨਹੀਂ ਟੁੱਟਿਆ ਕਿਉਂਕਿ ਰਜਵਾਹੇ 'ਚ 3 ਦਿਨਾਂ ਤੋਂ ਪਾਣੀ ਲਗਾਤਾਰ ਚੱਲ ਰਿਹਾ ਸੀ | ਹੁਣ ਕਿਸਾਨਾਂ ਦੀ ਸਹਿਮਣੀ ਨਾਲ ਪਾਣੀ ਬੰਦ ਕਰਕੇ ਸਵੇਰੇ ਪਾੜ ਭਰਿਆ ਜਾਵੇਗਾ ਤੇ ਪੀੜਤ ਕਿਸਾਨਾਂ ਦੇ ਨਾਲ ਵਿਭਾਗ ਹਰ ਪੱਖੋਂ ਸਹਿਮਤ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਕੈਪਸੂਲਾਂ ਤੇ ਨਸ਼ੀਲੀਆਂ ਗੋਲੀਆਂ ਸਮੇਤ 4 ਲੋਕ ਚੜ੍ਹੇ ਪੁਲਿਸ ਅੜਿੱਕੇ <br/> ਅਗਲੀ ਖ਼ਬਰ ਥਰਮਲ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ ਝੰਡਾ ਮਾਰਚ ਕਰਕੇ ਰੋਸ ਪ੍ਰਦਰਸ਼ਨ
Ad Position 24