13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਮਾਧਾਨ ਸਮਾਰੋਹ, 2026- ਭਾਰਤ ਦੀ ਸੁਪਰੀਮ ਕੋਰਟ 'ਚ ਵਿਸ਼ੇਸ਼ ਲੋਕ ਅਦਾਲਤ

Ad Position 21
No active advertisement
ਅਜੀਤ ਡੈਸਕ 13-06-2026
ਬਠਿੰਡਾ, 12 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-'ਭਾਗੀਦਾਰੀ ਨਿਆਂ' ਤੇ ਘਰ-ਘਰ ਤੱਕ ਨਿਆਂ ਦੀ ਦੂਰਅੰਦੇਸ਼ੀ ਨੂੰ ਅੱਗੇ ਵਧਾਉਣ ਲਈ, ਭਾਰਤ ਦੀ ਸੁਪਰੀਮ ਕੋਰਟ ਸੁਪਰੀਮ ਕੋਰਟ ਐਕਸ਼ਨ ਡਾਰ ਮੈਡੀਏਟਡ ਅਡਜ਼ੂਡੀਸ਼ੀਅਨ ਐਂਡ ਡਿਸਪੂਟਸ ਹਰਮੋਨਾਈਜੇਸ਼ਨ ਅਕਰੋਸ ਨੇਸ਼ਨ ਸਮਾਧਾਨ ਸਮਾਰੋਹ ਦਾ ਆਯੋਜਨ ਕਰ ਰਹੀ ਹੈ, ਜੋ 21 ਅਪ੍ਰੈਲ, 2026 ਤੋਂ ਸ਼ੁਰੂ ਹੋ ਕੇ 21, 22 ਤੇ 23 ਅਗਸਤ, 2026 ਨੂੰ ਵਿਸ਼ੇਸ਼ ਲੋਕ ਅਦਾਲਤ ਦੇ ਆਯੋਜਨ ਨਾਲ ਸਮਾਪਤ ਹੋਵੇਗਾ | ਇਸ ਸੰਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਬਠਿੰਡਾ ਦੇ ਸਕੱਤਰ ਮਿਸ. ਬਲਜਿੰਦਰ ਕੌਰ ਮਾਨ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ. ਜੇ. ਐਮ.-ਕਮ-ਸਕੱਤਰ ਨੇ ਦੱਸਿਆ ਕਿ ਇਹ ਵਿਸ਼ੇਸ਼ ਲੋਕ ਅਦਾਲਤ ਸੁਪਰੀਮ ਕੋਰਟ 'ਚ ਲੰਬਿਤ ਮਾਮਲਿਆਂ ਵਿਚ ਧਿਰਾਂ ਦੀ ਸਹਿਮਤੀ ਨਾਲ, ਆਪਸੀ ਸਮਝੌਤੇ ਰਾਹੀਂ ਨਿਪਟਾਰੇ ਦੀ ਸਹੂਲਤ ਦੇਣ ਦਾ ਉਦੇਸ਼ ਰੱਖਦੀ ਹੈ | ਉਨ੍ਹਾਂ ਦੱਸਿਆ ਕਿ ਧਿਰਾਂ ਆਪਣੇ ਵਿਵਾਦਾਂ ਦੇ ਨਿਪਟਾਰੇ ਲਈ ਫਿਜ਼ੀਕਲ ਤੌਰ 'ਤੇ ਜਾਂ ਅÏਨਲਾਈਨ ਪਲੇਟਫਾਰਮ ਰਾਹੀਂ ਵਰਚੁਅਲੀ ਦੋਵੇਂ ਤਰੀਕਿਆਂ ਨਾਲ ਪੇਸ਼ ਹੋ ਸਕਦੀਆਂ ਹਨ | ਇਸ ਵਿਸ਼ੇਸ਼ ਲੋਕ ਅਦਾਲਤ 'ਚ ਗੂਗਲ ਫਾਰਮ ਦੇ ਲਿੰਕ ਵਿਚ ਆਪਣੇ ਭਾਰਤ ਦੀ ਸੁਪਰੀਮ ਕੋਰਟ ਵਿਚ ਲੰਬਿਤ ਕੇਸ ਦੀ ਜਾਣਕਾਰੀ ਭਰਕੇ ਆਪਣੀ ਬੇਨਤੀ ਜਮ੍ਹਾਂ ਕਰਵਾ ਸਕਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਸਮਾਧਾਨ ਸਮਾਰੋਹ ਅਧੀਨ ਕੇਸ ਨੂੰ ਰੈਫ਼ਰ ਕਰਨ ਲਈ ਗੂਗਲ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ 31 ਜੁਲਾਈ, 2026 ਤੱਕ ਵਧਾ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜ਼ਿਲ੍ਹਾ ਅਥਾਰਟੀ ਦੇ ਸਕੱਤਰ ਨੇ ਸਾਰੇ ਵਕੀਲਾਂ ਅਤੇ ਧਿਰਾਂ ਨੂੰ ਇਸ ਪਹਿਲਕਦਮੀ ਤਹਿਤ ਵਿਵਾਦਾਂ ਦੇ ਪ੍ਰਭਾਵੀ ਨਿਪਟਾਰੇ ਵਿਚ ਸਰਗਰਮੀ ਨਾਲ ਭਾਗ ਲੈਣ ਅਤੇ ਯੋਗਦਾਨ ਪਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਅਬਜ਼ਰਵਰ ਹਰਿੰਦਰ ਮਹਿਰਾਜ, ਪ੍ਰਧਾਨ ਲੱਖੀ ਜਵੰਧਾ, ਪ੍ਰਧਾਨ ਬੇਅੰਤ ਮਹਿਰਾਜ ਦੀ ਨਿਯੁਕਤੀ ਦਾ ਸਮਰਥਕਾਂ ਵਲੋਂ ਸਵਾਗਤ ਅਗਲੀ ਖ਼ਬਰ ਗੁਰਦੀਪ ਸਿੰਘ ਪਥਰਾਲਾ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਹਲਕਾ ਪ੍ਰਧਾਨ ਨਿਯੁਕਤ <br/>
Ad Position 24