29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਚੋਰਾਂ ਸਮੇਤ ਇਕ ਕਬਾੜੀਏ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 15-06-2026
ਰਾਮਾਂ ਮੰਡੀ, 14 ਜੂਨ (ਤਰਸੇਮ ਸਿੰਗਲਾ)- ਸਥਾਨਕ ਇਕ ਵੈਲਡਿੰਗ ਦੀ ਵਰਕਸ਼ਾਪ 'ਚੋਂ 4/5 ਜੂਨ ਦੀ ਦਰਮਿਆਨੀ ਰਾਤ ਵੈਲਡਿੰਗ ਦਾ ਸਾਮਾਨ ਚੋਰੀ ਕਰਨ ਵਾਲੇ ਚੋਰਾਂ ਸਮੇਤ ਇਕ ਕਬਾੜੀਏ ਵਿਰੁੱਧ ਰਾਮਾਂ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ¢ ਪ੍ਰਾਪਤ ਜਾਣਕਾਰੀ ਅਨੁਸਾਰ ਵੈਲਡਿੰਗ ਦੁਕਾਨਦਾਰ ਰਜਿੰਦਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਰਾਮਾਂ ਮੰਡੀ ਨੇ ਰਾਮਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 4/5 ਜੂਨ ਦੀ ਦਰਮਿਆਨੀ ਰਾਤ ਮਨਪ੍ਰੀਤ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਉਸ ਦੇ ਨਾਮਾਲੂਮ ਸਾਥੀ ਉਸ ਦੀ ਵਰਕਸ਼ਾਪ ਵਿਚੋਂ ਸ਼ਟਰ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰਕੇ ਲੈ ਗਏ ਅਤੇ ਅਕਸ਼ੈ ਕੁਮਾਰ ਕਬਾੜੀਆ ਤਲਵੰਡੀ ਸਾਬੋ ਨੂੰ ਵੇਚ ਦਿੱਤਾ¢ ਰਾਮਾਂ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਮਨਪ੍ਰੀਤ ਸਿੰਘ ਤਲਵੰਡੀ ਸਾਬੋ ਅਤੇ ਉਸ ਦੇ ਨਾਮਾਲੂਮ ਸਾਥੀਆਂ ਅਤੇ ਅਕਸ਼ੈ ਕੁਮਾਰ ਕਬਾੜੀਏ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ¢
Ad Position 22
No active advertisement
ਪਿਛਲੀ ਖ਼ਬਰ 4 ਜੁਲਾਈ ਦੇ ਚੰਡੀਗੜ੍ਹ ਮੁਜ਼ਾਹਰੇ ਸੰਬੰਧੀ ਭਾਕਿਯੂ (ਉਗਰਾਹਾਂ) ਦੀ ਮੀਟਿੰਗ ਅਗਲੀ ਖ਼ਬਰ ਪਿੰਡ ਬਾਜਕ 'ਚ ਕਰਿੰਦੇ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਦੋ ਗਿ੍ਫ਼ਤਾਰ
Ad Position 24