ਬਠਿੰਡਾ, 14 ਜੂਨ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨੇੜੇ ਪਿੰਡ ਬੀਬੀ ਵਾਲਾ 'ਚ ਨਹਿਰ ਦੇ ਪੁਲ ਨੇੜੇ ਇਕ ਵਿਅਕਤੀ ਨਹਾਉਣ ਮੌਕੇ ਡੁੱਬ ਰਿਹਾ ਸੀ, ਜਿਸ ਨੂੰ ਉੱਥੇ ਨਹਾਉਂਦੇ ਕੁਝ ਨੌਜਵਾਨਾਂ ਨੇ ਬਾਹਰ ਕੱਢਿਆ ਅਤੇ ਤੁਰੰਤ ਸਹਾਰਾ ਜਨ ਸੇਵਾ ਦਫਤਰ ਨੂੰ ਸੂਚਿਤ ਕੀਤਾ ¢ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ, ਵਿੱਕੀ ਕੁਮਾਰ ਅਤੇ ਗੌਤਮ ਗੋਇਲ ਸਹਾਰਾ ਐਂਬੂਲੈਂਸ ਟੀਮ ਨਾਲ ਘਟਨਾ ਸਥਾਨ 'ਤੇ ਪਹੁੰਚੇ ¢ ਸਹਾਰਾ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ | ਡਾਕਟਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਵਿਅਕਤੀ ਦੀ ਗਰਦਨ ਹੇਠਾਂ ਸੱਟ ਲੱਗਣ ਕਾਰਨ ਹਾਲਤ ਨਾਜ਼ਕ ਹੈ ¢ ਸਹਾਰਾ ਵਰਕਰ ਗੌਤਮ ਗੋਇਲ ਨੇ ਦੱਸਿਆ ਕਿ ਨਹਿਰ ਵਿੱਚ ਡੁੱਬਣ ਵਾਲੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ¢ ਸਹਾਰਾ ਟੀਮ ਵਲੋਂ ਉਸ ਦੀ ਦੇਖਭਾਲ ਕਰ ਰਹੀ ਹੈ ¢ ਨਹਿਰ 'ਚ ਡੁੱਬਣ ਵਾਲੇ ਵਿਅਕਤੀ ਦੀ ਪਹਿਚਾਣ ਰੁਸਤਮ ਖਾਨ ਵਜੋਂ ਹੋਈ, ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਹੈ ¢ ਉਸ ਦੇ ਪਰਿਵਾਰ ਦੀ ਭਾਲ ਕੀਤੀ ਜਾ ਰਹੀ ਹੈ¢ ਮਜ਼ਦੂਰ ਕੋਲ ਇਕ ਮੋਬਾਈਲ ਫੋਨ ਮਿਲਣ ਕਾਰਨ ਇਕ ਵਿਅਕਤੀ ਨੂੰ ਸੂਚਿਤ ਕੀਤਾ ਗਿਆ, ਜਿਥੇ ਉਹ ਕੰਮ ਕਰਦਾ ਸੀ | ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ¢