28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਐਸ.ਆਈ.ਆਰ. ਦੇ ਸੰਬੰਧ 'ਚ ਹਲਕਾ ਮੌੜ ਕਾਂਗਰਸ ਵਲੋਂ ਟ੍ਰੇਨਿੰਗ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 15-06-2026
ਮੌੜ ਮੰਡੀ, 14 ਜੂਨ (ਗੁਰਜੀਤ ਸਿੰਘ ਕਮਾਲੂ)- ਅੱਜ ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੇ ਬੀ.ਐਲ.ਏ. 1, ਸੁਖਦੀਪ ਸਿੰਘ ਰਾਮਨਗਰ ਦੀ ਅਗਵਾਈ ਹੇਠ ਵਾਈਟ ਕ੍ਰਿਸਟਲ ਪੈਲੇਸ ਵਿਖੇ ਟਰੇਨਿੰਗ ਕੈਂਪ ਲਗਾਇਆ ਗਿਆ¢ ਇਸ ਕੈਂਪ ਵਿਚ ਜ਼ਿਲ੍ਹਾ ਕੁਆਰਡੀਨੇਟਰ ਦੀਪਕ ਗਰਗ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ¢ ਇਸ ਮੀਟਿੰਗ 'ਚ ਵੱਡੀ ਗਿਣਤੀ ਕਾਂਗਰਸ ਦੇ ਬੀ.ਐਲ.ਏ. 2 ਦੇ ਅਹੁਦੇਦਾਰਾਂ ਨੇ ਭਾਗ ਲਿਆ ¢ ਜ਼ਿਲ੍ਹਾ ਕੁਆਰਡੀਨੇਟਰ ਦੀਪਕ ਗਰਗ ਨੇ ਦੱਸਿਆ ਕਿ ਇਸ ਟ੍ਰੇਨਿੰਗ ਸੈਸ਼ਨ ਦਾ ਮੁੱਖ ਮਕਸਦ ਹੈ ਕਿ ਵੋਟਰ ਸੂਚੀਆਂ ਦੀ ਸ਼ੁੱਧਤਾ, ਬੂਥ ਪੱਧਰ 'ਤੇ ਸੰਗਠਨ ਦੀ ਭੂਮਿਕਾ ਅਤੇ ਬੀ.ਐਲ.ਏ. ਸਾਥੀ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤੀ ਨਾਲ ਕੰਮ ਕਰਨ ¢ ਉਨ੍ਹਾਂ ਅੱਗੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਯੋਗ ਵੋਟਰ ਤੱਕ ਪਹੁੰਚ ਯਕੀਨੀ ਬਣਾਈ ਜਾਵੇ ¢ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਗਠਨ ਦੀ ਏਕਤਾ, ਅਨੁਸ਼ਾਸਨ ਅਤੇ ਸਮਰਪਣ ਦੀ ਭਾਵਨਾ ਨਾਲ ਆਪਾਂ ਨੂੰ ਕੰਮ ਕਰਨਾ ਪਵੇਗਾ | ਉਨ੍ਹਾਂ ਵਰਕਰਾਂ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਯੋਗ ਵੋਟਰ ਤੱਕ ਪਹੁੰਚ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ¢ ਸੁਖਦੀਪ ਸਿੰਘ ਰਾਮਨਗਰ ਨੇ ਵਰਕਰਾਂ ਤੇ ਬੀ.ਐਲ.ਏ. 2 ਨੂੰ ਅਪੀਲ ਹੈ ਕਿ ਇਕ-ਇਕ ਵੋਟਰ ਤੱਕ ਪਹੁੰਚ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਦੀ ਮਦਦ ਨਾਲ ਇਸ ਮੁਹਿੰਮ ਨੂੰ ਨੂੰ ਸਫਲ ਬਣਾਇਆ ਜਾ ਸਕੇ ¢ ਉਨ੍ਹਾਂ ਬੀ.ਐਲ.ਏ. ਸਾਥੀਆਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਕੇ ਇਸ ਟ੍ਰੇਨਿੰਗ ਕੈਂਪ ਨੂੰ ਨੂੰ ਸਫਲ ਬਣਾਇਆ ਹੈ ¢ ਇਸ ਮੌਕੇ ਸਪੈਸ਼ਲ ਇਨਵਾਇਟੀ ਮੈਂਬਰ ਹਰਲਾਲ ਸਿੰਘ, ਬਲਾਕ ਰਾਮਪੁਰਾ ਦੇ ਪ੍ਰਧਾਨ ਸੁਰਜੀਤ ਸਿੰਘ, ਸੁਰਜੀਤ ਸਿੰਘ ਖੋਖਰ ਸਾਬਕਾ ਪ੍ਰਧਾਨ, ਤੀਰਥ ਰਾਮ ਸਿੰਗਲਾ, ਜਗਦੀਸ਼ ਸਿੰਘ ਦੀਸਾ ਕਮਾਲੂ, ਬੂਟਾ ਸਿੰਘ ਘੁੰਮਣ, ਸੁਖਮੰਦਰ ਸਿੰਘ ਜੋਧਪੁਰ, ਮਕੰਦ ਲਾਲ ਰਾਮਨਗਰ, ਮੰਦਰ ਸਿੰਘ ਸਾਬਕਾ ਸਰਪੰਚ, ਧਰਮ ਸਿੰਘ ਸਾਬਕਾ ਸਰਪੰਚ, ਕੌਂਸਲਰ ਸ਼ੰਮੀ ਜ਼ੈਲਦਾਰ, ਕੌਂਸਲਰ ਰਾਣਾ ਮੌੜ, ਕੌਂਸਲਰ ਲਖਵੀਰ ਸਿੰਘ ਨਾਜ਼ੀ, ਮੱਖਣ ਸਿੰਘ ਕੋਟਲੀ ਤੋਂ ਇਲਾਵਾ ਭਾਰੀ ਗਿਣਤੀ 'ਚ ਬੀ.ਐਲ.ਏ. 2 ਦੇ ਮੈਂਬਰ ਮÏਜੂਦ ਸਨ ¢
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਕੀਤਾ ਮੁਕੱਦਮਾ ਦਰਜ <br/> ਬਠਿੰਡਾ ਕੋਰਟ ਦਾ ਵਕੀਲ ਅਤੇ ਮੁਨਸ਼ੀ ਚਿੱਟੇ ਸਮੇਤ ਕਾਬੂ <br/> ਅਗਲੀ ਖ਼ਬਰ ਪੀ. ਐਮ.-ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਲਈ 20 ਜੂਨ ਤੱਕ ਈ-ਕੇਵਾਈਸੀ ਅਤੇ ਜ਼ਮੀਨ ਦੀ ਤਸਦੀਕ ਕਾਰਵਾਈ ਜਾਵੇ
Ad Position 24