03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੜਕ ਹਾਦਸੇ ਵਿਚ ਇਕ ਜ਼ਖ਼ਮੀ ਸੀਵਰੇਜ ਦੀ ਖਾਈ ਬਣੀ ਹਾਦਸੇ ਦਾ ਕਾਰਨ

Ad Position 21
No active advertisement
ਅਜੀਤ ਡੈਸਕ 05-07-2026
ਰਾਮਾਂ ਮੰਡੀ, 4 ਜੁਲਾਈ (ਤਰਸੇਮ ਸਿੰਗਲਾ)- ਸ਼ੁੱਕਰਵਾਰ ਨੂੰ ਸਵੇਰੇ ਰਮਨਦੀਪ ਸਿੰਘ ਸਿੱਧੂ ਵਾਸੀ ਪਿੰਡ ਸੁਖਲੱਧੀ ਆਰ.ਕੇ.ਸਟੂਡਿਓ ਰਾਮਾਂ ਮੰਡੀ ਸਥਾਨਕ ਬੱਸ ਸਟੈਂਡ ਤਲਵੰਡੀ ਸਾਬੋ ਰੋਡ ਨੇੜੇ ਇਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਚੰਡੀਗੜ੍ਹ ਵਿਖੇ ਦਾਖਲ ਇੱਕ ਗੰਭੀਰ ਮਰੀਜ਼ ਲਈ ਖ਼ੂਨਦਾਨ ਕਰਨ ਲਈ ਬੱਸ ਸਟੈਂਡ ਰਾਮਾਂ ਮੰਡੀ ਆਪਣੇ ਮੋਟਰ-ਸਾਈਕਲ ਰਾਹੀਂ ਆ ਰਹੇ ਸਨ ਕਿ ਬਾਗ਼ ਰੋਡ ਤੇ ਮੇਨ ਤਲਵੰਡੀ ਸਾਬੋ ਰੋਡ ਦੇ ਐਨ ਮੋੜ ਤੇ ਸੀਵਰੇਜ ਦੀ ਖਾਈ ਪੁੱਟੀ ਹੋਣ ਕਾਰਨ, ਉਨ੍ਹਾਂ ਦਾ ਮੋਟਰ-ਸਾਈਕਲ ਬੇਕਾਬੂ ਹੋ ਕੇ ਇਕ ਈ.ਸਕੂਟਰੀ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਉਨ੍ਹਾਂ ਦੇ ਗੋਡੇ ਤੇ ਅੰਦਰੂਨੀ ਸੱਟ ਲੱਗੀ ਹੈ, ਜਿਸ ਦਾ ਉਹ ਇਲਾਜ ਕਰ ਰਹੇ ਹਨ। ਰਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਦੇ ਉਸਾਰੀ ਅਧੀਨ ਕੰਮਾਂ ਕਾਰਨ ਹਾਦਸੇ ਵਾਪਰ ਰਹੇ ਹਨ, ਕਿਉਂਕਿ ਕਿਸੇ ਵੀ ਕੰਮ ਨੂੰ ਲਗਾਤਾਰ ਪੂਰਾ ਨਹੀਂ ਕੀਤਾ ਜਾ ਰਿਹਾ। ਰਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਸਾਰੀ ਅਧੀਨ ਸਰਕਾਰੀ ਕੰਮਾਂ ਨੂੰ ਲਗਾਤਾਰ ਬਿਨ੍ਹਾਂ ਰੁਕੇ ਮੁਕੰਮਲ ਕਰਨਾ ਚਾਹੀਦਾ ਹੈ। ਟੁੱਟੀਆਂ ਸੜਕਾਂ, ਅਧੂਰੇ ਸੜਕਾਂ ਦੇ ਨਿਰਮਾਣ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨੇਹੀਂਆਂ ਵਾਲਾ ਵਿਖੇ ਗਲੀ ਵਿਚ ਇੰਟਰਲਾਕ ਟਾਇਲਾਂ ਦਾ ਫ਼ਰਸ਼ ਲਗਵਾਇਆ ਅਗਲੀ ਖ਼ਬਰ ਜਸਵੀਰ ਸਿੰਘ ਜੌੜਾ ਨੂੰ ਹਲਕਾ ਮੌੜ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਬਣਾਉਣ ਤੇ ਬਾਲਿਆਂਵਾਲੀ ਇਕਾਈ ਵਲੋਂ ਸਨਮਾਨ
Ad Position 24
No active advertisement