ਗੋਨਿਆਣਾ, 4 ਜੁਲਾਈ (ਲਛਮਣ ਦਾਸ ਗਰਗ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਵਿਚ ਹੋ ਰਹੇ ਵਿਕਾਸ ਦੇ ਕੰਮਾਂ ਤਹਿਤ ਨਜ਼ਦੀਕੀ ਪਿੰਡ ਨੇਹੀਂਆਂ ਵਾਲਾ ਵਿਖੇ ਵੀ ਹਲਕਾ ਵਿਧਾਇਕ ਮਾ: ਜਗਸੀਰ ਸਿੰਘ ਦੀ ਰਹਿੁਨਮਾਈ ਅਧੀਨ ਪਿੰਡ ਨੇਹੀਂਆਂ ਵਾਲਾ ਦੇ ਸਰਪੰਚ ਸੁਖਰਾਜ ਸਿੰਘ ਅਤੇ ਪੰਚਾਇਤ ਦੁਆਰਾ ਪਿੰਡ ਗਿੱਲਪੱਤੀ ਸੜਕ ਤੋਂ ਨੇੜੇ ਗੁਰਦੁਆਰਾ ਬਾਬਾ ਸਿੱਧ ਜੀ ਕੋਲ ਗਲੀ ਵਿਚ ਇੰਟਰਲਾਕ ਟਾਇਲ ਦੇ ਫ਼ਰਸ਼ ਦੀ ਸ਼ੁਰੂਆਤ ਕੀਤੀ ਗਈ। ਇਸ ਗਲੀ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਪਹਿਲਾ ਗੰਦਾ ਪਾਣੀ ਖੜਦਾ ਸੀ ਅਤੇ ਗਲੀ ਵਿਚ ਥਾਂ-ਥਾਂ ਟੋਏ ਪਏ ਹੋਏ ਸਨ, ਜਿਸ ਕਰਕੇ ਉਥੋਂ ਦੇ ਵਸਨੀਕਾਂ ਨੂੰ ਗਲੀ ਵਿਚੋਂ ਲੰਘਣਾ ਬਹੁਤ ਔਖਾ ਸੀ। ਪਿੰਡ ਦੇ ਵਸਨੀਕਾਂ ਅਤੇ ਗਲੀ ਦੇ ਨਿਵਾਸੀਆਂ ਵਲੋਂ ਪਿੰਡ ਪੰਚਾਇਤ ਅਤੇ ਸਮੂਹ ਪ੍ਰਬੰਧਕਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਦੀ ਪੰਚਾਇਤ ਮੈਂਬਰ, ਸ਼ਵਿੰਦਰ ਸਿੰਘ, ਧੀਰਜ ਕੋਹਲੀ ਅਤੇ ਗਲੀ ਨਿਵਾਸੀ ਮੌਕੇ ’ਤੇ ਹਾਜ਼ਰ ਸਨ।