03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

17 ਸਾਲਾਂ ਸਟੇਟ ਐਵਾਰਡੀ ਅਪੇਕਸ਼ਾ ਨੇ ਵਿਦਿਆਰਥੀਆਂ ਲਈ ਗਣਿਤ ਬਣਾਇਆ ਦਿਲਚਸਪ

Ad Position 21
No active advertisement
ਅਜੀਤ ਡੈਸਕ 05-07-2026
ਭੁੱਚੋ ਮੰਡੀ, 4 ਜੁਲਾਈ (ਪਰਵਿੰਦਰ ਸਿੰਘ ਜੌੜਾ)-ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਵਿਖੇ ਕਰਵਾਈ ਗਈ ਵੈਦਿਕ ਮੈਥ ਵਰਕਸ਼ਾਪ ਦੌਰਾਨ 17 ਸਾਲਾ ਸਟੇਟ ਐਵਾਰਡੀ ਵੈਦਿਕ ਮੈਥ ਟਰੇਨਰ ਅਪੇਕਸ਼ਾ ਨੇ ਵਿਲੱਖਣ ਪ੍ਰਦਰਸ਼ਨ ਨਾਲ ਵਿਦਿਆਰਥੀਆਂ ਵਿਚ ਗਣਿਤ ਪ੍ਰਤੀ ਨਵਾਂ ਉਤਸ਼ਾਹ ਪੈਦਾ ਕਰ ਦਿੱਤਾ। ਵਰਕਸ਼ਾਪ ਦੌਰਾਨ ਉਨ੍ਹਾਂ ਨੇ ਵੈਦਿਕ ਗਣਿਤ ਦੀਆਂ ਆਸਾਨ ਤਕਨੀਕਾਂ ਰਾਹੀਂ ਵੱਡੇ-ਵੱਡੇ ਗੁਣਾ, ਭਾਗ, ਵਰਗਮੂਲ ਅਤੇ ਘਣਮੂਲ ਦੇ ਸਵਾਲ ਕੁਝ ਹੀ ਸਕਿੰਟਾਂ ਵਿਚ ਹੱਲ ਕਰਕੇ ਦਿਖਾਏ, ਨਾਲ ਹਾਜ਼ਰ ਵਿਦਿਆਰਥੀ ਅਤੇ ਅਧਿਆਪਕ ਹੈਰਾਨ ਰਹਿ ਗਏ। ਵਰਕਸ਼ਾਪ ਦੀ ਅਗਵਾਈ ਸਕੂਲ ਮੁਖੀ ਕੁਲਵਿੰਦਰ ਕਟਾਰੀਆ ਨੇ ਕੀਤੀ। ਅਪੇਕਸ਼ਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵੈਦਿਕ ਮੈਥ ਸਿਰਫ਼ ਗਣਨਾ ਦੀ ਰਫ਼ਤਾਰ ਹੀ ਨਹੀਂ ਵਧਾਉਂਦੀ, ਸਗੋਂ ਤਰਕਸ਼ੀਲ ਸੋਚ, ਇਕਾਗਰਤਾ ਅਤੇ ਆਤਮ-ਵਿਸ਼ਵਾਸ ਵਿਚ ਵੀ ਵਾਧਾ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇ ਗਣਿਤ ਨੂੰ ਸਹੀ ਤਰੀਕੇ ਨਾਲ ਸਿੱਖਿਆ ਜਾਵੇ ਤਾਂ ਇਹ ਡਰ ਦਾ ਨਹੀਂ, ਸਗੋਂ ਸਭ ਤੋਂ ਆਸਾਨ ਅਤੇ ਵੱਧ ਅੰਕ ਦਿਵਾਉਣ ਵਾਲਾ ਵਿਸ਼ਾ ਬਣ ਸਕਦਾ ਹੈ। ਸਕੂਲ ਮੁਖੀ ਕੁਲਵਿੰਦਰ ਕਟਾਰੀਆ ਨੇ ਕਿਹਾ ਕਿ ਅਪੇਕਸ਼ਾ ਨੇ ਛੋਟੀ ਉਮਰ ਵਿਚ ਹੀ ਵੈਦਿਕ ਗਣਿਤ ਦੇ ਖੇਤਰ ਵਿਚ ਦੇਸ਼-ਪੱਧਰ ’ਤੇ ਵਿਸ਼ੇਸ਼ ਪਛਾਣ ਬਣਾਈ ਹੈ ਅਤੇ ਕਈ ਵਿਸ਼ਵ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਆਪਣੇ ਨਾਮ ਕੀਤੇ ਹਨ। ਸਕੂਲ ਪ੍ਰਬੰਧਕਾਂ ਵਲੋਂ ਅਪੇਕਸ਼ਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚੂਚਕਵਿੰਡ ’ਚ ਚੋਰ ਦਾ ਖ਼ੌਫ਼ਨਾਕ ਕਾਰਾ ਪਹਿਲਾਂ ਲੁੱਟਿਆ ਘਰ, ਫਿਰ ਸਬੂਤ ਮਿਟਾਉਣ ਲਈ ਲਗਾਈ ਅੱਗ, ਲੱਖਾਂ ਦਾ ਨੁਕਸਾਨ ਅਗਲੀ ਖ਼ਬਰ 9ਵੀਂ ਏਸ਼ੀਆ ਕੱਪ ਓਪਨ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਪੰਜਾਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ 6 ਸੋਨ, 9 ਚਾ...
Ad Position 24
No active advertisement