ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਇਕ ਘਰ ’ਚੋਂ ਚਾਂਦੀ ਦੇ ਗਹਿਣੇ ਤੇ ਨਗਦੀ ਚੋਰੀ, ਕਥਿਤ ਦੋਸ਼ੀ ਗ੍ਰਿਫਤਾਰ

Ad Position 21
No active advertisement
ਅਜੀਤ ਡੈਸਕ 14-07-2026

ਬਠਿੰਡਾ, 13 ਜੁਲਾਈ (ਪੱਤਰ ਪ੍ਰੇਰਕ)-ਸਥਾਨਕ ਕਾਲਾ ਸਿੱਧੂ ਕਲੋਨੀ ਦੇ ਇਕ ਘਰ ’ਚੋਂ ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਸੰਤੋਸ਼ ਰਾਏ ਵਾਸੀ ਕਾਲਾ ਸਿੱਧੂ ਕਲੋਨੀ ਨੇ ਦੱਸਿਆ ਕਿ ਬੀਤੀ 5/6 ਜੁਲਾਈ ਦੀ ਰਾਤ ਨੂੰ ਉਸ ਦੇ ਘਰ ’ਚੋਂ ਇਕ ਵਿਅਕਤੀ ਨੇ ਚਾਂਦੀ ਦੀ ਇਕ ਚੈਨ, ਪੰਜੇਬਾਂ ਅਤੇ ਕਰੀਬ 10 ਹਜ਼ਾਰ ਰੁਪਏ ਚੋਰੀ ਕਰ ਲਏ ਸਨ, ਜਿਸ ਦੇ ਬਿਆਨ ਦੇ ਆਧਾਰ ’ਤੇ ਕਥਿਤ ਦੋਸ਼ੀ ਤਿਲਕ ਰਾਜ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਦੇ ਖਿਲ਼ਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੇ ਕੋਲੋਂ ਮੰਗਲ ਸੂਤਰ ਵਿਚ ਪਾਇਆ ਹੋਇਆ ਸੋਨੇ ਦਾ ਇਕ ਲੌਕਟ, ਚਾਂਦੀ ਦੀਆਂ ਪੰਜੇਬਾਂ, ਇਕ ਚੈਨ ਸਮੇਤ ਚਾਂਦੀ ਦਾ ਲੌਕਟ ਬਰਾਮਦ ਕੀਤਾ ਗਿਆ ਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਸਹਾਰਾ ਸੰਸਥਾ ਵਲੋਂ ਸੜਕ ਦੁਰਘਟਨਾ ਵਿਚ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਅਗਲੀ ਖ਼ਬਰ ਤੁੰਗਵਾਲੀ ਵਿਚ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਅਤੇ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ
Ad Position 24
No active advertisement